26 ਅਕਤੂਬਰ–1 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
26 ਅਕਤੂਬਰ–1 ਨਵੰਬਰ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 11-13
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਭਾਸ਼ਣ। ਰਸਾਲਿਆਂ ਵਿਚਲੇ ਲੇਖਾਂ ਬਾਰੇ ਦੱਸੋ ਅਤੇ ਉਨ੍ਹਾਂ ਲੇਖਾਂ ਵੱਲ ਧਿਆਨ ਖਿੱਚੋ ਜੋ ਸ਼ਾਇਦ ਤੁਹਾਡੇ ਇਲਾਕੇ ਵਿਚ ਲੋਕਾਂ ਨੂੰ ਪਸੰਦ ਆਉਣਗੇ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਇਕ ਮਾਪਾ ਆਪਣੇ ਬੱਚੇ ਦੀ ਪ੍ਰਚਾਰ ਦੇ ਕੰਮ ਦੀ ਤਿਆਰੀ ਕਰਨ ਵਿਚ ਮਦਦ ਕਰਦਾ ਹੈ। ਉਹ ਦੋਵੇਂ ਇਕ ਲੇਖ ਚੁਣਦੇ ਹਨ, ਸੋਚਦੇ ਹਨ ਕਿ ਉਹ ਕਿਹੜਾ ਸਵਾਲ ਪੁੱਛਣਗੇ ਅਤੇ ਇਕ ਆਇਤ ਚੁਣਦੇ ਹਨ। ਫਿਰ ਬੱਚਾ ਆਪਣੀ ਪੇਸ਼ਕਾਰੀ ਦਿਖਾਉਂਦਾ ਹੈ ਤੇ ਦਾਨ ਦੇ ਇੰਤਜ਼ਾਮ ਦਾ ਵੀ ਜ਼ਿਕਰ ਕਰਦਾ ਹੈ।
10 ਮਿੰਟ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਹਾਜ਼ਰੀਨ ਨਾਲ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਪ੍ਰਚਾਰ ਵਿਚ ਕਿਤਾਬ ਦੇ ਕਿਹੜੇ ਅਧਿਆਇ ਵਰਤਣੇ ਸਭ ਤੋਂ ਅਸਰਕਾਰੀ ਲੱਗੇ ਹਨ। ਕਿਤਾਬ ਪੇਸ਼ ਕਰਦਿਆਂ ਉਨ੍ਹਾਂ ਨੇ ਕਿਹੜਾ ਸਵਾਲ, ਤਸਵੀਰ ਜਾਂ ਆਇਤ ਵਰਤੀ ਸੀ? ਇਕ ਪ੍ਰਦਰਸ਼ਨ ਦਿਖਾਓ।
10 ਮਿੰਟ: ਪ੍ਰਸ਼ਨ ਡੱਬੀ। ਹਾਜ਼ਰੀਨ ਨਾਲ ਚਰਚਾ। ਡੱਬੀ ਵਿਚ ਦਿੱਤੀਆਂ ਆਇਤਾਂ ਪੜ੍ਹੋ ਤੇ ਉਨ੍ਹਾਂ ʼਤੇ ਚਰਚਾ ਕਰੋ।
ਗੀਤ 6 (43)