26 ਜਨਵਰੀ-1 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
26 ਜਨਵਰੀ-1 ਫਰਵਰੀ
ਗੀਤ 3 (32)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 17-20
ਨੰ. 1: ਉਤਪਤ 17:1-17
ਨੰ. 2: ਜਦੋਂ ਸਾਡੇ ਰਿਸ਼ਤੇਦਾਰਾਂ ਦਾ ਧਰਮ ਸਾਡੇ ਧਰਮ ਨਾਲੋਂ ਵੱਖਰਾ ਹੁੰਦਾ ਹੈ (g04 ਜਨ.-ਮਾਰ. ਸਫ਼ੇ 20-21)
ਨੰ. 3: ਪਹਿਲਾਂ ਖ਼ੁਦ ਨੂੰ ਜਾਣੋ (fy ਸਫ਼ੇ 16-18 ਪੈਰੇ 7-10)
□ ਸੇਵਾ ਸਭਾ:
ਗੀਤ 5 (45)
5 ਮਿੰਟ: ਸਥਾਨਕ ਘੋਸ਼ਣਾਵਾਂ।
10 ਮਿੰਟ: ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹਾਜ਼ਰੀਨ ਨਾਲ ਚਰਚਾ। ਦੋਵੇਂ ਰਸਾਲਿਆਂ ਦੇ ਲੇਖਾਂ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦੇਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਪਬਲੀਸ਼ਰਾਂ ਨੂੰ ਪੁੱਛੋ ਕਿ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਉਹ ਕਿਹੜਾ ਢੁਕਵਾਂ ਸਵਾਲ ਪੁੱਛ ਸਕਦੇ ਹਨ ਤੇ ਉਹ ਫਿਰ ਲੇਖ ਵਿਚ ਦਿੱਤੀ ਕਿਹੜੀ ਆਇਤ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾ ਸਕਦੇ ਹਨ। ਭਾਗ ਦੇ ਅਖ਼ੀਰ ਵਿਚ ਸਫ਼ਾ 4 ਉੱਤੇ ਦਿੱਤੇ ਸੁਝਾਵਾਂ ਜਾਂ ਹਾਜ਼ਰੀਨ ਵੱਲੋਂ ਦੱਸੇ ਸੁਝਾਵਾਂ ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰ ਕੇ ਦਿਖਾਓ ਕਿ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: “ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?”a ਇਕ ਬਜ਼ੁਰਗ ਦੁਆਰਾ ਭਾਸ਼ਣ। ਭਾਗ ਦੇ ਅੰਤ ਵਿਚ ਅਖ਼ੀਰਲਾ ਪੈਰਾ ਪੜ੍ਹੋ।
ਗੀਤ 7 (46)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।