ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
31 ਦਸੰਬਰ 2007 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 5 ਨਵੰਬਰ ਤੋਂ 31 ਦਸੰਬਰ 2007 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ।
ਸਪੀਚ ਕੁਆਲਿਟੀ
1. ਭਾਸ਼ਣ ਦੀ ਅਸਰਦਾਰ ਸਮਾਪਤੀ ਕਰਨ ਲਈ ਸਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ? [be ਸਫ਼ਾ 220 ਪੈਰਾ 4–ਸਫ਼ਾ 221 ਪੈਰਾ 3]
2. ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਪ੍ਰਚਾਰ ਕਰਦੇ ਸਮੇਂ ਅਸੀਂ ਦੂਸਰਿਆਂ ਨੂੰ ਸਹੀ ਜਾਣਕਾਰੀ ਦੇਈਏ? [be ਸਫ਼ਾ 223 ਪੈਰੇ 2-4]
3. ਕਲੀਸਿਯਾ ਵਿਚ ਭਾਗ ਪੇਸ਼ ਕਰਦੇ ਸਮੇਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪੂਰੇ ਦਿਲ ਨਾਲ ਕਲੀਸਿਯਾ ਨੂੰ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਮੰਨਦੇ ਹਾਂ? (1 ਤਿਮੋ. 3:15) [be ਸਫ਼ਾ 224 ਪੈਰੇ 1-4]
4. ਅਸੀਂ ਜੋ ਜਾਣਕਾਰੀ ਦਿੰਦੇ ਹਾਂ, ਉਸ ਦੀ ਸੱਚਾਈ ਨੂੰ ਪਰਖਣਾ ਕਿਉਂ ਜ਼ਰੂਰੀ ਹੈ ਅਤੇ ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? [be ਸਫ਼ਾ 225 ਪੈਰੇ 1-2]
5. ਦੂਸਰਿਆਂ ਨੂੰ ਸਿਖਾਉਂਦੇ ਵੇਲੇ ਅਸੀਂ ਜਾਣਕਾਰੀ ਨੂੰ ਆਸਾਨ ਤਰੀਕੇ ਨਾਲ ਕਿਵੇਂ ਪੇਸ਼ ਕਰ ਸਕਦੇ ਹਾਂ? [be ਸਫ਼ਾ 226 ਪੈਰਾ 3–ਸਫ਼ਾ 227 ਪੈਰਾ 2]
ਪੇਸ਼ਕਾਰੀ ਨੰ. 1
6. ਪਾਪ ਵੱਲ ਲੈ ਜਾਣ ਵਾਲੀਆਂ ਗ਼ਲਤ ਇੱਛਾਵਾਂ ਕਿਵੇਂ ਜਾਗਦੀਆਂ ਹਨ? [wt ਸਫ਼ਾ 48 ਪੈਰਾ 13]
7. ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਕਿਹੜਾ ਮਸਲਾ ਖੜ੍ਹਾ ਕੀਤਾ ਸੀ? [wt ਸਫ਼ਾ 50 ਪੈਰਾ 1]
8. ਨਾਮੁਕੰਮਲ ਇਨਸਾਨ ਕਿਵੇਂ ਸਾਬਤ ਕਰ ਸਕਦੇ ਹਨ ਕਿ ਉਹ ਯਹੋਵਾਹ ਦੇ ਵਫ਼ਾਦਾਰ ਹਨ? [wt ਸਫ਼ਾ 56 ਪੈਰਾ 14]
9. ਯਹੋਵਾਹ ਨੇ ਸਾਡੇ ਲਈ ਕਿਹੜਾ ਵਧੀਆ ਇੰਤਜ਼ਾਮ ਕੀਤਾ ਹੈ? [wt ਸਫ਼ਾ 60 ਪੈਰਾ 11]
10. ਯਹੋਵਾਹ ਦੀ ਭਗਤੀ ਕਰਦਿਆਂ ਵੀ ਸਾਨੂੰ ਸ਼ਤਾਨ ਝੂਠੇ ਧਰਮਾਂ ਦੀਆਂ ਰੀਤਾਂ-ਰਸਮਾਂ ਵਿਚ ਕਿਵੇਂ ਫਸਾ ਸਕਦਾ ਹੈ? [wt ਸਫ਼ਾ 73 ਪੈਰਾ 8]
ਹਫ਼ਤਾਵਾਰ ਬਾਈਬਲ ਪਠਨ
11. ਯੋਏਲ ਨੇ ਕੀੜਿਆਂ ਦੀ ਫ਼ੌਜ ਦੇ ਹਮਲੇ ਬਾਰੇ ਭਵਿੱਖਬਾਣੀ ਕੀਤੀ ਸੀ। ਇਹ ਭਵਿੱਖਬਾਣੀ ਪਹਿਲੀ ਸਦੀ ਵਿਚ ਕਿਵੇਂ ਪੂਰੀ ਹੋਈ ਸੀ ਅਤੇ ਅੱਜ ਇਸ ਦੀ ਪੂਰਤੀ ਕਿਵੇਂ ਹੋ ਰਹੀ ਹੈ? (ਯੋਏ. 2:1-10, 28) [w-PJ 07 10/1 “ਯਹੋਵਾਹ ਦਾ ਬਚਨ ਜੀਉਂਦਾ ਹੈ—ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ”]
12. “ਗਰਮੀ ਦੇ ਫਲਾਂ ਦੀ ਟੋਕਰੀ” ਦਾ ਕੀ ਮਤਲਬ ਸੀ? (ਆਮੋ. 8:1, 2) [w-PJ 07 10/1 “ਯਹੋਵਾਹ ਦਾ ਬਚਨ ਜੀਉਂਦਾ ਹੈ—ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ”]
13. ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ‘ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਨੇ ਨੀਨਵਾਹ ਨਾਲ ਕਰਨ’ ਦੀ ਸੋਚੀ ਸੀ ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਯੂਨਾ. 3:10) [w-PJ 03 7/15 ਸਫ਼ੇ 17-18]
14. ਯਹੋਵਾਹ ਦਾ ਨਾਂ ਲੈ ਕੇ ਚੱਲਣ ਦਾ ਕੀ ਮਤਲਬ ਹੈ? (ਮੀਕਾ. 4:5) [w-PJ 03 8/15 ਸਫ਼ਾ 17 ਪੈਰਾ 19]
15. ਆਧੁਨਿਕ ਸਮਿਆਂ ਵਿਚ ਯਹੋਵਾਹ ਕਦੋਂ ਅਤੇ ਕਿਵੇਂ ਆਪਣੀ “ਹੈਕਲ” ਵਿਚ ਨਿਆਂ ਕਰਨ ਲਈ ਆਇਆ? (ਮਲਾ. 3:1-3) [w-PJ 04 3/1 ਸਫ਼ੇ 16-17 ਪੈਰੇ 15-18; ip-2-PJ ਸਫ਼ਾ 348 ਪੈਰਾ 24; ਸਫ਼ਾ 397 ਪੈਰਾ 14]