ਸੇਵਾ ਸਭਾ ਅਨੁਸੂਚੀ
9-15 ਜੂਨ
ਗੀਤ 25 (191)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਅਪ੍ਰੈਲ-ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਕਿਵੇਂ ਤਿਆਰੀ ਕਰੀਏ। ਸਾਡੀ ਰਾਜ ਸੇਵਕਾਈ, ਅਗਸਤ 2004, ਸਫ਼ਾ 1 ਉੱਤੇ ਆਧਾਰਿਤ ਭਾਸ਼ਣ। ਭਾਸ਼ਣ ਦੇ ਅੰਤ ਵਿਚ ਇਕ ਪ੍ਰਦਰਸ਼ਨ ਦੁਆਰਾ ਇਕ ਪਬਲੀਸ਼ਰ ਨੂੰ ਹਫ਼ੜਾ-ਦਫ਼ੜੀ ਵਿਚ ਬਾਈਬਲ ਸਟੱਡੀ ਲਈ ਤਿਆਰੀ ਕਰਦਿਆਂ ਦਿਖਾਓ। ਫਿਰ ਇਕ ਹੋਰ ਪਬਲੀਸ਼ਰ ਨੂੰ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸੁਝਾਵਾਂ ਮੁਤਾਬਕ ਚੰਗੀ ਤਰ੍ਹਾਂ ਤਿਆਰੀ ਕਰਦਿਆਂ ਦਿਖਾਓ।
15 ਮਿੰਟ: “ਪ੍ਰਚਾਰ ਕਰਨਾ ਨਾ ਛੱਡੋ।”a ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 9 (53)
16-22 ਜੂਨ
ਗੀਤ 26 (204)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: ਖ਼ੁਸ਼ ਖ਼ਬਰੀ ਦੇ ਫ਼ਾਇਦੇ ਦੱਸੋ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 159 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਸਥਾਨਕ ਇਲਾਕੇ ਵਿਚ ਅੱਜ-ਕੱਲ੍ਹ ਕਿਹੜੀਆਂ ਗੱਲਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸੁਝਾਅ ਮੰਗੋ ਕਿ ਅਸੀਂ ਕਿਵੇਂ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਗੱਲਬਾਤ ਸ਼ੁਰੂ ਕਰ ਸਕਦੇ ਹਾਂ।
20 ਮਿੰਟ: “ਕੀ ਤੁਹਾਡਾ ਪਰਿਵਾਰ ਬਚਣ ਦੀ ਤਿਆਰੀ ਕਰ ਰਿਹਾ ਹੈ?”b ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 1 (13)
23-29 ਜੂਨ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਦੱਸੋ ਕਿ ਜੁਲਾਈ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
20 ਮਿੰਟ: ਰੈਗੂਲਰ ਪਾਇਨੀਅਰੀ ਕਰਨ ਨਾਲ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ! 15 ਜਨਵਰੀ 2008, ਪਹਿਰਾਬੁਰਜ, ਸਫ਼ੇ 17-19 ਉੱਤੇ ਆਧਾਰਿਤ ਭਾਸ਼ਣ। ਜੇ ਕਲੀਸਿਯਾ ਵਿਚ ਰੈਗੂਲਰ ਪਾਇਨੀਅਰ ਹਨ, ਤਾਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਕਿਸੇ ਪੁਰਾਣੇ ਪਾਇਨੀਅਰ ਅਤੇ ਇਕ ਨਵੇਂ ਪਾਇਨੀਅਰ ਦੀ ਇੰਟਰਵਿਊ ਲਓ। ਉਹ ਦੱਸ ਸਕਦੇ ਹਨ ਕਿ ਪਾਇਨੀਅਰੀ ਕਰਨ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ।
15 ਮਿੰਟ: ਬਾਈਬਲ ਵਿੱਚੋਂ ਜਵਾਬ ਦਿਓ। ਸੇਵਾ ਸਕੂਲ ਕਿਤਾਬ, ਸਫ਼ੇ 143-4 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਕ ਛੋਟੇ ਜਿਹੇ ਪ੍ਰਦਰਸ਼ਨ ਵਿਚ ਦਿਖਾਓ ਕਿ ਜਦੋਂ ਘਰ-ਸੁਆਮੀ ਪਬਲੀਸ਼ਰ ਨੂੰ ਅਜਿਹਾ ਸਵਾਲ ਪੁੱਛਦਾ ਹੈ ਜੋ ਸਥਾਨਕ ਇਲਾਕੇ ਵਿਚ ਲੋਕ ਆਮ ਪੁੱਛਦੇ ਹਨ, ਤਾਂ ਪਬਲੀਸ਼ਰ ਕਿਵੇਂ ਬਾਈਬਲ ਵਿੱਚੋਂ ਇਸ ਦਾ ਜਵਾਬ ਦਿੰਦਾ ਹੈ।
ਗੀਤ 10 (82)
30 ਜੂਨ–6 ਜੁਲਾਈ
ਗੀਤ 6 (43)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਜੂਨ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜੁਲਾਈ-ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: ਗੱਲਬਾਤ ਕਰਨ ਦੀ ਕੁਸ਼ਲਤਾ ਕਿਵੇਂ ਵਧਾਈਏ। ਸੇਵਾ ਸਕੂਲ ਕਿਤਾਬ, ਸਫ਼ਾ 62, ਪੈਰਾ 4 ਤੋਂ ਲੈ ਕੇ ਸਫ਼ਾ 64 ਦੇ ਅਖ਼ੀਰ ਤਕ ਦਿੱਤੀ ਸਾਮੱਗਰੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਥਾਨਕ ਹਾਲਾਤਾਂ ਮੁਤਾਬਕ ਜਾਣਕਾਰੀ ਨੂੰ ਢਾਲੋ। ਕਿਸੇ ਪਬਲੀਸ਼ਰ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਘਰ-ਘਰ ਦੀ ਸੇਵਕਾਈ ਵਿਚ ਜਾਂ ਹੋਰ ਮੌਕਿਆਂ ਤੇ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਵਿਚ ਬਹੁਤ ਮਾਹਰ ਹੈ।
15 ਮਿੰਟ: ਕੀ ਤੁਸੀਂ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹੋ? ਹਾਜ਼ਰੀਨ ਨਾਲ ਚਰਚਾ। ਸਾਰਿਆਂ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਉਦੇਸ਼ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਦਾ ਉਤਸ਼ਾਹ ਦਿਓ। ਕਿਤਾਬ ਦੀਆਂ ਕੁਝ ਵਿਸ਼ੇਸ਼ਤਾਵਾਂ ਉੱਤੇ ਗੱਲ ਕਰੋ। ਚਰਚਾ ਕਰੋ ਕਿ ਸਾਡੇ ਸੰਦੇਸ਼ ਵਿਚ ਰੁਚੀ ਲੈਣ ਵਾਲੇ ਵਿਅਕਤੀ ਕੋਲ ਵਾਪਸ ਜਾਣ ਤੇ, ਰਸਾਲੇ ਲੈਣ ਵਾਲਿਆਂ ਨੂੰ ਦੁਬਾਰਾ ਮਿਲਣ ਤੇ ਅਤੇ ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਇਹ ਕਿਤਾਬ ਕਿਵੇਂ ਪੇਸ਼ ਕਰ ਸਕਦੇ ਹਾਂ। (km 8/07 ਸਫ਼ਾ 3; km 1/06 ਸਫ਼ੇ 3-6 ਦੇਖੋ।) ਇਕ ਜਾਂ ਦੋ ਪ੍ਰਦਰਸ਼ਨ ਦਿਖਾਓ ਜਿਨ੍ਹਾਂ ਵਿਚ ਪਬਲੀਸ਼ਰ ਇਨ੍ਹਾਂ ਵਿੱਚੋਂ ਕੁਝ ਸੁਝਾਵਾਂ ਨੂੰ ਲਾਗੂ ਕਰਦੇ ਹਨ।
ਗੀਤ 2 (15)
7-13 ਜੁਲਾਈ
ਗੀਤ 4 (37)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਜਦੋਂ ਲੋਕ ਕੋਈ ਹੋਰ ਭਾਸ਼ਾ ਬੋਲਦੇ ਹਨ।”c ਸਰਵਿਸ ਓਵਰਸੀਅਰ ਇਸ ਭਾਗ ਨੂੰ ਪੇਸ਼ ਕਰੇਗਾ। ਪੈਰਾ 2 ਦੀ ਚਰਚਾ ਕਰਦੇ ਵੇਲੇ ਕਲੀਸਿਯਾ ਨੂੰ ਦੱਸੋ ਕਿ ਉਨ੍ਹਾਂ ਦੇ ਇਲਾਕੇ ਵਿਚ ਹੋਰ ਕਿਹੜੇ ਭਾਸ਼ਾਈ ਗਰੁੱਪ ਜਾਂ ਕਲੀਸਿਯਾਵਾਂ ਪ੍ਰਚਾਰ ਕਰਦੀਆਂ ਹਨ। ਦੱਸੋ ਕਿ ਆਪਸੀ ਸਹਿਯੋਗ ਵਧਾਉਣ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ ਤਾਂਕਿ ਸਭ ਮਿਲ-ਜੁਲ ਕੇ ਕੰਮ ਕਰ ਸਕਣ।
ਗੀਤ 5 (45)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।