ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
28 ਅਪ੍ਰੈਲ 2008 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਮਾਰਚ ਤੋਂ 28 ਅਪ੍ਰੈਲ 2008 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ।
ਸਪੀਚ ਕੁਆਲਿਟੀ
1. ਦੱਸੇ ਗਏ ਵਿਸ਼ੇ ਅਨੁਸਾਰ ਹੀ ਭਾਸ਼ਣ ਦੇਣਾ ਕਿਉਂ ਜ਼ਰੂਰੀ ਹੈ ਅਤੇ ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? [be ਸਫ਼ਾ 234 ਪੈਰਾ 1–ਸਫ਼ਾ 235 ਪੈਰਾ 1]
2. ਦੂਸਰਿਆਂ ਨੂੰ ਸਿਖਾਉਣ ਵੇਲੇ ਸਵਾਲ ਪੁੱਛਣੇ ਕਿਉਂ ਜ਼ਰੂਰੀ ਹਨ? [be ਸਫ਼ਾ 236 ਪੈਰੇ 1-5]
3. ਕਿਸੇ ਵਿਸ਼ੇ ਉੱਤੇ ਤਰਕ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਸਵਾਲ ਪੁੱਛਣੇ ਕਿਵੇਂ ਫ਼ਾਇਦੇਮੰਦ ਹੋ ਸਕਦੇ ਹਨ? [be ਸਫ਼ਾ 237 ਪੈਰਾ 3–ਸਫ਼ਾ 238 ਪੈਰਾ 1]
4. ਦੂਸਰਿਆਂ ਨੂੰ ਸਿਖਾਉਂਦੇ ਵੇਲੇ ਉਨ੍ਹਾਂ ਦੇ ਮਨ ਦੀ ਗੱਲ ਜਾਣਨ ਲਈ ਸਵਾਲ ਪੁੱਛਣੇ ਕਿਉਂ ਜ਼ਰੂਰੀ ਹਨ? (ਕਹਾ. 20:5; ਮੱਤੀ 16:13-16; ਯੂਹੰ. 11:26) [be ਸਫ਼ਾ 238 ਪੈਰੇ 3-5]
5. ਦੂਸਰਿਆਂ ਨੂੰ ਸਿਖਾਉਂਦੇ ਵੇਲੇ ਉਪਮਾਵਾਂ ਦੀ ਵਰਤੋਂ (ਗੱਲ ਸਮਝਾਉਣ ਲਈ ਕਿਸੇ ਚੀਜ਼ ਨਾਲ ਤੁਲਨਾ ਕਰਨੀ) ਕਿਉਂ ਫ਼ਾਇਦੇਮੰਦ ਹੈ? (ਉਤ. 22:17; ਯਿਰ 13:11) [be ਸਫ਼ਾ 240 ਪੈਰੇ 1-3]
ਪੇਸ਼ਕਾਰੀ ਨੰ. 1
6. ਇਨਸਾਨ ਦੀਆਂ ਸਰਕਾਰਾਂ ਦੇ ਉਲਟ, ਪਰਮੇਸ਼ੁਰ ਦੀ ਸਰਕਾਰ ਹਮੇਸ਼ਾ ਤਕ ਕਿਉਂ ਕਾਇਮ ਰਹੇਗੀ? [wt 94 ਪੈਰਾ 8]
7. ਪਵਿੱਤਰ ਆਤਮਾ ਯਾਨੀ ਪਰਮੇਸ਼ੁਰ ਦੀ ਸ਼ਕਤੀ ਅੱਜ ਪਰਮੇਸ਼ੁਰ ਦੇ ਸੇਵਕਾਂ ਦੀ ਕਿੱਦਾਂ ਮਦਦ ਕਰਦੀ ਹੈ? (ਯੂਹੰ. 14:25, 26) [be ਸਫ਼ਾ 19 ਪੈਰੇ 2-3]
8. ਪੜ੍ਹਨ ਦੀ ਯੋਗਤਾ ਦਾ ਸਭ ਤੋਂ ਵੱਡਾ ਲਾਭ ਕੀ ਹੈ? [be ਸਫ਼ਾ 21 ਪੈਰਾ 3]
9. ਅਧਿਐਨ ਕਰਨ ਦਾ ਕੀ ਮਤਲਬ ਹੈ? [be ਸਫ਼ਾ 27 ਪੈਰਾ 3–ਸਫ਼ਾ 28 ਪੈਰਾ 1]
10. ਸਾਨੂੰ ਜ਼ਿੰਦਗੀ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਕਿਉਂ ਨਹੀਂ ਹੈ? [wt ਸਫ਼ਾ 101 ਪੈਰਾ 3]
ਹਫ਼ਤਾਵਾਰ ਬਾਈਬਲ ਪਠਨ
11. ਯਿਸੂ ਨੇ ਉਸ ਆਦਮੀ ਨੂੰ ਕਿਉਂ ਵਰਜਿਆ ਸੀ ਜਿਸ ਨੇ ਉਸ ਨੂੰ “ਸਤ ਗੁਰੂ ਜੀ” ਕਿਹਾ ਸੀ? (ਮਰ. 10:17, 18) [w-PJ 08 2/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਮਰਕੁਸ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ”]
12. ਯਿਸੂ ਨੇ ਇਸਰਾਏਲ ਕੌਮ ਬਾਰੇ ਕਿਹੜੀ ਗੱਲ ਸਪੱਸ਼ਟ ਕਰਨ ਲਈ ਹੰਜੀਰ ਦੇ ਦਰਖ਼ਤ ਦੀ ਉਦਾਹਰਣ ਵਰਤੀ ਸੀ? (ਮਰ. 11:12-14, 20, 21) [w-PJ 03 5/15 ਸਫ਼ਾ 26 ਪੈਰੇ 2-3]
13. ਜਿਬਰਾਏਲ ਦੂਤ ਨੇ ਮਰਿਯਮ ਨੂੰ ਕਿਹਾ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਯਾਨੀ ਸ਼ਕਤੀ ਉਸ ਉੱਪਰ ਆਵੇਗੀ ਅਤੇ ਉਹ ਗਰਭਵਤੀ ਹੋਵੇਗੀ। ਇਨ੍ਹਾਂ ਸ਼ਬਦਾਂ ਤੋਂ ਕੀ ਪਤਾ ਲੱਗਦਾ ਹੈ? (ਲੂਕਾ 1:30, 31, 34, 35) [w-PJ 08 3/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਲੂਕਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ”; it-2 ਸਫ਼ਾ 56 ਪੈਰਾ 2]
14. ਕੀ ਯਿਸੂ ਦੇ ਚੇਲਿਆਂ ਨੇ ਵਾਕਈ ਅਜਿਹਾ ਕੰਮ ਕੀਤਾ ਸੀ “ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ” ਸੀ? (ਲੂਕਾ 6:1, 2) [gt-PJ 31]
15. ਮਾਰਥਾ ਨੂੰ ਦਿੱਤੀ ਯਿਸੂ ਦੀ ਸਲਾਹ ਤੋਂ ਅਸੀਂ ਕੀ ਸਿੱਖਦੇ ਹਾਂ? (ਲੂਕਾ 10:40-42) [w-PJ 99 9/1 ਸਫ਼ਾ 31]