28 ਦਸੰਬਰ–3 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
28 ਦਸੰਬਰ 2009–3 ਜਨਵਰੀ 2010
ਗੀਤ 2 (15)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 12-15
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
□ ਸੇਵਾ ਸਭਾ:
ਗੀਤ 24 (200)
5 ਮਿੰਟ: ਘੋਸ਼ਣਾਵਾਂ।
15 ਮਿੰਟ: ਜਵਾਬ ਵਿਚ ਕੀ ਕਹੀਏ। ਇਸ ਬਾਰੇ ਚਰਚਾ ਕਰੋ ਕਿ ਤੁਹਾਡੇ ਇਲਾਕੇ ਵਿਚ ਲੋਕ ਸਾਡੀ ਗੱਲ ʼਤੇ ਕਿਉਂ ਇਤਰਾਜ਼ ਕਰਦੇ ਹਨ। ਇਨ੍ਹਾਂ ਵਿੱਚੋਂ ਇਕ ਆਮ ਇਤਰਾਜ਼ ਵਰਤ ਕੇ ਪ੍ਰਦਰਸ਼ਨ ਪੇਸ਼ ਕਰੋ।
10 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰੋ। ਤੁਹਾਡੇ ਇਲਾਕੇ ਵਿਚ ਰਿਟਰਨ ਵਿਜ਼ਿਟਾਂ ʼਤੇ ਬਾਈਬਲ ਸਟੱਡੀਆਂ ਪੇਸ਼ ਕਰਨ ਵਿਚ ਕਿੰਨੀ ਸਫ਼ਲਤਾ ਹਾਸਲ ਹੋਈ ਹੈ? ਇਕ ਪਾਇਨੀਅਰ ਜਾਂ ਪਬਲੀਸ਼ਰ ਦੱਸੇ ਜਾਂ ਪ੍ਰਦਰਸ਼ਨ ਵਿਚ ਦਿਖਾਵੇ ਕਿ ਤੁਹਾਡੇ ਇਲਾਕੇ ਵਿਚ ਕਿਹੜੀ ਪੇਸ਼ਕਾਰੀ ਸਫ਼ਲ ਸਾਬਤ ਹੋਈ ਹੈ। ਕੁਝ ਇਲਾਕਿਆਂ ਵਿਚ ਕੇਵਲ ਇਕ-ਦੋ ਮੁਲਾਕਾਤਾਂ ਤੋਂ ਬਾਅਦ ਹੀ ਬਾਈਬਲ ਸਟੱਡੀ ਪੇਸ਼ ਕਰਨਾ ਬਿਹਤਰ ਹੋਵੇਗਾ ਜਦੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਵਿਅਕਤੀ ਸੱਚ-ਮੁੱਚ ਦਿਲਚਸਪੀ ਲੈਂਦਾ ਹੈ।
10 ਮਿੰਟ: ਜਨਵਰੀ ਲਈ ਸਾਹਿੱਤ ਪੇਸ਼ਕਸ਼। ਸੰਖੇਪ ਵਿਚ ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਉਦੋਂ ਹੀ ਪੇਸ਼ ਕਰੋ ਜੇ ਤੁਹਾਨੂੰ ਯਕੀਨ ਹੋਵੇ ਕਿ ਕਿਸੇ ਨੂੰ ਦਿਲਚਸਪੀ ਹੈ। ਇਕ ਪਬਲੀਸ਼ਰ ਨਾਲ ਚਰਚਾ ਕਰੋ ਕਿ ਜਦੋਂ ਅਸੀਂ ਘਰ-ਘਰ ਪ੍ਰਚਾਰ ਨਹੀਂ ਕਰ ਰਹੇ ਹੁੰਦੇ ਉਦੋਂ ਬਾਈਬਲ ਸਟੱਡੀ ਪੇਸ਼ ਕਰਨ ਵੇਲੇ ਸਮਝਦਾਰੀ ਕਿਵੇਂ ਵਰਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਇਸ ਮਹੀਨੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਟੀਚਾ ਰੱਖਣ ਲਈ ਉਤਸ਼ਾਹਿਤ ਕਰੋ ਪਰ ਉਨ੍ਹਾਂ ਨੂੰ ਸਾਵਧਾਨ ਕਰੋ ਕਿ ਉਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 16ਵੇਂ ਅਧਿਆਇ ਵਿਚ ਮੂਰਤੀ-ਪੂਜਾ ਵਰਗੇ ਵਿਸ਼ਿਆਂ ਬਾਰੇ ਗੱਲ ਕਰਦੇ ਹੋਏ ਸਮਝਦਾਰੀ ਵਰਤਣ।
ਗੀਤ 20 (162)