ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਯਹੋਵਾਹ ਦੇ ਨੇੜੇ ਰਹੋ ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਵੀ ਦਿੱਤੀ ਜਾ ਸਕਦੀ ਹੈ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਰਿਹਾ ਹੈ ਜਾਂ ਫਿਰ 1991 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕਲੀਸਿਯਾਵਾਂ ਵਿਚ ਇਹ ਕਿਤਾਬਾਂ ਨਹੀਂ ਹਨ, ਉਹ ਗਿਆਨ ਕਿਤਾਬ (ਜੇ ਸਟਾਕ ਵਿਚ ਹੈ) ਜਾਂ ਜਾਗਦੇ ਰਹੋ! ਬਰੋਸ਼ਰ ਪੇਸ਼ ਕਰ ਸਕਦੀਆਂ ਹਨ। ਫਰਵਰੀ: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ।
◼ ਪ੍ਰਧਾਨ ਨਿਗਾਹਬਾਨ ਵੱਲੋਂ ਨਿਯੁਕਤ ਭਰਾ ਨੂੰ ਕਲੀਸਿਯਾ ਦੇ ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨਿਆਂ ਦੇ ਅਕਾਊਂਟਸ ਦੀ ਪੜਤਾਲ ਕਰਨੀ ਚਾਹੀਦੀ ਹੈ। ਹਰ ਵਾਰੀ ਅਕਾਊਂਟਸ ਦੀ ਪੜਤਾਲ ਕਰਨ ਲਈ ਇੱਕੋ ਭਰਾ ਨੂੰ ਨਾ ਵਰਤੋ। ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।—ਕਲੀਸਿਯਾ ਦੇ ਹਿਸਾਬ-ਕਿਤਾਬ ਸੰਬੰਧੀ ਹਿਦਾਇਤਾਂ (S-27) ਦੇਖੋ।
◼ ਸਾਲ 2009 ਵਿਚ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਵੀਰਵਾਰ 9 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਸੂਚਨਾ ਪਹਿਲਾਂ ਦਿੱਤੀ ਜਾ ਰਹੀ ਹੈ ਤਾਂਕਿ ਜਿੱਥੇ ਕਈ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਰਤਦੀਆਂ ਹਨ, ਉੱਥੇ ਭਰਾ ਕਿਸੇ ਦੂਸਰੀ ਜਗ੍ਹਾ ਦਾ ਪ੍ਰਬੰਧ ਕਰ ਸਕਣ। ਬਜ਼ੁਰਗਾਂ ਨੂੰ ਅਜਿਹੀ ਕਿਸੇ ਥਾਂ ਦੀ ਮੈਨੇਜਮੈਂਟ ਨਾਲ ਪਹਿਲਾਂ ਹੀ ਗੱਲ ਕਰ ਲੈਣੀ ਚਾਹੀਦੀ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਮਾਰੋਹ ਦੌਰਾਨ ਕੋਈ ਰੌਲਾ-ਰੱਪਾ ਨਾ ਪਵੇ ਅਤੇ ਇਹ ਸ਼ਾਂਤੀ ਨਾਲ ਅਤੇ ਚੰਗੇ ਤਰੀਕੇ ਨਾਲ ਮਨਾਇਆ ਜਾ ਸਕੇ।
◼ ਨਵਾਂ ਪ੍ਰਕਾਸ਼ਨ ਉਪਲਬਧ:
ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ—ਛੋਟੀ ਕਿਤਾਬ—ਨੇਪਾਲੀ
◼ ਅਮਰੀਕੀ ਸੈਨਤ ਭਾਸ਼ਾ ਵਿਚ ਨਵੀਆਂ ਡੀ. ਵੀ. ਡੀਜ਼ ਉਪਲਬਧ:
ਲੂਕਾ ਦੀ ਇੰਜੀਲ
ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ
ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ