12-18 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
12-18 ਜਨਵਰੀ
ਗੀਤ 20 (162)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 6-10
ਨੰ. 1: ਉਤਪਤ 9:1-17
ਨੰ. 2: ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ? (g04 ਜਨ.-ਮਾਰ. ਸਫ਼ੇ 13-15)
ਨੰ. 3: ਪਰਿਵਾਰਕ ਖ਼ੁਸ਼ੀ ਦਾ ਰਾਜ਼ (fy ਸਫ਼ੇ 9-12 ਪੈਰੇ 15-23)
□ ਸੇਵਾ ਸਭਾ:
ਗੀਤ 2 (16)
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਪ੍ਰਚਾਰ ਦੇ ਕੰਮ ਬਾਰੇ ਸਹੀ ਨਜ਼ਰੀਆ ਰੱਖਣ ਦੇ ਫ਼ਾਇਦੇ। ਹਾਜ਼ਰੀਨ ਨਾਲ ਚਰਚਾ। ਯਿਸੂ ਨੇ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ ਕਿਉਂਕਿ ਉਹ ਮਾੜੇ ਹਾਲ ਵਾਲੇ ਲੋਕਾਂ ਨੂੰ ਦੇਖ ਕੇ ਉਨ੍ਹਾਂ ਉੱਤੇ ਤਰਸ ਖਾਂਦਾ ਸੀ। ਸਹੀ ਨਜ਼ਰੀਏ ਕਾਰਨ ਯਿਸੂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦਾ ਸੀ। (ਮੱਤੀ 9:36-38) ਭਾਵੇਂ ਹਨਾਨਿਯਾਹ ਪਹਿਲਾਂ-ਪਹਿਲ ਸ਼ਾਊਲ ਨੂੰ ਜਾ ਕੇ ਗਵਾਹੀ ਦੇਣ ਤੋਂ ਘਬਰਾਉਂਦਾ ਸੀ, ਪਰ ਉਸ ਦਾ ਨਜ਼ਰੀਆ ਕਿੱਦਾਂ ਬਦਲਿਆ? (ਰਸੂ. 9:13-15) ਹਨਾਨਿਯਾਹ ਦੀ ਸ਼ਾਊਲ ਨਾਲ ਹੋਈ ਗੱਲਬਾਤ ਤੋਂ ਕਿੱਦਾਂ ਪਤਾ ਚੱਲਦਾ ਹੈ ਕਿ ਉਸ ਦਾ ਨਜ਼ਰੀਆ ਸਹੀ ਸੀ? (ਰਸੂ. 9:17) ਅਸੀਂ ਕਿਨ੍ਹਾਂ ਕਾਰਨਾਂ ਕਰਕੇ ਆਪਣੇ ਇਲਾਕੇ ਦੇ ਲੋਕਾਂ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹਾਂ? ਸਹੀ ਨਜ਼ਰੀਆ ਰੱਖਣ ਨਾਲ ਅਸੀਂ ਕਿਵੇਂ ਹੋਰ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹਾਂ? ਇਕ-ਦੋ ਪਬਲੀਸ਼ਰਾਂ ਦੀ ਛੋਟੀ ਜਿਹੀ ਇੰਟਰਵਿਊ ਲਵੋ ਜੋ ਸਹੀ ਨਜ਼ਰੀਏ ਕਾਰਨ ਪ੍ਰਚਾਰ ਦੇ ਕੰਮ ਵਿਚ ਸਫ਼ਲ ਹੋਏ ਹਨ।
15 ਮਿੰਟ: “ਉਹ ਖ਼ੁਸ਼ ਖ਼ਬਰੀ ਕਿੱਦਾਂ ਸੁਣਨਗੇ?”a
ਗੀਤ 8 (51)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।