ਸੇਵਾ ਸਭਾ ਅਨੁਸੂਚੀ
11-17 ਫਰਵਰੀ
ਗੀਤ 9 (53)
8 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 12 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: “ਆਪਣੇ ਇਲਾਕੇ ਵਿਚ ਲਾਇਕ ਲੋਕਾਂ ਨੂੰ ਲੱਭੋ।”a ਪੈਰਾ ਤਿੰਨ ਉੱਤੇ ਚਰਚਾ ਕਰਨ ਤੋਂ ਬਾਅਦ ਇਕ ਛੋਟਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਆਮ ਵਿਸ਼ਿਆਂ ਉੱਤੇ ਗੱਲ ਕਰਦੇ ਹੋਏ ਦੇਖਦਾ ਹੈ ਕਿ ਵਿਅਕਤੀ ਗੱਲ ਜਾਰੀ ਰੱਖਣੀ ਚਾਹੁੰਦਾ ਹੈ ਤੇ ਫਿਰ ਇਕ ਆਇਤ ਪੜ੍ਹਦਾ ਹੈ।
22 ਮਿੰਟ: “ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਭਰੋ।”b (ਪੈਰੇ 1-10) ਸੇਵਾ ਨਿਗਾਹਬਾਨ ਇਹ ਭਾਗ ਪੇਸ਼ ਕਰੇਗਾ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਪਿਛਲੇ ਸਾਲ ਕੰਮਾਂ ਕਰਕੇ ਵਿਹਲ ਨਾ ਹੋਣ ਦੇ ਬਾਵਜੂਦ ਜਾਂ ਬੀਮਾਰ ਹੋਣ ਦੇ ਬਾਵਜੂਦ ਔਗਜ਼ੀਲਰੀ ਪਾਇਨੀਅਰੀ ਕੀਤੀ। ਉਹ ਪਾਇਨੀਅਰੀ ਕਿਵੇਂ ਕਰ ਸਕੇ? ਉਨ੍ਹਾਂ ਨੂੰ ਇਸ ਤੋਂ ਕੀ ਖ਼ੁਸ਼ੀ ਮਿਲੀ? ਪੈਰਾ 7 ਉੱਤੇ ਚਰਚਾ ਕਰਦੇ ਹੋਏ ਮਾਰਚ, ਅਪ੍ਰੈਲ ਅਤੇ ਮਈ ਵਿਚ ਪ੍ਰਚਾਰ ਲਈ ਰੱਖੀਆਂ ਸਭਾਵਾਂ ਦੇ ਸਮੇਂ ਬਾਰੇ ਦੱਸੋ।
ਗੀਤ 4 (37)
18-24 ਫਰਵਰੀ
ਗੀਤ 8 (51)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਭਰੋ।”c (ਪੈਰੇ 11-17) ਜੇ ਯਾਦਗਾਰੀ ਸਮਾਰੋਹ ਦੇ ਸਪੈਸ਼ਲ ਸੱਦਾ-ਪੱਤਰ ਆ ਗਏ ਹਨ, ਤਾਂ ਪੈਰਾ 14 ਦੀ ਚਰਚਾ ਕਰਦਿਆਂ ਸਾਰਿਆਂ ਨੂੰ ਇਕ-ਇਕ ਸੱਦਾ-ਪੱਤਰ ਦਿਓ। ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਇੰਤਜ਼ਾਮਾਂ ਬਾਰੇ ਦੱਸੋ।
ਗੀਤ 23 (187)
25 ਫਰਵਰੀ–2 ਮਾਰਚ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਫਰਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਪਰਿਵਾਰ ਦੇ ਮੈਂਬਰ ਜਾਂ ਗੁਆਂਢੀ ਨੂੰ ਯਾਦਗਾਰੀ ਸਮਾਰੋਹ ਵਾਸਤੇ ਸੱਦਣ ਲਈ ਸੱਦਾ-ਪੱਤਰ ਕਿਵੇਂ ਇਸਤੇਮਾਲ ਕਰਨਾ ਹੈ।
20 ਮਿੰਟ: “ਯਿਸੂ ਦੀ ਕੁਰਬਾਨੀ ਦੀ ਕਦਰ ਕਰੋ।”d ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
15 ਮਿੰਟ: ਚੰਗੇ ਪ੍ਰਚਾਰਕ ਬਣਨ ਵਿਚ ਨਵੇਂ ਪਬਲੀਸ਼ਰਾਂ ਦੀ ਮਦਦ ਕਰੋ। ਇਕ ਮਿੰਟ ਵਿਚ ਕੁਝ ਟਿੱਪਣੀਆਂ ਕਰਨ ਤੋਂ ਬਾਅਦ ਪਹਿਰਾਬੁਰਜ, 1 ਦਸੰਬਰ 2005, ਸਫ਼ਾ 31 ਉੱਤੇ ਦਿੱਤੇ ਪੈਰਿਆਂ ਦੇ ਸਵਾਲ ਪੁੱਛ ਕੇ ਹਾਜ਼ਰੀਨ ਨਾਲ ਸਵਾਲ-ਜਵਾਬ ਰਾਹੀਂ ਚਰਚਾ ਕਰੋ। ਪੈਰਾ 18 ਉੱਤੇ ਚਰਚਾ ਕਰਨ ਤੋਂ ਬਾਅਦ ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਨਵਾਂ ਪਬਲੀਸ਼ਰ ਇਕ ਤਜਰਬੇਕਾਰ ਪਬਲੀਸ਼ਰ ਨਾਲ ਕੰਮ ਕਰ ਰਿਹਾ ਹੈ। ਘਰ-ਸੁਆਮੀ ਨਵੇਂ ਪਬਲੀਸ਼ਰ ਦੀ ਗੱਲ ਤੇ ਸਵਾਲ ਚੁੱਕਦਾ ਹੈ। ਨਵਾਂ ਪਬਲੀਸ਼ਰ ਘਰ-ਸੁਆਮੀ ਦੇ ਸਵਾਲ ਦਾ ਸਹੀ ਜਵਾਬ ਨਹੀਂ ਦੇ ਪਾਉਂਦਾ ਜਿਸ ਕਰਕੇ ਘਰ-ਸੁਆਮੀ ਗੱਲ ਖ਼ਤਮ ਕਰ ਦਿੰਦਾ ਹੈ। ਬਾਅਦ ਵਿਚ ਤਜਰਬੇਕਾਰ ਪਬਲੀਸ਼ਰ ਨਵੇਂ ਪਬਲੀਸ਼ਰ ਦੀ ਸ਼ਲਾਘਾ ਕਰਦਾ ਹੈ ਤੇ ਫਿਰ ਉਸ ਨੂੰ ਦੱਸਦਾ ਹੈ ਕਿ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਪੁਸਤਿਕਾ ਦੀ ਮਦਦ ਨਾਲ ਇਸ ਤਰ੍ਹਾਂ ਦੇ ਲੋਕਾਂ ਨੂੰ ਜਵਾਬ ਦਿੱਤਾ ਜਾ ਸਕਦਾ ਹੈ।
ਗੀਤ 5 (45)
3-10 ਮਾਰਚ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ। “ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਡੱਬੀ ਵਿੱਚੋਂ ਖ਼ਾਸ-ਖ਼ਾਸ ਗੱਲਾਂ ਉੱਤੇ ਵਿਚਾਰ ਕਰੋ।
15 ਮਿੰਟ: ਕੀ ਤੁਸੀਂ ਉਸ ਜਗ੍ਹਾ ਜਾ ਕੇ ਪ੍ਰਚਾਰ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਪਹਿਰਾਬੁਰਜ, 15 ਜੁਲਾਈ 2003, ਸਫ਼ਾ 20 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 111, ਪੈਰਾ 1 ਤੋਂ ਸਫ਼ਾ 112, ਪੈਰਾ 2 ਵਿੱਚੋਂ ਟਿੱਪਣੀਆਂ ਕਰੋ। ਉਨ੍ਹਾਂ ਪਬਲੀਸ਼ਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਨ੍ਹਾਂ ਨੇ ਉਸ ਜਗ੍ਹਾ ਸੇਵਾ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਤੇ ਉਨ੍ਹਾਂ ਨੇ ਮੁਸ਼ਕਲਾਂ ਨਾਲ ਕਿਵੇਂ ਨਜਿੱਠਿਆ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਇਸ ਦੇਸ਼ ਵਿਚ ਯੋਗ ਭੈਣਾਂ-ਭਰਾਵਾਂ ਦੀ ਬਹੁਤ ਲੋੜ ਹੈ ਜੋ ਅਜਿਹੀਆਂ ਥਾਵਾਂ ਤੇ ਜਾ ਕੇ ਪ੍ਰਚਾਰ ਕਰ ਸਕਣ ਜਿੱਥੇ ਪ੍ਰਚਾਰਕ ਥੋੜ੍ਹੇ ਹਨ। ਭੈਣਾਂ-ਭਰਾਵਾਂ ਨੂੰ ਇਸ ਬਾਰੇ ਪ੍ਰਾਰਥਨਾ ਕਰਨ ਤੇ ਸੋਚ-ਵਿਚਾਰ ਕਰਨ ਦਾ ਉਤਸ਼ਾਹ ਦਿਓ। ਇਸ ਸੰਬੰਧੀ ਜੁਲਾਈ 2007 ਦੀ ਸਾਡੀ ਰਾਜ ਸੇਵਕਾਈ ਵਿਚ ਘੋਸ਼ਣਾ ਦੇਖੋ।
20 ਮਿੰਟ: “ਨਿਹਚਾ ਦਾ ਸਬੂਤ!”e ਸੇਵਾ ਨਿਗਾਹਬਾਨ ਇਹ ਭਾਗ ਪੇਸ਼ ਕਰੇਗਾ। ਭਾਗ ਦੇ ਅਖ਼ੀਰ ਵਿਚ ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਚੰਗੀ ਕਾਰਗੁਜ਼ਾਰੀ ਬਾਰੇ ਦੱਸੋ।
ਗੀਤ 12 (93)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।