ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
27 ਅਪ੍ਰੈਲ 2009 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 2 ਮਾਰਚ ਤੋਂ 27 ਅਪ੍ਰੈਲ 2009 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਰੋਜ਼-ਰੋਜ਼ ਆਉਂਦੇ ਪਰਤਾਵੇ ਤੋਂ ਯੂਸੁਫ਼ ਕਿੱਦਾਂ ਬਚ ਸਕਿਆ? (ਉਤ. 39:7-12) [lv-PJ ਸਫ਼ਾ 105 ਪੈਰਾ 18-ਸਫ਼ਾ 106 ਪੈਰਾ 20]
2. ਜਨਮ-ਦਿਨ ਮਨਾਉਣ ਸੰਬੰਧੀ ਬਾਈਬਲ ਕੀ ਕਹਿੰਦੀ ਹੈ? (ਉਤ. 40:20-22) [lv-PJ ਸਫ਼ਾ 150 ਪੈਰਾ 9 ਸਫ਼ਾ 151 ਪੈਰਾ 11]
3. ਯੂਸੁਫ਼ ਨੇ ਦੂਸਰਿਆਂ ਨੂੰ ਮਾਫ਼ ਕਰਨ ਸੰਬੰਧੀ ਕਿਸ ਤਰ੍ਹਾਂ ਇਕ ਵਧੀਆ ਮਿਸਾਲ ਕਾਇਮ ਕੀਤੀ? (ਉਤ. 45:4, 5) [w-PJ 04 6/1 ਸਫ਼ਾ 21 ਪੈਰਾ 3]
4. ਯੂਸੁਫ਼ ਦੇ ਇਨ੍ਹਾਂ ਸ਼ਬਦਾਂ ਦਾ ਕੀ ਚੰਗਾ ਅਸਰ ਪਿਆ ਸੀ ਕਿ “ਤੁਸੀਂ ਮੇਰੀਆਂ ਹੱਡੀਆਂ ਐਥੋਂ ਉਤਾਹਾਂ ਲੈ ਜਾਣਾ”? (ਉਤ. 50:25) [w-PJ 07 6/1 ਸਫ਼ਾ 28 ਪੈਰਾ 10]
5. ਕਿਹੜੀ ਗੱਲ ਸਾਨੂੰ ਦਲੇਰ ਬਣਾ ਸਕਦੀ ਹੈ ਜਦੋਂ ਸਾਨੂੰ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਂਦਾ ਹੈ? (ਕੂਚ 4:10, 13) [w-PJ 04 3/15 ਸਫ਼ਾ 25 ਪੈਰਾ 5]
6. ਫ਼ਿਰਊਨ ਨੂੰ ਵਾਰ-ਵਾਰ ਚੇਤਾਵਨੀ ਦੇਣ ਦਾ ਕੀ ਫ਼ਾਇਦਾ ਹੋਇਆ ਅਤੇ ਇਨ੍ਹਾਂ ਘਟਨਾਵਾਂ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਕੂਚ 9:13-16) [w-PJ 05 5/15 ਸਫ਼ਾ 21 ਪੈਰਾ 8]
7. ਸਾਡੇ ਜ਼ਮਾਨੇ ਵਿਚ ਕੂਚ 14:30, 31 ਦੀ ਕੀ ਅਹਿਮੀਅਤ ਹੈ? [w-PJ 04 3/15 ਸਫ਼ਾ 26 ਪੈਰਾ 6]
8. ਕੂਚ 16:1-3 ਦੇ ਮੁਤਾਬਕ ਬੁੜ-ਬੁੜ ਕਰਨ ਦੇ ਕੀ ਖ਼ਤਰੇ ਹੋ ਸਕਦੇ ਹਨ? [w-PJ 06 7/15 ਸਫ਼ੇ 15, 16 ਪੈਰੇ 5, 14]
9. ਕੂਚ 19:5, 6 ਵਿਚ ਦੱਸੀਆਂ ਬਿਵਸਥਾ ਨੇਮ ਦੀਆਂ ਸ਼ਰਤਾਂ ਦੇ ਅਨੁਸਾਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਸਰਾਏਲ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਬਣਿਆ? [w-PJ 98 2/1 ਸਫ਼ੇ 9, 10 ਪੈਰੇ 11, 12]
10. ਲਾਲਚ ਦੇ ਸੰਬੰਧ ਵਿਚ ਦਸਵਾਂ ਹੁਕਮ ਇਨਸਾਨਾਂ ਦੇ ਕਾਨੂੰਨਾਂ ਤੋਂ ਕਿੱਦਾਂ ਉੱਤਮ ਹੈ? (ਕੂਚ 20:17) [w-PJ 06 6/15 ਸਫ਼ੇ 23, 24 ਪੈਰਾ 16]