ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
26 ਜਨਵਰੀ 2010 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 1 ਮਾਰਚ ਤੋਂ 26 ਅਪ੍ਰੈਲ 2010 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਨਾਓਮੀ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ “ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ”? (ਰੂਥ 1:21) [w05 3/1 ਸਫ਼ਾ 27 ਪੈਰਾ 1, 3]
2. ਰੂਥ ਨੂੰ “ਸਤਵੰਤੀ ਇਸਤ੍ਰੀ” ਕਿਉਂ ਸੱਦਿਆ ਗਿਆ ਸੀ? (ਰੂਥ 3:11) [w05 3/1 ਸਫ਼ਾ 28 ਪੈਰਾ 6]
3. ਅਲਕਾਨਾਹ ਨੇ ਆਪਣੀ ਪਤਨੀ ਨੂੰ ਕਿਹਾ: “ਭਲਾ, ਤੈਨੂੰ ਦਸਾਂ ਪੁੱਤ੍ਰਾਂ ਨਾਲੋਂ ਮੈਂ ਚੰਗਾ ਨਹੀਂ।” ਇਨ੍ਹਾਂ ਸ਼ਬਦਾਂ ਨੇ ਉਸ ਦੀ ਪਤਨੀ ਦਾ ਹੌਸਲਾ ਕਿੱਦਾਂ ਵਧਾਇਆ? (1 ਸਮੂ. 1:8) [w05 3/15 ਸਫ਼ਾ 22 ਪੈਰਾ 3]
4. ਇਸਰਾਏਲੀ ਲੋਕਾਂ ਲਈ ਇਕ ਰਾਜੇ ਦੀ ਮੰਗ ਕਰਨੀ ਕਿਉਂ ਗ਼ਲਤ ਸੀ? (1 ਸਮੂ. 8:5) [w05 9/15 ਸਫ਼ਾ 20, ਪੈਰਾ 17]
5. ਜਦੋਂ ਸਮੂਏਲ ‘ਬੁੱਢਾ ਹੋ ਗਿਆ ਅਤੇ ਉਸ ਦਾ ਸਿਰ ਚਿੱਟਾ ਹੋ ਗਿਆ ਸੀ,’ ਤਾਂ ਉਸ ਨੇ ਦੂਸਰਿਆਂ ਲਈ ਪ੍ਰਾਰਥਨਾ ਕਰਨ ਵਿਚ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (1 ਸਮੂ. 12:2, 23) [w07 6/1 ਸਫ਼ਾ 29, ਪੈਰੇ 14-15]
6. ਸ਼ਾਊਲ ਨੇ ਕੇਨੀ ਲੋਕਾਂ ਦਾ ਇੰਨਾ ਖ਼ਿਆਲ ਕਿਉਂ ਰੱਖਿਆ ਸੀ? (1 ਸਮੂ. 15:6) [w05 3/15 ਸਫ਼ਾ 22 ਪੈਰਾ 10]
7. 1 ਸਮੂਏਲ 16:17-23 ਨੂੰ ਧਿਆਨ ਵਿਚ ਰੱਖਦਿਆਂ, ਸ਼ਾਊਲ ਨੇ ਕਿਉਂ ਪੁੱਛਿਆ ਸੀ ਕਿ ਦਾਊਦ ਕਿਸ ਦਾ ਪੁੱਤਰ ਹੈ? (1 ਸਮੂ. 17:58) [w05 3/15 ਸਫ਼ਾ 23 ਪੈਰਾ 8]
8. ਦਾਊਦ ਨੇ ਗਥ ਸ਼ਹਿਰ ਵਿਚ ਜਿਸ ਤਰ੍ਹਾਂ ਇਕ ਮੁਸ਼ਕਲ ਦਾ ਸਾਮ੍ਹਣਾ ਕੀਤਾ, ਅਸੀਂ ਉਸ ਤੋਂ ਕੀ ਸਬਕ ਸਿੱਖ ਸਕਦੇ ਹਾਂ? (1 ਸਮੂ. 21:12, 13) [w05 3/15 ਸਫ਼ਾ 24 ਪੈਰਾ 4]
9. ਜਦੋਂ ਦਾਊਦ ਨੂੰ ਸਹਾਰੇ ਤੇ ਹੌਸਲੇ ਦੀ ਲੋੜ ਸੀ, ਉਦੋਂ ਯੋਨਾਥਾਨ ਨੇ ਨਿਮਰਤਾ ਨਾਲ ਆਪਣੇ ਮਿੱਤਰ ਲਈ ਪਿਆਰ ਦਾ ਸਬੂਤ ਕਿਵੇਂ ਦਿੱਤਾ? (1 ਸਮੂ. 23:17) [lv ਸਫ਼ਾ 28 ਪੈਰਾ 10, ਫੁਟਨੋਟ।]
10. ਏਨਦੋਰ ਵਿਚ ਪੁੱਛਾਂ ਦੇਣ ਵਾਲੀ ਤੀਵੀਂ ਨਾਲ ਸ਼ਾਊਲ ਦੀ ਮੁਲਾਕਾਤ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? (1 ਸਮੂ. 28:8-19) [w05 3/15 ਸਫ਼ਾ 24 ਪੈਰਾ 7]