ਸੇਵਾ ਸਭਾ ਅਨੁਸੂਚੀ
14-20 ਅਪ੍ਰੈਲ
ਗੀਤ 28 (221)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: “ਤੁਸੀਂ ਧੰਨਵਾਦ ਕਰਿਆ ਕਰੋ।”a ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
20 ਮਿੰਟ: “ਸੋਗੀਆਂ ਨੂੰ ਦਿਲਾਸਾ ਦਿਓ।”b ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕਿਸੇ ਸੋਗੀ ਨੂੰ ਕਿਵੇਂ ਦਿਲਾਸਾ ਦਿੱਤਾ ਸੀ।
ਗੀਤ 25 (191)
21-27 ਅਪ੍ਰੈਲ
ਗੀਤ 11 (85)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਇਕ ਛੋਟੇ ਪ੍ਰਦਰਸ਼ਨ ਵਿਚ ਦਿਖਾਓ ਕਿ ਕਿਸੇ ਨੂੰ ਰਸਾਲੇ ਦੇਣ ਤੋਂ ਬਾਅਦ ਉਸ ਨੂੰ ਦੁਬਾਰਾ ਮਿਲ ਕੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਵਿੱਚੋਂ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ। ਜੇ ਉਹ ਗੱਲ ਕਰਨ ਲਈ ਤਿਆਰ ਹੈ, ਤਾਂ ਪਹਿਲੇ ਪੰਜ ਪੈਰਿਆਂ ਵਿੱਚੋਂ ਕੁਝ ਗੱਲਾਂ ਦੱਸਦੇ ਹੋਏ ਬਾਈਬਲ ਸਟੱਡੀ ਪੇਸ਼ ਕਰੋ। ਯਿਸੂ ਦੀ ਮੌਤ ਦੀ ਵਰ੍ਹੇਗੰਢ ਜਾਂ ਖ਼ਾਸ ਭਾਸ਼ਣ ਵਿਚ ਆਏ ਲੋਕਾਂ ਨੂੰ ਵੀ ਨਾ ਭੁੱਲੋ ਜਿਨ੍ਹਾਂ ਨੇ ਅਜੇ ਬਾਈਬਲ ਸਟੱਡੀ ਸ਼ੁਰੂ ਨਹੀਂ ਕੀਤੀ ਹੈ। ਭੈਣਾਂ-ਭਰਾਵਾਂ ਨੂੰ ਅਗਲੇ ਹਫ਼ਤੇ ਦੀ ਸੇਵਾ ਸਭਾ ਵਾਸਤੇ ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਲਿਆਉਣ ਲਈ ਕਹੋ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: “ਪ੍ਰਚਾਰ ਦੌਰਾਨ ਬਾਈਬਲ ਦੇ ਹਵਾਲੇ ਕਦੋਂ ਪੜ੍ਹਨੇ ਹਨ ਅਤੇ ਸਾਹਿੱਤ ਕਿਵੇਂ ਪੇਸ਼ ਕਰਨਾ ਹੈ?”c ਇਕ ਕਾਬਲ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਦੱਸੋ ਕਿ ਇਸ ਵਿਚ ਦਿੱਤੀਆਂ ਹਿਦਾਇਤਾਂ ਨੂੰ ਸਥਾਨਕ ਹਾਲਾਤਾਂ ਮੁਤਾਬਕ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।
ਗੀਤ 4 (45)
28 ਅਪ੍ਰੈਲ–4 ਮਈ
ਗੀਤ 1 (13)
15 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਅਪ੍ਰੈਲ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਉੱਤੇ ਚਰਚਾ। ਦੋਵੇਂ ਰਸਾਲਿਆਂ ਦੇ ਲੇਖਾਂ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਦੇਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਪਬਲੀਸ਼ਰਾਂ ਨੂੰ ਉਨ੍ਹਾਂ ਲੇਖਾਂ ਬਾਰੇ ਕੁਝ ਖ਼ਾਸ ਨੁਕਤੇ ਦੱਸਣ ਲਈ ਕਹੋ ਜਿਨ੍ਹਾਂ ਨੂੰ ਉਹ ਪ੍ਰਚਾਰ ਦੌਰਾਨ ਵਰਤਣ ਬਾਰੇ ਸੋਚ ਰਹੇ ਹਨ। ਗੱਲ ਸ਼ੁਰੂ ਕਰਨ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ? ਲੇਖ ਵਿੱਚੋਂ ਕਿਹੜੀ ਆਇਤ ਪੜ੍ਹੀ ਜਾ ਸਕਦੀ ਹੈ? ਉਹ ਆਇਤ ਨੂੰ ਲੇਖ ਨਾਲ ਕਿਵੇਂ ਜੋੜਨਗੇ? ਹਾਜ਼ਰੀਨ ਦੁਆਰਾ ਸੁਝਾਈਆਂ ਪੇਸ਼ਕਾਰੀਆਂ ਨੂੰ ਵਰਤ ਕੇ ਦੋ ਪ੍ਰਦਰਸ਼ਨਾਂ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਦਿਆਂ ਦਿਖਾਓ।
10 ਮਿੰਟ: ਪ੍ਰਸ਼ਨ ਡੱਬੀ। ਹਾਜ਼ਰੀਨ ਨਾਲ ਚਰਚਾ।
20 ਮਿੰਟ: “ਉਹ ਦੀ ਪੈੜ ਉੱਤੇ ਤੁਰੋ।”d ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 24 (200)
5-11 ਮਈ
ਗੀਤ 4 (37)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਯਹੋਵਾਹ ਤੁਹਾਨੂੰ ਕਦੀ ਨਹੀਂ ਤਿਆਗੇਗਾ। ਪਹਿਰਾਬੁਰਜ, 15 ਅਕਤੂਬਰ 2005, ਸਫ਼ੇ 8-11 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ।
20 ਮਿੰਟ: “ਆਪਣੀ ਪ੍ਰਚਾਰ ਕਰਨ ਦੀ ਕਲਾ ਸੁਧਾਰਦੇ ਰਹੋ।”e ਪੈਰਾ 3 ਉੱਤੇ ਚਰਚਾ ਕਰਦੇ ਵੇਲੇ, ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 6-8 ਉੱਤੇ ਸਿਰਲੇਖ “ਸਕੂਲ ਦਾ ਪੂਰਾ ਫ਼ਾਇਦਾ ਕਿਵੇਂ ਲਈਏ” ਵਿੱਚੋਂ ਟਿੱਪਣੀਆਂ ਕਰੋ।
ਗੀਤ 19 (143)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।