ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
25 ਅਗਸਤ 2008 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 7 ਜੁਲਾਈ ਤੋਂ 25 ਅਗਸਤ 2008 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ।
ਸਪੀਚ ਕੁਆਲਿਟੀ
1. ਦੂਸਰਿਆਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੇ ਸਮੇਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸ਼ੀਲ ਸੁਭਾਅ ਦੇ ਹਾਂ? (ਯਾਕੂ. 3:17) [be ਸਫ਼ਾ 251 ਪੈਰਾ 3]
2. ਪੌਲੁਸ ਨੇ ਜਿਸ ਤਰੀਕੇ ਨਾਲ ਅਰਿਯੁਪਗੁਸ ਵਿਚ ਯੂਨਾਨੀਆਂ ਨਾਲ ਗੱਲ ਕੀਤੀ ਸੀ, ਉਸ ਤੋਂ ਅਸੀਂ ਗ਼ੈਰ-ਈਸਾਈਆਂ ਨੂੰ ਗਵਾਹੀ ਦੇਣ ਬਾਰੇ ਕੀ ਸਿੱਖ ਸਕਦੇ ਹਾਂ? (ਰਸੂ. 17: 22, 23) [be ਸਫ਼ਾ 252 ਪੈਰੇ 1-2]
3. ਭਾਵੇਂ ਸਾਨੂੰ ਪੱਕਾ ਯਕੀਨ ਹੋਵੇ ਕਿ ਘਰ-ਸੁਆਸੀ ਦੇ ਵਿਚਾਰ ਗ਼ਲਤ ਹਨ, ਤਾਂ ਵੀ ਅਸੀਂ ਆਪਣੇ ਸ਼ੀਲ ਸੁਭਾਅ ਦਾ ਸਬੂਤ ਕਿਵੇਂ ਦੇ ਸਕਦੇ ਹਾਂ? [be ਸਫ਼ਾ 252 ਪੈਰਾ 5–253 ਪੈਰਾ 1]
4. ਦੂਸਰਿਆਂ ਨੂੰ ਕਾਇਲ ਕਰਨ ਲਈ ਸਾਨੂੰ ਕਿਹੜੀ ਗੱਲ ਚੇਤੇ ਰੱਖਣ ਦੀ ਲੋੜ ਹੈ? [be ਸਫ਼ਾ 255 ਪੈਰਾ 3, ਡੱਬੀ]
5. ਆਪਣੇ ਸੁਣਨ ਵਾਲੇ ਦੇ ਦਿਲ ਤਕ ਪਹੁੰਚਣ ਲਈ ਅਸੀਂ ਕਿਵੇਂ ਸਮਝ ਤੋਂ ਕੰਮ ਲੈ ਸਕਦੇ ਹਾਂ? (ਕਹਾ. 20:5) [be ਸਫ਼ਾ 258 ਪੈਰਾ 1–ਸਫ਼ਾ 259 ਪੈਰਾ 1]
ਪੇਸ਼ਕਾਰੀ ਨੰ. 1
6. ਜਦੋਂ ਕਲੀਸਿਯਾ ਵਿਚ ਭੈਣਾਂ ਨੂੰ ਖ਼ਾਸ ਸੈਟਿੰਗ ਮੁਤਾਬਕ ਆਪਣਾ ਭਾਗ ਪੇਸ਼ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਕੀ ਚੇਤੇ ਰੱਖਣ ਦੀ ਲੋੜ ਹੈ? [be ਸਫ਼ਾ 44 ਪੈਰੇ 5-6]
7. ਹਫ਼ਤਾਵਾਰ ਬਾਈਬਲ ਪਠਨ ਵਿੱਚੋਂ ਖ਼ਾਸ-ਖ਼ਾਸ ਗੱਲਾਂ ਦੱਸਣ ਵਾਲੇ ਭਰਾ ਦਾ ਕੀ ਟੀਚਾ ਹੋਣਾ ਚਾਹੀਦਾ ਹੈ? (ਨਹ. 8:8) [be ਸਫ਼ਾ 47 ਪੈਰੇ 2-3]
8. ਜੇਕਰ ਸੇਵਾ ਸਭਾ ਦੇ ਕਿਸੇ ਭਾਗ ਵਿਚ ਪ੍ਰਦਰਸ਼ਨ ਦਿਖਾਉਣ ਜਾਂ ਇੰਟਰਵਿਊ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਇਸ ਭਾਗ ਨੂੰ ਪੇਸ਼ ਕਰਨ ਵਾਲੇ ਭਰਾ ਨੂੰ ਕੀ ਕਰਨਾ ਚਾਹੀਦਾ ਹੈ? [be ਸਫ਼ਾ 50 ਪੈਰਾ 1]
9. ‘ਸਿੰਘਾਸਣ ਦੇ ਸਾਹਮਣੇ ਖੜੀ ਹੋਣ’ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਵੱਡੀ ਭੀੜ ਸਵਰਗ ਵਿਚ ਜਾਵੇਗੀ? (ਪਰ. 7:9) [wt ਸਫ਼ਾ 121 ਪੈਰਾ 3]
10. ਭਾਸ਼ਣਕਾਰ ਬਾਈਬਲ ਨੂੰ ਆਪਣੇ ਭਾਸ਼ਣ ਦਾ ਆਧਾਰ ਕਿਵੇਂ ਬਣਾ ਸਕਦਾ ਹੈ? (ਰਸੂ. 17:2, 3) [be ਸਫ਼ਾ 52 ਪੈਰਾ 6–ਸਫ਼ਾ 53 ਪੈਰਾ 2]
ਹਫ਼ਤਾਵਾਰ ਬਾਈਬਲ ਪਠਨ
11. ਰਸੂਲਾਂ ਦੇ ਕਰਤੱਬ 16:3 ਮੁਤਾਬਕ ਪੌਲੁਸ ਰਸੂਲ ਨੇ ਜੋ ਕੰਮ ਕੀਤਾ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? [w-PJ 03 12/1 ਸਫ਼ਾ 20 ਪੈਰਾ 6–ਸਫ਼ਾ 21 ਪੈਰਾ 1]
12. ਅਰਿਸਤਰਖੁਸ ਤੇ ਗਾਯੁਸ ਦਾ ਸਤਾਹਟਾਂ ਪ੍ਰਤੀ ਕੀ ਨਜ਼ਰੀਆ ਸੀ? (ਰਸੂ. 19:29; 20:4, 5) [w-PJ 08 2/15 ਸਫ਼ਾ 10 ਪੈਰੇ 16-17]
13. ਇਸ ਦਾ ਕੀ ਮਤਲਬ ਸੀ ਕਿ ਸੌਲੁਸ ‘ਪ੍ਰੈਣ ਦੀ ਆਰ ਉੱਤੇ ਲੱਤ ਮਾਰ’ ਰਿਹਾ ਸੀ? (ਰਸੂ. 26:14) [w-PJ 03 10/1 ਸਫ਼ਾ 32]
14. “ਹੁਕਮਨਾਮੇ” ਜਾਂ ਸ਼ਰਾ ਦੇ ਜ਼ਰੀਏ ਇਸਰਾਏਲੀ ਲੋਕ ਕੀ ਦੇਖ ਸਕੇ ਸਨ? (ਰੋਮੀ. 7:8, 11) [w-PJ 08 6/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ”]
15. ਅਸੀਂ ਆਪਣੇ ਵੈਰੀ ਦੇ ਸਿਰ ਉੱਤੇ “ਅੱਗ ਦੇ ਅੰਗਿਆਰਾਂ ਦਾ ਢੇਰ” ਕਿਵੇਂ ਲਾਉਂਦੇ ਹਾਂ? (ਰੋਮੀ. 12:20) [w-PJ 08 6/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ”]