ਸੇਵਾ ਸਭਾ ਅਨੁਸੂਚੀ
12-18 ਨਵੰਬਰ
ਗੀਤ 7 (46)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਨਵੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨਾਂ ਵਿਚ ਪਬਲੀਸ਼ਰ ਦੋਨੋਂ ਰਸਾਲੇ ਪੇਸ਼ ਕਰਨਗੇ, ਭਾਵੇਂ ਕਿ ਉਹ ਸਿਰਫ਼ ਇਕ ਰਸਾਲੇ ਉੱਤੇ ਗੱਲ ਕਰਨਗੇ।
15 ਮਿੰਟ: “ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ।” ਇਕ ਬਜ਼ੁਰਗ ਪਹਿਰਾਬੁਰਜ, 1 ਨਵੰਬਰ 2007, ਸਫ਼ੇ 17-21 ਉੱਤੇ ਆਧਾਰਿਤ ਭਾਸ਼ਣ ਦੇਵੇਗਾ।
20 ਮਿੰਟ: “ਬੁੱਧੀਮਾਨਾਂ ਵਾਂਗ ਚੱਲੋ।”a ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 25 (191)
19-25 ਨਵੰਬਰ
ਗੀਤ 2 (15)
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਦਸੰਬਰ ਮਹੀਨੇ ਵਿਚ ਪ੍ਰਚਾਰ ਦੌਰਾਨ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਕ ਪਬਲੀਸ਼ਰ ਨੂੰ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਪਿੱਛੇ ਨਾ ਹਟੋ!”b ਪੈਰਾ 5 ਉੱਤੇ ਚਰਚਾ ਕਰਦੇ ਸਮੇਂ ਭੈਣਾਂ-ਭਰਾਵਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਜਿਨ੍ਹਾਂ ਦੇ ਬਾਈਬਲ ਵਿਦਿਆਰਥੀਆਂ ਨੇ ਸੱਚਾਈ ਸਵੀਕਾਰ ਕੀਤੀ ਹੈ। ਵਿਦਿਆਰਥੀ ਨੂੰ ਤਰੱਕੀ ਕਰਦਿਆਂ ਦੇਖ ਕੇ ਉਨ੍ਹਾਂ ਨੂੰ ਕਿਵੇਂ ਖ਼ੁਸ਼ੀ ਮਿਲੀ? ਇਹ ਦੱਸਣ ਲਈ ਪਹਿਲਾਂ ਤੋਂ ਇਕ-ਦੋ ਪਬਲੀਸ਼ਰਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ।
ਗੀਤ 20 (162)
26 ਨਵੰਬਰ–2 ਦਸੰਬਰ
ਗੀਤ 6 (43)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪਬਲੀਸ਼ਰਾਂ ਨੂੰ ਨਵੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਸਾਰਿਆਂ ਨਾਲ ਪਿਆਰ ਕਰੋ। ਇਕ ਬਜ਼ੁਰਗ ਪਹਿਰਾਬੁਰਜ, 1 ਜਨਵਰੀ 2007, ਸਫ਼ੇ 9-11 ਉੱਤੇ ਆਧਾਰਿਤ ਭਾਸ਼ਣ ਦੇਵੇਗਾ।
20 ਮਿੰਟ: ਬੱਚਿਓ, ਤੁਸੀਂ ਯਹੋਵਾਹ ਦੀ ਵਡਿਆਈ ਕਿਵੇਂ ਕਰ ਸਕਦੇ ਹੋ? ਪਹਿਰਾਬੁਰਜ, 15 ਜੂਨ 2005, ਸਫ਼ੇ 26-7, ਪੈਰੇ 15-19 ਦੇ ਸਵਾਲ ਪੁੱਛ ਕੇ ਹਾਜ਼ਰੀਨ ਨਾਲ ਚਰਚਾ ਕਰੋ। ਪੈਰਾ 18 ਉੱਤੇ ਚਰਚਾ ਕਰਦੇ ਸਮੇਂ ਬੱਚਿਆਂ ਨੂੰ ਪੁੱਛੋ ਕਿ ਉਨ੍ਹਾਂ ਨੇ ਸਕੂਲ ਵਿਚ ਆਪਣੇ ਦੋਸਤਾਂ-ਮਿੱਤਰਾਂ ਜਾਂ ਟੀਚਰਾਂ ਨੂੰ ਕਿਵੇਂ ਪ੍ਰਚਾਰ ਕੀਤਾ ਹੈ।
ਗੀਤ 5 (45)
3-9 ਦਸੰਬਰ
ਗੀਤ 11 (85)
15 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਪ੍ਰਸ਼ਨ ਡੱਬੀ ਉੱਤੇ ਚਰਚਾ ਕਰੋ।
15 ਮਿੰਟ: ਇਕ ਸਕੂਲ ਜਿਸ ਦੇ ਗ੍ਰੈਜੂਏਟ ਪੂਰੀ ਦੁਨੀਆਂ ਵਿਚ ਛਾਏ ਹੋਏ ਹਨ। ਪਹਿਰਾਬੁਰਜ, 15 ਨਵੰਬਰ 2006, ਸਫ਼ੇ 10-13 ਉੱਤੇ ਆਧਾਰਿਤ ਭਾਸ਼ਣ। ਕਲੀਸਿਯਾ ਦੇ ਜਿਨ੍ਹਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਵਿਚ ਸਿਖਲਾਈ ਲਈ ਹੈ, ਉਨ੍ਹਾਂ ਦੀ ਛੋਟੀ ਜਿਹੀ ਇੰਟਰਵਿਊ ਲਓ। ਪ੍ਰਚਾਰਕਾਂ, ਸਿੱਖਿਅਕਾਂ ਅਤੇ ਚਰਵਾਹਿਆਂ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵਧੀਆ ਤਰੀਕੇ ਨਾਲ ਨਿਭਾਉਣ ਵਿਚ ਇਸ ਸਕੂਲ ਨੇ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ ਹੈ? ਜਿਹੜੇ ਭਰਾ ਇਸ ਸਕੂਲ ਦੀਆਂ ਮੰਗਾਂ ਤੇ ਖਰੇ ਉੱਤਰਦੇ ਹਨ, ਉਨ੍ਹਾਂ ਨੂੰ ਇਸ ਸਕੂਲ ਵਿਚ ਜਾਣ ਦਾ ਟੀਚਾ ਰੱਖਣ ਦੀ ਹੱਲਾਸ਼ੇਰੀ ਦਿਓ।
15 ਮਿੰਟ: “ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਉਮੀਦ ਦਿੰਦੇ ਹਾਂ।”c ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 24 (200)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।