23 ਫਰਵਰੀ-1 ਮਾਰਚ ਦੇ ਹਫ਼ਤੇ ਦੀ ਅਨੁਸੂਚੀ
23 ਫਰਵਰੀ-1 ਮਾਰਚ
ਗੀਤ 7 (46)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 32-35
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ। ਮਾਰਚ ਲਈ ਸਾਹਿੱਤ ਬਾਰੇ ਦੱਸੋ।
10 ਮਿੰਟ: ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦੋਵੇਂ ਰਸਾਲਿਆਂ ਦੇ ਲੇਖਾਂ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦੇਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਪਬਲੀਸ਼ਰਾਂ ਨੂੰ ਪੁੱਛੋ ਕਿ ਉਹ ਘਰ-ਸੁਆਮੀ ਦੀ ਦਿਲਚਸਪੀ ਦਾ ਅੰਦਾਜ਼ਾ ਲਾਉਣ ਲਈ ਜਾਂ ਗੱਲਬਾਤ ਸ਼ੁਰੂ ਕਰਨ ਲਈ ਕਿਹੜਾ ਢੁਕਵਾਂ ਸਵਾਲ ਪੁੱਛ ਸਕਦੇ ਅਤੇ ਫਿਰ ਕਿਹੜੀ ਆਇਤ ਪੜ੍ਹ ਕੇ ਸੁਣਾਉਣਗੇ। ਭਾਗ ਦੇ ਅਖ਼ੀਰ ਵਿਚ ਪ੍ਰਦਰਸ਼ਿਤ ਕਰੋ ਕਿ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਕੀ ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਪੜ੍ਹਦੇ ਹੋ? ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2009 ਦੇ ਮੁਖਬੰਧ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਰ ਦਿਨ ਲਈ ਦਿੱਤੀ ਆਇਤ ਅਤੇ ਟਿੱਪਣੀਆਂ ਨੂੰ ਪੜ੍ਹਨ ਲਈ ਸਮਾਂ ਕੱਢਣ ਦੇ ਫ਼ਾਇਦਿਆਂ ਉੱਤੇ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਟੈਕਸਟ ਕਦੋਂ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਏ ਹਨ।
ਗੀਤ 8 (151)