ਸੇਵਾ ਸਭਾ ਅਨੁਸੂਚੀ
11-17 ਅਗਸਤ
ਗੀਤ 18 (130)
10 ਮਿੰਟ: ਸਥਾਨਕ ਘੋਸ਼ਣਾਵਾਂ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਨਵੇਂ ਰਸਾਲਿਆਂ ਬਾਰੇ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ। ਉਹ ਆਪਣੀ ਪਸੰਦ ਦੇ ਲੇਖਾਂ ਸੰਬੰਧੀ ਕੁਝ ਸੁਝਾਅ ਦੇ ਸਕਦੇ ਹਨ। ਗੱਲਬਾਤ ਸ਼ੁਰੂ ਕਰਨ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ। ਫਿਰ ਲੇਖ ਵਿਚ ਦਿੱਤੀ ਕਿਹੜੀ ਆਇਤ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਇਆ ਜਾ ਸਕਦਾ ਹੈ? ਪ੍ਰਦਰਸ਼ਨਾਂ ਦੁਆਰਾ ਦਿਖਾਓ ਕਿ ਦਿੱਤੀਆਂ ਪੇਸ਼ਕਾਰੀਆਂ ਕਿੱਦਾਂ ਵਰਤੀਆਂ ਜਾ ਸਕਦੀਆਂ ਹਨ।
10 ਮਿੰਟ: ਦਿਲ ਤਕ ਪਹੁੰਚਣ ਲਈ ਪਰਮੇਸ਼ੁਰ ਦਾ ਬਚਨ ਵਰਤੋ। 1 ਫਰਵਰੀ 2005, ਪਹਿਰਾਬੁਰਜ, ਸਫ਼ੇ 28-31 ਉੱਤੇ ਆਧਾਰਿਤ ਭਾਸ਼ਣ। ਇਸ ਵੱਲ ਧਿਆਨ ਖਿੱਚੋ ਕਿ ਯਿਸੂ ਨੇ ਪਤਰਸ ਦੀ ਮਦਦ ਕਰਨ ਲਈ ਬਾਈਬਲ ਦੇ ਹਵਾਲੇ ਕਿਵੇਂ ਇਸਤੇਮਾਲ ਕੀਤੇ ਸਨ। ਇਸ ਬਾਰੇ ਚਰਚਾ ਕਰੋ ਕਿ ਅਸੀਂ ਆਪਣੇ ਬੱਚਿਆਂ, ਸਟੱਡੀਆਂ, ਅਤੇ ਖ਼ਦ ਦੀ ਸੋਚਣੀ ਅਸੇ ਜਜ਼ਬਾਤਾਂ ਨੂੰ ਸੁਧਾਰਣ ਲਈ ਯਿਸੂ ਦੀ ਕਿਵੇਂ ਰੀਸ ਕਰ ਸਕਦੇ ਹਾਂ।
25 ਮਿੰਟ: “ਅਸੀਂ ‘ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ’”a ਇਕ ਪਬਲੀਸ਼ਰ ਜਾਂ ਪਾਇਨੀਅਰ ਦੀ ਇੰਟਰਵਿਊ ਲਈ ਜਾ ਸਕਦੀ ਹੈ ਜੋ ਸਖ਼ਤ ਵਿਰੋਧਤਾ ਜਾਂ ਇਕ ਭੀੜ ਦਾ ਸਾਮ੍ਹਣਾ ਕਰ ਚੁੱਕਾ ਹੈ।
ਗੀਤ 6 (43)
18-24 ਅਗਸਤ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। “ਸਰਕਟ ਸੰਮੇਲਨ ਦਾ ਨਵਾਂ ਪ੍ਰੋਗ੍ਰਾਮ” ਉੱਤੇ ਵਿਚਾਰ ਕਰੋ। ਜੇ ਪਤਾ ਹੈ, ਤਾਂ ਅਗਲੇ ਸਰਕਟ ਸੰਮੇਲਨ ਦੀਆਂ ਤਾਰੀਖ਼ਾਂ ਦੱਸੋ।
20 ਮਿੰਟ: ਸੁਚੱਜਾ ਪਹਿਰਾਵਾ ਯਹੋਵਾਹ ਦੀ ਵਡਿਆਈ ਕਰਦਾ ਹੈ। ਇਕ ਬਜ਼ੁਰਗ ਇਹ ਭਾਸ਼ਣ ਦੇਵੇਗਾ। ਯਹੋਵਾਹ ਪਵਿੱਤਰ ਪਰਮੇਸ਼ੁਰ ਹੈ। ਇਸ ਲਈ ਉਹ ਆਪਣੇ ਭਗਤਾਂ ਤੋਂ ਸਰੀਰਕ ਸਫ਼ਾਈ ਦੀ ਆਸ ਰੱਖਦਾ ਹੈ। (ਕੂਚ 30:17-21; 40:30-32) ਅਸੀਂ ਢੁਕਵੇਂ ਕੱਪੜੇ ਤੇ ਸ਼ਿੰਗਾਰ ਪਹਿਨਣ ਨਾਲ, ਖ਼ਾਸ ਤੌਰ ਤੇ ਆਪਣੇ ਪ੍ਰਚਾਰ ਦੇ ਕੰਮ ਵਿਚ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਤੇ ਉਸ ਦੀ ਵਡਿਆਈ ਕਰਦੇ ਹਾਂ। (1 ਪਤ. 2:12) ਦੂਸਰੇ ਪਾਸੇ, ਜੇ ਅਸੀਂ ਲਾਪਰਵਾਹ ਹੋਈਏ, ਤਾਂ ‘ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਹੋ ਸਕਦੀ ਹੈ।’ (ਤੀਤੁ. 2:5) ਸਥਾਨਕ ਜਾਂ ਪ੍ਰਕਾਸ਼ਨਾਂ ਵਿਚ ਛੱਪ ਚੁੱਕੇ ਤਜਰਬੇ ਸੁਣਾਓ ਕਿ ਇਕ ਪਬਲੀਸ਼ਰ ਦੇ ਢੁਕਵੇਂ ਪਹਿਰਾਵੇ ਕਾਰਨ ਗਵਾਹੀ ਦੇਣ ਦੇ ਮੌਕਾ ਕਿੱਦਾਂ ਮਿਲਿਆ।
15 ਮਿੰਟ: ਨੌਜਵਾਨ ਜੋ ਪ੍ਰਭਾਵਸ਼ਾਲੀ ਗਵਾਹੀ ਦਿੰਦੇ ਹਨ। ਮਾਪਿਆਂ ਤੇ ਉਨ੍ਹਾਂ ਦੇ ਬੱਚਿਆਂ ਲਈ ਉਤਸ਼ਾਹਜਨਕ ਭਾਸ਼ਣ। ਨੌਜਵਾਨਾਂ ਨੂੰ ਯਾਦ ਦਿਲਾਓ ਕਿ ਉਹ ਗਵਾਹੀ ਦੇਣ ਦੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਉਣ। ਜੇ ਸਮਾਂ ਹੋਵੇ, ਤਾਂ ਭੈਣਾਂ-ਭਰਾਵਾਂ ਨੂੰ ਸਕੂਲ ਵਿਚ ਦਿੱਤੀ ਗਵਾਈ ਦੇ ਆਪਣੇ ਤਜਰਬੇ ਸੁਣਾਉਣ ਲਈ ਕਹੋ।
ਗੀਤ 19 (43)
25-31 ਅਗਸਤ
ਗੀਤ 15 (124)
15 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਸੋਸਾਇਟੀ ਦੀ ਚਿੱਠੀ ਪੜ੍ਹੋ ਜਿਸ ਵਿਚ ਉਸ ਨੇ ਦਾਨ ਭੇਜਣ ਲਈ ਧੰਨਵਾਦ ਕੀਤਾ ਹੈ। “ਖ਼ਾਸ ਸੰਮੇਲਨ ਦਿਨ ਦਾ ਨਵਾਂ ਪ੍ਰੋਗ੍ਰਾਮ” ਉੱਤੇ ਚਰਚਾ ਕਰੋ ਅੱਤੇ ਜੇ ਪਤਾ ਹੋਵੇ, ਤਾਂ ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਸਤੰਬਰ ਦੇ ਮਹੀਨੇ ਦੌਰਾਨ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ। ਭਾਸ਼ਣ ਅਤੇ ਪ੍ਰਦਰਸ਼ਨ। ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਸੁਝਾਵਾਂ ਉੱਤੇ ਵਿਚਾਰ ਕਰੋ। ਦੋ ਹਿੱਸਿਆਂ ਵਾਲਾ ਪ੍ਰਦਰਸ਼ਨ ਕਰੋ। ਪਹਿਲਾਂ ਇਹ ਦਿਖਾਓ ਕਿ ਇਹ ਕਿਤਾਬ ਕਿਵੇਂ ਪੇਸ਼ ਕੀਤੀ ਜਾ ਸਕਦੀ ਹੈ ਅਤੇ ਫਿਰ ਘਰ-ਸੁਆਮੀ ਨਾਲ ਕਿਵੇਂ ਬਾਈਬਲ ਸਟੱਡੀ ਸ਼ੁਰੂ ਕੀਤੀ ਜਾ ਸਕਦੀ ਹੈ।
ਗੀਤ 4 (37)
1-7 ਸਤੰਬਰ
ਗੀਤ 19 (143)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਅਗਸਤ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
20 ਮਿੰਟ: ਦੂਰ ਹੋ ਗਏ ਪਰ ਭੁਲਾਏ ਨਹੀਂ ਗਏ। 15 ਅਪ੍ਰੈਲ 2008, ਪਹਿਰਾਬੁਰਜ, ਸਫ਼ੇ 25-28 ਉੱਤੇ ਆਧਾਰਿਤ ਭਾਸ਼ਣ। ਕਲੀਸਿਯਾ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਂ ਦੱਸੋ ਜੋ ਸਥਾਨਕ ਆਸ਼ਰਮਾਂ ਵਿਚ ਰਹਿੰਦੇ ਹਨ। ਜੇ ਅਜਿਹੇ ਕੋਈ ਭੈਣ-ਭਰਾ ਨਹੀਂ ਹਨ, ਤਾਂ ਲੇਖ ਵਿਚ ਦਿਖਾਏ ਗਏ ਅਸੂਲਾਂ ਨੂੰ ਵਰਤਦਿਆਂ ਭੈਣਾਂ-ਭਰਾਵਾਂ ਨੂੰ ਬੀਮਾਰਾਂ ਜਾਂ ਉਨ੍ਹਾਂ ਦੀ ਮਦਦ ਕਰਨ ਲਈ ਹੱਲਾਸ਼ੇਰੀ ਦਿਓ ਜੋ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਜ਼ਿਆਦਾ ਹਿੱਸਾ ਨਹੀਂ ਲੈ ਸਕਦੇ ਹਨ।
15 ਮਿੰਟ: ਸਤੰਬਰ ਵਿਚ ਪਹਿਲੀ ਮੁਲਾਕਾਤ ਦੌਰਾਨ ਬਾਈਬਲ ਸਟੱਡੀ ਸ਼ੁਰੂ ਕਰੋ। ਹਾਜ਼ਰੀਨ ਨਾਲ ਚਰਚਾ। ਸਤੰਬਰ ਦੌਰਾਨ ਅਸੀਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਾਂਗੇ ਤੇ ਪਹਿਲੀ ਮੁਲਾਕਾਤ ਤੇ ਘਰ-ਸੁਆਮੀ ਨਾਲ ਕੁਝ ਪੈਰਿਆਂ ਦੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਸਝਾਵਾਂ ਉੱਤੇ ਪੁਨਰ-ਵਿਚਾਰ ਕਰੋ। ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਪਹਿਲੀ ਮੁਲਾਕਾਤ ʼਤੇ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
ਗੀਤ 11 (85)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।