ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/07 ਸਫ਼ਾ 3
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2007
ਸਾਡੀ ਰਾਜ ਸੇਵਕਾਈ—2007
km 11/07 ਸਫ਼ਾ 3

ਘੋਸ਼ਣਾਵਾਂ

◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ। ਜੇ ਕੋਈ ਕਹੇ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਨਹੀਂ ਤਾਂ ਤੁਸੀਂ ਯਹੋਵਾਹ ਦੇ ਨੇੜੇ ਰਹੋ ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਵੀ ਦੇ ਸਕਦੇ ਹੋ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਰਿਹਾ ਹੈ ਜਾਂ ਫਿਰ 1991 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕਲੀਸਿਯਾਵਾਂ ਵਿਚ ਇਹ ਕਿਤਾਬਾਂ ਨਹੀਂ ਹਨ, ਉਹ ਗਿਆਨ ਕਿਤਾਬ (ਜੇ ਸਟਾਕ ਵਿਚ ਹੈ) ਜਾਂ ਜਾਗਦੇ ਰਹੋ! ਬਰੋਸ਼ਰ ਪੇਸ਼ ਕਰ ਸਕਦੀਆਂ ਹਨ। ਫਰਵਰੀ: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼।

◼ ਦਸੰਬਰ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹਨ, ਇਸ ਲਈ ਇਹ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਬਹੁਤ ਵਧੀਆ ਹੋਵੇਗਾ।

◼ ਸੰਸਥਾ ਦੇ ਕਈ ਪ੍ਰਕਾਸ਼ਨ ਖ਼ਾਸ ਧਰਮ ਤੇ ਪਿਛੋਕੜ ਦੇ ਲੋਕਾਂ ਲਈ ਤਿਆਰ ਕੀਤੇ ਗਏ ਹਨ। ਲਿਟਰੇਚਰ ਸਰਵੈਂਟ ਕੋਲ ਇਨ੍ਹਾਂ ਪ੍ਰਕਾਸ਼ਨਾਂ ਦੀ ਸੂਚੀ ਹੈ।

◼ ਜਦੋਂ ਵੀ ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਲਈ ਦਾਨ ਚੈੱਕ ਰਾਹੀਂ ਦਿੱਤਾ ਜਾਂਦਾ ਹੈ, ਤਾਂ ਚੈੱਕ “The Watch Tower Bible & Tract Society of India” ਦੇ ਨਾਂ ਤੇ ਬਣਾਏ ਜਾਣੇ ਚਾਹੀਦੇ ਹਨ। ਚੈੱਕ ਦੇ ਨਾਲ ਇਕ ਚਿੱਠੀ ਵੀ ਨੱਥੀ ਕੀਤੀ ਜਾਣੀ ਚਾਹੀਦੀ ਹੈ ਜਿਸ ਵਿਚ ਦਾਨ ਕਰਨ ਵਾਲਾ ਆਪਣਾ ਨਾਂ ਤੇ ਪੂਰਾ ਪਤਾ ਦੇਣ ਦੇ ਨਾਲ-ਨਾਲ ਇਹ ਵੀ ਲਿਖੇਗਾ ਕਿ ਉਹ ਆਪਣੀ ਮਰਜ਼ੀ ਨਾਲ ਆਪਣਾ ਪੈਸਾ ਸੋਸਾਇਟੀ ਦੇ ਵਿਸ਼ਵ-ਵਿਆਪੀ ਕੰਮ ਲਈ ਦਾਨ ਕਰ ਰਿਹਾ ਹੈ। ਜੇ ਰਕਮ 50,000 ਰੁਪਏ ਤੋਂ ਜ਼ਿਆਦਾ ਹੈ, ਤਾਂ ਆਪਣਾ ਇਨਕਮ ਟੈਕਸ ਪਰਮਾਨੈਂਟ ਅਕਾਊਂਟ ਨੰਬਰ ਵੀ ਲਿਖੋ। ਇਹ ਸਾਡੇ ਆਡਿਟ ਰਿਕਾਰਡ ਲਈ ਜ਼ਰੂਰੀ ਹੈ। ਇਹ ਸਭ ਚੀਜ਼ਾਂ ਇਸ ਪਤੇ ਤੇ ਭੇਜੋ: The Watch Tower Bible and Tract Society of India, 927/1, A V Pura, Post Box 6441, Yelahanka, Bangalore - 560 064.

◼ ਜਿਨ੍ਹਾਂ ਪਬਲੀਸ਼ਰਾਂ ਨੇ ਅਜੇ ਡੀ. ਪੀ. ਏ. (ਡਿਉਰਬਲ ਪਾਵਰ ਆਫ਼ ਅਟਾਰਨੀ) ਕਾਰਡ ਨਹੀਂ ਭਰਿਆ ਹੈ, ਉਹ ਛੇਤੀ ਤੋਂ ਛੇਤੀ ਇਹ ਕਾਰਡ ਭਰਨ। ਇਹ ਕਾਰਡ ਇਲਾਜ ਕਰਾਉਣ ਵੇਲੇ ਲਹੂ ਨਾ ਲੈਣ ਦੇ ਤੁਹਾਡੇ ਅਧਿਕਾਰ ਦੀ ਰਾਖੀ ਕਰਦਾ ਹੈ। ਕਾਰਡ ਭਰਨ ਵਿਚ ਤੁਸੀਂ ਬਜ਼ੁਰਗਾਂ ਦੀ ਸਹਾਇਤਾ ਲੈ ਸਕਦੇ ਹੋ।—ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਦੇਖੋ।

◼ ਹੁਣ ਤੋਂ ਪਬਲੀਸ਼ਰਾਂ ਨੂੰ ਹਰ ਮਹੀਨੇ ਸਟੱਡੀ ਰਿਪੋਰਟ (S-3) ਭਰਨ ਦੀ ਲੋੜ ਨਹੀਂ ਹੈ। ਪਰ ਫ਼ੀਲਡ ਸਰਵਿਸ ਰਿਪੋਰਟ (S-4) ਵਿਚ ਬਾਈਬਲ ਸਟੱਡੀਆਂ ਦੀ ਗਿਣਤੀ ਲਿਖਣੀ ਜ਼ਰੂਰੀ ਹੈ। ਹੁਣ ਤੋਂ S-3 ਫਾਰਮ ਸਿਰਫ਼ ਕਲੀਸਿਯਾ ਸਭਾਵਾਂ ਵਿਚ ਹਾਜ਼ਰੀ ਦਰਜ ਕਰਨ ਲਈ ਵਰਤਿਆ ਜਾਵੇਗਾ।

◼ ਨਵੇਂ ਪ੍ਰਕਾਸ਼ਨ ਉਪਲਬਧ:

ਵਾਚਟਾਵਰ ਪਬਲੀਕੇਸ਼ਨ ਇੰਡੈਕਸ 2006—ਅੰਗ੍ਰੇਜ਼ੀ

ਇਕ ਸ਼ਾਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਚੀਨੀ, ਪੁਰਤਗਾਲੀ, ਫਰਾਂਸੀਸੀ, ਫ਼ਾਰਸੀ

ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? (ਟ੍ਰੈਕਟ ਨੰ. 16)—ਅਰਬੀ, ਚੀਨੀ, ਪੁਰਤਗਾਲੀ, ਫਰਾਂਸੀਸੀ, ਫ਼ਾਰਸੀ

ਦਿਲਗਿਰੇ ਵਿਅਕਤੀਆਂ ਲਈ ਦਿਲਾਸਾ (ਟ੍ਰੈਕਟ ਨੰ. 20)—ਚੀਨੀ, ਪੁਰਤਗਾਲੀ, ਫਰਾਂਸੀਸੀ, ਫ਼ਾਰਸੀ

ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ! (ਟ੍ਰੈਕਟ ਨੰ. 27)—ਚੀਨੀ, ਪੁਰਤਗਾਲੀ, ਫਰਾਂਸੀਸੀ, ਫ਼ਾਰਸੀ

◼ ਮੁੜ ਉਪਲਬਧ ਪ੍ਰਕਾਸ਼ਨ:

ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ—ਹਿੰਦੀ, ਤੇਲਗੂ, ਪੰਜਾਬੀ, ਬੰਗਲਾ, ਮਰਾਠੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ