ਘੋਸ਼ਣਾਵਾਂ
◼ ਅਪ੍ਰੈਲ ਅਤੇ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੋ ਨਵੇਂ ਲੋਕ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਅਤੇ ਖ਼ਾਸ ਪਬਲਿਕ ਭਾਸ਼ਣ ਸੁਣਨ ਲਈ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਮਿਲਣ ਦੇ ਖ਼ਾਸ ਜਤਨ ਕਰੋ। ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ (ਅੰਗ੍ਰੇਜ਼ੀ) ਜਾਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਇਨਸਾਨ ਦਾ? (ਅੰਗ੍ਰੇਜ਼ੀ) ਕਿਤਾਬ। ਜਿਨ੍ਹਾਂ ਕਲੀਸਿਯਾਵਾਂ ਵਿਚ ਇਹ ਕਿਤਾਬਾਂ ਨਹੀਂ ਹਨ, ਉਹ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਪੇਸ਼ ਕਰ ਸਕਦੀਆਂ ਹਨ।
◼ ਮਈ 2008 ਤਕ ਜ਼ਿਲ੍ਹਾ ਸੰਮੇਲਨ ਬੈਜ ਕਾਰਡ ਕਲੀਸਿਯਾਵਾਂ ਨੂੰ ਭੇਜ ਦਿੱਤੇ ਜਾਣਗੇ। ਇਹ ਕਾਰਡ ਕਲੀਸਿਯਾ ਦੀ ਮੁੱਖ ਭਾਸ਼ਾ ਵਿਚ ਹੋਣਗੇ ਅਤੇ ਪਬਲੀਸ਼ਰਾਂ ਦੀ ਗਿਣਤੀ ਤੋਂ ਜ਼ਿਆਦਾ ਕਾਰਡ ਘੱਲੇ ਜਾਣਗੇ। ਇਸ ਲਈ ਕਲੀਸਿਯਾਵਾਂ ਨੂੰ ਇਹ ਕਾਰਡ ਆਰਡਰ ਕਰਨ ਦੀ ਲੋੜ ਨਹੀਂ। ਪਰ ਜੇ ਕਲੀਸਿਯਾਵਾਂ ਨੂੰ ਹੋਰ ਜ਼ਿਆਦਾ ਕਾਰਡ ਚਾਹੀਦੇ ਹਨ ਜਾਂ ਕਿਸੇ ਹੋਰ ਭਾਸ਼ਾ ਵਿਚ ਕਾਰਡ ਚਾਹੀਦੇ ਹਨ, ਤਾਂ ਇਹ ਲਿਟਰੇਚਰ ਰਿਕੁਐਸਟ ਫਾਰਮ (S-14) ʼਤੇ ਆਰਡਰ ਕੀਤੇ ਜਾ ਸਕਦੇ ਹਨ।
◼ ਕਲੀਸਿਯਾ ਦੇ ਸੈਕਟਰੀ ਨੂੰ ਐਪਲੀਕੇਸ਼ਨ ਫਾਰ ਰੈਗੂਲਰ ਪਾਇਨੀਅਰ ਸਰਵਿਸ (S-205) ਅਤੇ ਐਪਲੀਕੇਸ਼ਨ ਫਾਰ ਔਗਜ਼ੀਲਰੀ ਪਾਇਨੀਅਰ ਸਰਵਿਸ (S-205b) ਫਾਰਮਾਂ ਦੀ ਚੋਖੀ ਸਪਲਾਈ ਰੱਖਣੀ ਚਾਹੀਦੀ ਹੈ। ਇਹ ਫਾਰਮ ਲਿਟਰੇਚਰ ਰਿਕੁਐਸਟ ਫਾਰਮ (S-14) ʼਤੇ ਆਰਡਰ ਕੀਤੇ ਜਾਣੇ ਚਾਹੀਦੇ ਹਨ। ਘੱਟੋ-ਘੱਟ ਇਕ ਸਾਲ ਦੀ ਸਪਲਾਈ ਰੱਖੋ। ਰੈਗੂਲਰ ਪਾਇਨੀਅਰੀ ਕਰਨ ਦੇ ਇੱਛੁਕ ਭੈਣ-ਭਰਾਵਾਂ ਦੀਆਂ ਅਰਜ਼ੀਆਂ ਬ੍ਰਾਂਚ ਆਫ਼ਿਸ ਨੂੰ ਭੇਜਣ ਤੋਂ ਪਹਿਲਾਂ ਪੱਕਾ ਕਰੋ ਕਿ ਇਹ ਪੂਰੀ ਤਰ੍ਹਾਂ ਭਰੀਆਂ ਗਈਆਂ ਹੋਣ।
◼ ਬ੍ਰਾਂਚ ਆਫ਼ਿਸ ਕੋਲ ਸਾਰੇ ਪ੍ਰਧਾਨ ਨਿਗਾਹਬਾਨਾਂ ਅਤੇ ਸੈਕਟਰੀਆਂ ਦੇ ਪਤਿਆਂ ਦਾ ਅਤੇ ਟੈਲੀਫ਼ੋਨ ਨੰਬਰਾਂ ਦਾ ਸਹੀ-ਸਹੀ ਰਿਕਾਰਡ ਹੋਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਦੇ ਪਤੇ ਜਾਂ ਟੈਲੀਫ਼ੋਨ ਨੰਬਰ ਬਦਲਦੇ ਹਨ, ਤਾਂ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਤੁਰੰਤ ਪ੍ਰੀਸਾਈਡਿੰਗ ਓਵਰਸੀਅਰ/ਸੈਕਟਰੀ ਚੇਂਜ ਆਫ ਐਡਰੈਸ (S-29) ਫਾਰਮ ਭਰ ਕੇ ਅਤੇ ਦਸਤਖਤ ਕਰ ਕੇ ਬ੍ਰਾਂਚ ਆਫ਼ਿਸ ਨੂੰ ਭੇਜ ਦੇਣਾ ਚਾਹੀਦਾ ਹੈ। ਜੇ ਟੈਲੀਫ਼ੋਨ ਦੇ ਐੱਸ. ਟੀ. ਡੀ. ਕੋਡ ਬਦਲਦੇ ਹਨ, ਤਾਂ ਇਸ ਬਾਰੇ ਵੀ ਬ੍ਰਾਂਚ ਆਫ਼ਿਸ ਨੂੰ ਦੱਸੋ।
◼ ਜਦੋਂ ਵੀ ਤੁਸੀਂ ਕਿਸੇ ਦੂਜੇ ਦੇਸ਼ ਵਿਚ ਜਾਣ ਦੀ ਯੋਜਨਾ ਬਣਾਉਂਦੇ ਹੋ ਤੇ ਉੱਥੇ ਕਲੀਸਿਯਾ ਸਭਾਵਾਂ, ਸਰਕਟ ਅਸੈਂਬਲੀ ਜਾਂ ਜ਼ਿਲ੍ਹਾ ਸੰਮੇਲਨ ਵਿਚ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰੋਗ੍ਰਾਮ ਦੀਆਂ ਤਾਰੀਖ਼ਾਂ, ਸਮੇਂ ਤੇ ਥਾਵਾਂ ਬਾਰੇ ਜਾਣਕਾਰੀ ਲੈਣ ਲਈ ਉਸ ਦੇਸ਼ ਵਿਚ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਹੇ ਬ੍ਰਾਂਚ ਆਫ਼ਿਸ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਬ੍ਰਾਂਚ ਆਫ਼ਿਸਾਂ ਦੇ ਪਤੇ ਨਵੀਂ ਯੀਅਰ ਬੁੱਕ ਦੇ ਆਖ਼ਰੀ ਸਫ਼ੇ ʼਤੇ ਦਿੱਤੇ ਗਏ ਹਨ।
◼ ਸਾਰੀਆਂ ਕਲੀਸਿਯਾਵਾਂ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਘੱਲੇ ਜਾਣਗੇ। ਪ੍ਰਚਾਰ ਵਿਚ ਆਪਣੇ ਨਾਲ ਇਹ ਟ੍ਰੈਕਟ ਜ਼ਰੂਰ ਲੈ ਕੇ ਜਾਓ ਤੇ ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਨ੍ਹਾਂ ਨੂੰ ਵਰਤੋ। ਜਿਨ੍ਹਾਂ ਇਲਾਕਿਆਂ ਵਿਚ ਵਿਰੋਧ ਹੁੰਦਾ ਹੈ, ਉੱਥੇ ਦੇਖੋ ਕਿ ਘਰ-ਸੁਆਮੀ ਦੀ ਸਾਡੇ ਸੰਦੇਸ਼ ਵਿਚ ਦਿਲਚਸਪੀ ਹੈ ਜਾਂ ਨਹੀਂ। ਜੇ ਲੱਗੇ ਕਿ ਉਸ ਦੀ ਦਿਲਚਸਪੀ ਹੈ, ਤਾਂ ਟ੍ਰੈਕਟ ਪੇਸ਼ ਕਰੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ—ਬੰਗਲਾ
“ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ” ਲਈ ਪ੍ਰਸ਼ਨ—ਗੁਜਰਾਤੀ, ਬੰਗਲਾ, ਮਰਾਠੀ
ਕਲੀਸਿਯਾਵਾਂ ਨੂੰ ਬੁੱਕ ਸਟੱਡੀ ਵਾਸਤੇ ਇਸ ਪ੍ਰਸ਼ਨ ਪੁਸਤਿਕਾ ਦੀਆਂ ਕਾਫ਼ੀ ਕਾਪੀਆਂ ਆਰਡਰ ਕਰਨੀਆਂ ਚਾਹੀਦੀਆਂ ਹਨ। ਤੁਸੀਂ ਅਪ੍ਰੈਲ ਵਿਚ ਹੋਰ ਸਾਹਿੱਤ ਦੇ ਨਾਲ ਇਹ ਪ੍ਰਸ਼ਨ ਪੁਸਤਿਕਾ ਆਰਡਰ ਕਰ ਸਕਦੇ ਹੋ।