ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
28 ਦਸੰਬਰ 2009 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਅੱਜ ਮਸੀਹੀ ਬਿਵਸਥਾ ਸਾਰ 14:1 ਦੇ ਅਸੂਲ ਨੂੰ ਕਿਵੇਂ ਲਾਗੂ ਕਰ ਸਕਦੇ ਹਨ? [w05 1/1 ਸਫ਼ਾ 28; w04 9/15 ਸਫ਼ਾ 27 ਪੈਰਾ 4]
2. ਮਸੀਹੀ ਕਲੀਸਿਯਾ ਵਿਚ ਬਿਵਸਥਾ ਸਾਰ 20:5-7 ਦੇ ਅਸੂਲ ਨੂੰ ਕਿੱਦਾਂ ਲਾਗੂ ਕੀਤਾ ਜਾ ਸਕਦਾ ਹੈ? [w04 9/15 ਸਫ਼ਾ 27 ਪੈਰਾ 5]
3. ਜੰਗ ਕਰਨ ਦੇ ਮਾਮਲੇ ਵਿਚ ਇਸਰਾਏਲੀ ਦੂਸਰੀਆਂ ਕੌਮਾਂ ਨਾਲੋਂ ਕਿਵੇਂ ਵੱਖਰੇ ਸਨ? (ਬਿਵ. 20:10-15, 19, 20; 21:10-13) [cl ਸਫ਼ੇ 134-135 ਪੈਰਾ 17]
4. ਅਸੀਂ ਰਸੂਲਾਂ ਦੇ ਕਰਤੱਬ 9:28-30 ਆਪਣੇ ਪ੍ਰਚਾਰ ਦੇ ਕੰਮ ਉੱਤੇ ਕਿਵੇਂ ਲਾਗੂ ਕਰ ਸਕਦੇ ਹਾਂ? [w08 5/15 ਸਫ਼ਾ 31]
5. ਮਸੀਹੀ ਮਾਪੇ ਬਿਵਸਥਾ ਸਾਰ 32:9, 11, 12 ਵਿਚ ਦਿੱਤੀ ਉਦਾਹਰਣ ਤੋਂ ਇਸਰਾਏਲੀਆਂ ਲਈ ਯਹੋਵਾਹ ਦੇ ਪਿਆਰ ਬਾਰੇ ਕੀ ਸਿੱਖ ਸਕਦੇ ਹਨ? [w01 10/1 ਸਫ਼ਾ 9 ਪੈਰੇ 7-9]
6. ਰਾਹਾਬ ਨੇ ਰਾਜੇ ਦੇ ਆਦਮੀਆਂ ਨੂੰ ਗ਼ਲਤ ਪਾਸੇ ਕਿਉਂ ਭੇਜਿਆ ਸੀ? (ਯਹੋ. 2:4, 5) [w04 12/1 ਸਫ਼ਾ 9 ਪੈਰਾ 5]
7. ਯਹੋਸ਼ੁਆ 3:15, 16 ਵਿਚ ਦਰਜ ਇਸਰਾਏਲੀਆਂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? [w04 12/1 ਸਫ਼ਾ 9 ਪੈਰਾ 6]
8. ਜਿਸ ਢੰਗ ਨਾਲ ਯਹੋਸ਼ੁਆ ਨੇ ਆਕਾਨ ਦੀ ਚੋਰੀ ਨੂੰ ਬੇਨਕਾਬ ਕੀਤਾ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? (ਯਹੋ. 7:20-25) [w04 12/1 ਸਫ਼ਾ 11 ਪੈਰਾ 4]
9. ਯਹੋਸ਼ੁਆ 9:22, 23 ਤੋਂ ਕਿਵੇਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਦਾ ਵਾਕ ਹਮੇਸ਼ਾ ਪੂਰਾ ਹੁੰਦਾ ਹੈ? [w04 12/1 ਸਫ਼ਾ 11 ਪੈਰਾ 3]
10. ਕਾਲੇਬ ਦੀ ਮਿਸਾਲ ਦੇਖ ਕੇ ਸਾਡਾ ਹੌਸਲਾ ਕਿਵੇਂ ਵਧਦਾ ਹੈ? (ਯਹੋ. 14:8, 10-12) [w04 12/1 ਸਫ਼ਾ 12 ਪੈਰਾ 3]