ਸੇਵਾ ਸਭਾ ਅਨੁਸੂਚੀ
ਸੂਚਨਾ: ਸਾਡੀ ਰਾਜ ਸੇਵਕਾਈ ਵਿਚ ਜ਼ਿਲ੍ਹਾ ਸੰਮੇਲਨ ਦੇ ਮਹੀਨਿਆਂ ਦੌਰਾਨ ਹਰ ਹਫ਼ਤੇ ਸੇਵਾ ਸਭਾ ਦਾ ਪ੍ਰੋਗ੍ਰਾਮ ਦਿੱਤਾ ਜਾਵੇਗਾ। “ਪਰਮੇਸ਼ੁਰ ਦੀ ਸ਼ਕਤੀ ਦਾ ਸਹਾਰਾ ਲਓ” ਜ਼ਿਲ੍ਹਾ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਕਲੀਸਿਯਾਵਾਂ ਪ੍ਰੋਗ੍ਰਾਮ ਵਿਚ ਲੋੜੀਂਦਾ ਫੇਰ-ਬਦਲ ਕਰ ਸਕਦੀਆਂ ਹਨ। ਜੇ ਹੋ ਸਕੇ, ਤਾਂ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਸੇਵਾ ਸਭਾ ਵਿਚ 15 ਮਿੰਟ ਸੰਮੇਲਨ ਸੰਬੰਧੀ ਕੁਝ ਖ਼ਾਸ ਹਿਦਾਇਤਾਂ ਅਤੇ ਸੁਝਾਵਾਂ ਉੱਤੇ ਮੁੜ ਚਰਚਾ ਕਰੋ ਜੋ ਸਥਾਨਕ ਹਾਲਾਤਾਂ ਉੱਤੇ ਲਾਗੂ ਹੁੰਦੇ ਹਨ। ਇਹ ਸੁਝਾਅ ਇਸ ਅੰਕ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਹਨ। ਸੰਮੇਲਨ ਤੋਂ ਇਕ-ਦੋ ਮਹੀਨਿਆਂ ਬਾਅਦ ਸੇਵਾ ਸਭਾ ਵਿਚ (ਸ਼ਾਇਦ “ਕਲੀਸਿਯਾ ਦੀਆਂ ਲੋੜਾਂ” ਵਾਲੇ ਭਾਗ ਦੀ ਥਾਂ) 15-20 ਮਿੰਟਾਂ ਲਈ ਸੰਮੇਲਨ ਦੇ ਖ਼ਾਸ ਨੁਕਤਿਆਂ ਉੱਤੇ ਪੁਨਰ-ਵਿਚਾਰ ਕਰੋ ਜਿਨ੍ਹਾਂ ਨੂੰ ਭੈਣ-ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਵਰਤਿਆ ਹੈ। ਇਸ ਭਾਗ ਨੂੰ ਸਰਵਿਸ ਓਵਰਸੀਅਰ ਪੇਸ਼ ਕਰੇਗਾ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਹ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਆਪਣੀ ਸੇਵਕਾਈ ਵਿਚ ਕਿਵੇਂ ਲਾਗੂ ਕਰ ਰਹੇ ਹਨ ਜਾਂ ਲਾਗੂ ਕਰਨ ਦੀ ਸੋਚ ਰਹੇ ਹਨ।
14-20 ਜੁਲਾਈ
ਗੀਤ 18 (130)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜੁਲਾਈ-ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਅੱਜ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਪਹਿਰਾਬੁਰਜ, 15 ਦਸੰਬਰ 2006, ਸਫ਼ੇ 18-19, ਪੈਰੇ 17-21 ਉੱਤੇ ਆਧਾਰਿਤ ਉਤਸ਼ਾਹਜਨਕ ਭਾਸ਼ਣ।
20 ਮਿੰਟ: “ਅਸੀਂ ਬੁੱਕ ਸਟੱਡੀ ਵਿਚ ਬਾਈਬਲ ਕਹਾਣੀਆਂ ਦੀ ਕਿਤਾਬ ਦਾ ਅਧਿਐਨ ਕਰਾਂਗੇ।”a ਇਸ ਕਿਤਾਬ ਦੀਆਂ ਵਿਸ਼ੇਸ਼ਤਾਵਾਂ ਦੱਸੋ। ਬੁੱਕ ਸਟੱਡੀ ਦੀ ਸਮਾਂ-ਸਾਰਣੀ ਵੱਲ ਧਿਆਨ ਖਿੱਚੋ। ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਹਰ ਹਫ਼ਤੇ ਬੁੱਕ ਸਟੱਡੀ ਵਿਚ ਆਉਣ ਅਤੇ ਖੁੱਲ੍ਹ ਕੇ ਟਿੱਪਣੀਆਂ ਕਰਨ। ਇਕ-ਦੋ ਪਬਲੀਸ਼ਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਸਭਾਵਾਂ ਲਈ ਚੰਗੀ ਤਰ੍ਹਾਂ ਤਿਆਰੀ ਕਰਦੇ ਹਨ। ਉਨ੍ਹਾਂ ਨੂੰ ਪੁੱਛੋ ਕਿ ਕਿਹੜੀ ਚੀਜ਼ ਉਨ੍ਹਾਂ ਨੂੰ ਇੱਦਾਂ ਕਰਨ ਲਈ ਪ੍ਰੇਰਦੀ ਹੈ।
ਗੀਤ 27 (212)
21-27 ਜੁਲਾਈ
ਗੀਤ 16 (224)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਕਿਸੇ ਨੂੰ ਦੁਬਾਰਾ ਮਿਲਣ ਜਾਣ ਤੋਂ ਪਹਿਲਾਂ ਚੰਗੀ ਤਿਆਰੀ ਕਰੋ।”b ਚਾਰ-ਮਿੰਟਾਂ ਦਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਬਲੀਸ਼ਰ ਪੁਨਰ-ਮੁਲਾਕਾਤਾਂ ਲਈ ਤਿਆਰੀ ਕਰਦਾ ਹੈ। ਉਹ ਆਪਣੇ ਆਪ ਨਾਲ ਗੱਲਾਂ ਕਰਦੇ ਹੋਏ ਆਪਣੇ ਰਿਕਾਰਡ ਤੇ ਨਜ਼ਰ ਮਾਰਦਾ ਹੈ ਤੇ ਕਹਿੰਦਾ ਹੈ ਕਿ ਉਹ ਇਸ ਸ਼ਨੀਵਾਰ-ਐਤਵਾਰ ਨੂੰ ਦੋ ਵਿਅਕਤੀਆਂ ਨੂੰ ਜਾ ਕੇ ਮਿਲੇਗਾ। ਫਿਰ ਉਹ ਵਾਰੀ-ਵਾਰੀ ਉਨ੍ਹਾਂ ਦੋਵਾਂ ਉੱਤੇ ਗੌਰ ਕਰਦਾ ਹੈ ਕਿ ਉਸ ਨੇ ਉਨ੍ਹਾਂ ਨਾਲ ਪਹਿਲਾਂ ਕੀ ਚਰਚਾ ਕੀਤੀ ਸੀ ਤੇ ਉਹ ਹੁਣ ਅਗਾਹਾਂ ਕੀ ਕਰੇਗਾ। ਇਸ ਤੋਂ ਬਾਅਦ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਤਿਆਰੀ ਕਰਦਾ ਹੈ। ਇਕ ਵਿਅਕਤੀ ਨੂੰ ਉਹ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਦੀ ਤਿਆਰੀ ਕਰਦਾ ਹੈ। ਦੂਸਰੇ ਲਈ ਉਹ ਪੈਰਾ 5 ਵਿੱਚੋਂ ਕੋਈ ਸੁਝਾਅ ਵਰਤ ਕੇ ਉਸ ਦੀ ਦਿਲਚਸਪੀ ਵਧਾਉਣ ਦੀ ਤਿਆਰੀ ਕਰਦਾ ਹੈ।
ਗੀਤ 6 (43)
28 ਜੁਲਾਈ–3 ਅਗਸਤ
ਗੀਤ 19 (143)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਜੁਲਾਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਕਾਊਂਟਸ ਰਿਪੋਰਟ ਅਤੇ ਸੋਸਾਇਟੀ ਦੀ ਚਿੱਠੀ ਪੜ੍ਹੋ ਜਿਸ ਵਿਚ ਉਸ ਨੇ ਦਾਨ ਭੇਜਣ ਲਈ ਧੰਨਵਾਦ ਕੀਤਾ ਹੈ। ਦੱਸੋ ਕਿ ਅਗਸਤ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
10 ਮਿੰਟ: ਕੀ ਤੁਹਾਡੇ ਅੰਦਰ ਗੱਲ ਕਰਨ ਦੀ ਦਲੇਰੀ ਹੈ? ਪਹਿਰਾਬੁਰਜ, 15 ਮਈ 2006, ਸਫ਼ੇ 13-16 ਉੱਤੇ ਆਧਾਰਿਤ ਭਾਸ਼ਣ। ਦਲੇਰੀ ਨਾਲ ਪ੍ਰਚਾਰ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿਓ।
25 ਮਿੰਟ: “ਆਓ, ਪਰਮੇਸ਼ੁਰ ਬਾਰੇ ਹੋਰ ਸਿੱਖੋ ਤੇ ਖ਼ੁਸ਼ੀਆਂ ਮਾਣੋ।”c ਕਲੀਸਿਯਾ ਦਾ ਸੈਕਟਰੀ ਇਹ ਭਾਗ ਪੇਸ਼ ਕਰੇਗਾ। ਦੱਸੋ ਕਿ ਕਲੀਸਿਯਾ ਨੂੰ ਕਿਹੜੇ ਜ਼ਿਲ੍ਹਾ ਸੰਮੇਲਨ ਵਿਚ ਜਾਣ ਲਈ ਕਿਹਾ ਗਿਆ ਹੈ। “ਜ਼ਿਲ੍ਹਾ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਨਾਮਕ ਡੱਬੀ ਉੱਤੇ ਵਿਚਾਰ ਕਰੋ।
ਗੀਤ 5 (45)
4-10 ਅਗਸਤ
ਗੀਤ 29 (222)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕੀ ਤੁਹਾਡੇ ਬੱਚੇ ਸਕੂਲ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹਨ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਸਕੂਲਾਂ ਵਿਚ ਨੌਜਵਾਨ ਭੈਣ-ਭਰਾ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਸਮਝਾਓ ਕਿ ਮਾਪੇ ਤੇ ਬੱਚੇ ਵਾਚ ਟਾਵਰ ਪਬਲੀਕੇਸ਼ਨ ਇੰਡੈਕਸ ਵਿੱਚੋਂ ਜ਼ਰੂਰੀ ਜਾਣਕਾਰੀ ਕਿਸ ਤਰ੍ਹਾਂ ਲੱਭ ਸਕਦੇ ਹਨ। ਕੁਝ ਉਦਾਹਰਣਾਂ ਦਿਓ। (ਸਿਰਲੇਖ “Schools” ਹੇਠ “experiences” ਦੇਖੋ।) ਕੁਝ ਬੱਚਿਆਂ (ਜਿਨ੍ਹਾਂ ਦੀ ਸੱਚਾਈ ਵਿਚ ਪਰਵਰਿਸ਼ ਹੋਈ) ਨੂੰ ਦੱਸਣ ਲਈ ਕਹੋ ਕਿ ਸਕੂਲ ਵਿਚ ਬਾਈਬਲ ਅਸੂਲ ਲਾਗੂ ਕਰ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕਿਵੇਂ ਤਿਆਰ ਕੀਤਾ। ਜੇ ਉਨ੍ਹਾਂ ਨੇ ਜਾਗਰੂਕ ਬਣੋ! ਰਸਾਲੇ ਵਿੱਚੋਂ ਕਿਸੇ ਵਿਸ਼ੇ ਉੱਤੇ ਲੇਖ ਲਿਖਿਆ ਹੈ, ਤਾਂ ਉਹ ਇਸ ਬਾਰੇ ਵੀ ਦੱਸ ਸਕਦੇ ਹਨ। ਉਹ ਬਿਆਨ ਕਰ ਸਕਦੇ ਹਨ ਕਿ ਸਕੂਲ ਵਿਚ ਗਵਾਹੀ ਦੇਣ ਨਾਲ ਉਹ ਕਿਵੇਂ ਸੁਰੱਖਿਅਤ ਰਹੇ।
20 ਮਿੰਟ: “ਅਸੀਂ ਕਿਲ੍ਹਿਆਂ ਜਿੰਨੀਆਂ ਮਜ਼ਬੂਤ ਸਿੱਖਿਆਵਾਂ ਨੂੰ ਢਾਹ ਰਹੇ ਹਾਂ।”d ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਬਾਈਬਲ ਅਧਿਆਪਕ ਨੇ ਝੂਠੇ ਧਾਰਮਿਕ ਵਿਸ਼ਵਾਸਾਂ ਨੂੰ ਤਿਆਗਣ ਵਿਚ ਧੀਰਜ ਨਾਲ ਉਨ੍ਹਾਂ ਦੀ ਕਿਵੇਂ ਮਦਦ ਕੀਤੀ।
ਗੀਤ 23 (187)
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।