ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਪੇਸ਼ ਕੀਤਾ ਜਾ ਸਕਦਾ ਹੈ: ਤਮਾਮ ਲੋਕਾਂ ਲਈ ਇਕ ਪੁਸਤਕ, ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ (ਹਿੰਦੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਖ਼ੁਦਾ ਦੀ ਰਹਿਨੁਮਾਈ—ਸਾਡੇ ਲਈ ਫਿਰਦੌਸ ਦਾ ਰਾਹ (ਹਿੰਦੀ), ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਸਤੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪਹਿਲੀ ਮੁਲਾਕਾਤ ʼਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਪੰਜ ਕੁ ਮਿੰਟਾਂ ਵਿਚ ਦਿਖਾਓ ਕਿ ਇਸ ਤੋਂ ਲਾਭ ਹਾਸਲ ਕਰਨ ਲਈ ਇਸ ਵਿੱਚੋਂ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦੇ ਕੇ ਇਸ ਉੱਤੇ ਚਰਚਾ ਕਰੋ ਤੇ ਸਟੱਡੀ ਸ਼ੁਰੂ ਕਰਨ ਦੇ ਜਤਨ ਕਰੋ। ਨਵੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ।
◼ ਬਜ਼ੁਰਗਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-3 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਕਲੀਸਿਯਾ ਵਿੱਚੋਂ ਛੇਕੇ ਗਏ ਹਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਹਨ, ਪਰ ਹੁਣ ਮੁੜ ਬਹਾਲ ਹੋਣਾ ਚਾਹੁੰਦੇ ਹਨ।
◼ ਕਈ ਅੰਨ੍ਹੇ, ਕਮਜ਼ੋਰ ਨਿਗਾਹ ਅਤੇ ਦਿਲਚਸਪੀ ਲੈਣ ਵਾਲੇ ਲੋਕ ਬ੍ਰੇਲ ਨੋਟ-ਟੇਕਰ ਜਾਂ ਸਕ੍ਰੀਨ ਰੀਡਰ ਵਾਲੇ ਕੰਪਿਊਟਰ ਵਰਤਦੇ ਹਨ। ਉਨ੍ਹਾਂ ਦੀ ਨਿੱਜੀ ਵਰਤੋਂ ਲਈ ਵਾਚਟਾਵਰ ਰਸਾਲੇ ਦੇ ਤਰਜਮਾ ਕੀਤੇ ਗਏ ਬ੍ਰੇਲ ਟੈਕਸਟ ਦੀਆਂ ਇਲੈਕਟ੍ਰਾਨਿਕ ਫਾਇਲਾਂ ਉਪਲਬਧ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਫਾਇਲਾਂ ਵਿਚ ਵਾਚਟਾਵਰ ਦੇ ਗ੍ਰੇਡ 2, ਯਾਨੀ ਸੰਖਿਪਤ ਰੂਪ ਵਿਚ ਪਬਲਿਕ ਤੇ ਸਟੱਡੀ ਐਡੀਸ਼ਨ, ਵਾਚਟਾਵਰ ਦੇ ਅੰਗ੍ਰੇਜ਼ੀ ਬ੍ਰੇਲ ਅਤੇ ਗ੍ਰੇਡ 1, ਯਾਨੀ ਪੂਰੇ ਟੈਕਸਟ ਵਾਲੇ ਸਟੱਡੀ ਐਡੀਸ਼ਨ, ਫ਼੍ਰਾਸੀਸੀ ਤੇ ਸਪੇਨੀ ਭਾਸ਼ਾ ਵਿਚ ਬ੍ਰੇਲ ਉਪਲਬਧ ਹਨ। ਇਹ ਫਾਇਲਾਂ ਦਰਖ਼ਾਸਤ ਕਰਨ ਵਾਲਿਆਂ ਨੂੰ ਈ-ਮੇਲ ਰਾਹੀਂ ਘੱਲੀਆਂ ਜਾ ਸਕਦੀਆਂ ਹਨ। ਜੋ ਤੁਸੀਂ ਵਾਚਟਾਵਰ ਦੀਆਂ ਬ੍ਰੇਲ ਟੈਕਸਟ ਫਾਇਲਾਂ ਮੰਗਵਾਉਣੀਆਂ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਇਸ ਪਤੇ ਤੇ ਚਿੱਠੀ ਭੇਜਣ ਲਈ ਕਹਿਣਾ ਚਾਹੀਦਾ ਹੈ: Jehovah’s Witnesses of India, Post Box 6440, Yelahanka, Bangalore—560 064, KAR. Attention: Braille Desk. ਚਿੱਠੀ ਵਿਚ ਵਿਅਕਤੀ ਦਾ ਨਾਂ ਅਤੇ ਪਤਾ ਦੱਸੋ। ਇਹ ਦੱਸੋ ਕਿ ਉਸ ਕੋਲ ਕਿਸ ਕਿਸਮ ਦੀ ਇਲੈਕਟ੍ਰਾਨਿਕ ਮਸ਼ੀਨ ਹੈ, ਸਸ਼ੀਨ ਦਾ ਨਾਮ ਕੀ ਹੈ, ਉਸ ਦਾ ਈ-ਮੇਲ ਪਤਾ ਤੇ ਕੀ ਉਹ ਅੰਗ੍ਰੇਜ਼ੀ, ਸਪੇਨੀ ਜਾਂ ਫ਼੍ਰਾਂਸੀਸੀ ਭਾਸ਼ਾ ਪੜ੍ਹਦਾ ਹੈ। ਜੋ ਉਸ ਦੀ ਮਸ਼ੀਨ ਨੂੰ ਈ-ਮੇਲ ਨਹੀਂ ਘੱਲੇ ਜਾ ਸਕਦੇ ਤਾਂ ਕਿਸੇ ਹੋਰ ਦਾ ਈ-ਮੇਲ ਪਤਾ ਦਿੱਤਾ ਜਾ ਸਕਦਾ ਹੈ ਜੋ ਉਸ ਲਈ ਫਾਇਲਾਂ ਲੈ ਕੇ ਉਸ ਨੂੰ ਟ੍ਰਾਂਸਫਰ ਕਰ ਸਕਦਾ ਹੈ।
◼ ਦੁਨੀਆਂ ਭਰ ਵਿਚ ਕਿੰਗਡਮ ਹਾਲਾਂ ਲਈ ਚੰਦਿਆਂ ਦੀਆਂ ਦਾਨ-ਪੇਟੀਆਂ ਉੱਤੇ “ਦੁਨੀਆਂ ਭਰ ਵਿਚ ਹੁੰਦੇ ਪ੍ਰਚਾਰ ਕੰਮ ਲਈ ਦਾਨ—ਮੱਤੀ 24:14” ਲਿਖਿਆ ਜਾਣਾ ਚਾਹੀਦਾ ਹੈ। ਪਬਲੀਸ਼ਰਾਂ ਕੋਲ ਦਾਨ-ਲਿਫ਼ਾਫ਼ਿਆਂ ਤੇ ਵੀ ਸਾਫ਼-ਸਾਫ਼ ਇਹੀ ਲਿਖਿਆ ਹੋਣਾ ਚਾਹੀਦਾ ਹੈ ਤੇ ਵਾਧੂ ਡੀਜ਼ਾਈਨਾਂ ਦੀ ਲੋੜ ਨਹੀਂ ਹੈ। ਦਾਨ-ਲਿਫ਼ਾਫ਼ੇ ਸਾਫ਼-ਸੁੱਥਰੇ ਹੋਣੇ ਚਾਹੀਦੇ ਹਨ। ਇਸ ਮਾਮਲੇ ਵਿਚ ਕਲੀਸਿਯਾ ਦੇ ਬਜ਼ੁਰਗ ਮਦਦ ਕਰ ਸਕਦੇ ਹਨ।
◼ ਜਿਨ੍ਹਾਂ ਸਕਲੀਸਿਯਾਵਾਂ ਦੇ ਟ੍ਰਸਟ ਹਨ, ਉਨ੍ਹਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ-ਪਹਿਲਾਂ ਆਪਣੀ ਸਾਲਾਨਾ ਮੀਟਿੰਗ ਬੁਲਾਉਣ। ਇਸ ਮੀਟਿੰਗ ਅਤੇ ਹੋਰ ਟ੍ਰਸਟ ਮੀਟਿੰਗਾਂ ਵਿਚ ਚਰਚਾ ਕੀਤੀਆਂ ਗੱਲਾਂ ਦਾ ਪੂਰਾ-ਪੂਰਾ ਰਿਕਾਰਡ ਰੱਖੋ। ਜੇ 31 ਮਾਰਚ 2008 ਖ਼ਤਮ ਹੋ ਰਹੇ ਸਾਲ ਦੀ ਟ੍ਰਸਟ ਦੀ ਆਮਦਨ 1,10,000⁄- ਰੁਪਏ ਤੋਂ ਵਧ ਹੈ, ਤਾਂ ਟ੍ਰਸਟ ਨੂੰ ਚਾਰਟਰਡ ਅਕਾਊਂਟੈਟ (CA) ਦੁਆਰਾ ਖਾਤੇ ਦੀ ਪੜਤਾਲ ਕਰਾਉਣ, 10B ਫਾਰਮ ਵਿਚ ਉਸ ਦੀ ਰਿਪੋਰਟ ਲੈਣ ਤੇ ਇਨਕਮ ਟੈਕਸ ਵਿਭਾਗ ਵਿਚ ਇਕ ਰਿਟਰਨ ਦਰਜ ਕਰਾਉਣ ਦੀ ਲੋੜ ਹੈ। ਸਾਲ ਵਿਚ 1,10,000⁄- ਰੁਪਏ ਤੋਂ ਘਟ ਆਮਦਨ ਵਾਲੇ ਟ੍ਰਸਟਸ ਨੂੰ ਕਾਨੂੰਨ ਮੁਤਾਬਕ ਰਿਟਰਨ ਦਰਜ ਕਰਾਉਣ ਦੀ ਲੋੜ ਨਹੀਂ ਹੈ। ਪਰ ਅਸੀਂ ਤੁਹਾਨੂੰ ਅਰਜ਼ ਕਰਦੇ ਹਾਂ ਕਿ ਪੂਰੇ ਤੇ ਸਹੀ-ਸਹੀ ਰਿਕਾਰਡ ਕਾਇਮ ਰੱਖੋ ਤਾਂਕਿ ਪੁੱਛ-ਗਿੱਛ ਹੋਣ ਤੇ ਇਕ ਰਿਪੋਰਟ ਮੁਹੱਈਆ ਕੀਤੀ ਜਾ ਸਕਦੀ ਹੈ। ਜੇ ਕਿਸੇ ਟ੍ਰਸਟ ਨੂੰ ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 12A ਹੇਠ ਟੈਕਸ ਮਾਫ਼ ਹੋ ਸਕਦਾ ਹੈ, ਤਾਂ ਉਨ੍ਹਾਂ ਨੂੰ ਰਜਿਸਟਰੇਸ਼ਨ ਬਾਰੇ ਆਪਣੇ CA ਨਾਲ ਗੱਲ ਕਰਨੀ ਚਾਹੀਦੀ ਹੈ।
◼ ਨਵੇਂ ਪ੍ਰਕਾਸ਼ਨ ਉਪਲਬਧ:
ਯਹੋਵਾਹ ਦੇ ਗੁਣ ਗਾਓ—ਸਿਰਫ਼ ਗੀਤਾਂ ਦੇ ਲਫ਼ਜ਼ —ਕਨੰੜ
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ—ਨੇਪਾਲੀ
◼ ਸਟਾਕ ਵਿਚ ਨਹੀਂ:
ਸ਼ਾਸਤਰਾਂ ਤੋਂ ਤਰਕ ਕਰੋ—ਮਲਿਆਲਮ
ਪ੍ਰਕਾਸ਼ ਦੀ ਪੋਥੀ—ਅੰਗ਼ੇਜ਼ੀ, ਮਲਿਆਲਮ, ਨੇਪਾਲੀ, ਤਾਮਿਲ, ਤੇਲਗੂ
◼ ਅਮਰੀਕੀ ਸੈਨਤ ਭਾਸ਼ਾ ਵਿਚ ਉਪਲਬਧ ਨਵੇਂ ਡੀ.ਵੀ.ਡੀਜ਼:
ਜਾਗਦੇ ਰਹੋ!