ਵਧੀਆ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਓ—ਜਦੋਂ ਸਟੱਡੀ ਸਵਾਲ ਪੁੱਛੇ
1 ਜਦੋਂ ਵਿਅਕਤੀ ਸਟੱਡੀ ਕਰਨੀ ਸ਼ੁਰੂ ਕਰ ਦਿੰਦਾ ਹੈ, ਤਾਂ ਚੰਗਾ ਹੋਵੇਗਾ ਕਿ ਉਸ ਨਾਲ ਵੱਖ-ਵੱਖ ਵਿਸ਼ਿਆਂ ʼਤੇ ਗੱਲਾਂ ਕਰਨ ਦੀ ਬਜਾਇ ਕਿਸੇ ਕਿਤਾਬ ਵਿੱਚੋਂ ਸਟੱਡੀ ਕੀਤੀ ਜਾਵੇ। ਇਸ ਤੋਂ ਉਸ ਨੂੰ ਸਹੀ ਗਿਆਨ ਲੈਣ ਅਤੇ ਸੱਚਾਈ ਵਿਚ ਮਜ਼ਬੂਤ ਹੋਣ ਵਿਚ ਮਦਦ ਮਿਲੇਗੀ। (ਕੁਲੁ. 1:9, 10) ਪਰ ਅਕਸਰ ਵਿਅਕਤੀ ਸਟੱਡੀ ਦੌਰਾਨ ਕਈ ਵਿਸ਼ਿਆਂ ਬਾਰੇ ਸਵਾਲ ਪੁੱਛਦੇ ਹਨ। ਸਾਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਚਾਹੀਦੇ ਹਨ?
2 ਸਮਝਦਾਰੀ ਦਿਖਾਓ: ਜੇ ਸਵਾਲ ਚਰਚਾ ਕੀਤੇ ਜਾ ਰਹੇ ਵਿਸ਼ੇ ਬਾਰੇ ਹਨ, ਤਾਂ ਇਨ੍ਹਾਂ ਦੇ ਜਵਾਬ ਉਸੇ ਵੇਲੇ ਦਿੱਤੇ ਜਾ ਸਕਦੇ ਹਨ। ਪਰ ਜੇ ਉਸ ਸਵਾਲ ਦਾ ਜਵਾਬ ਕਿਤਾਬ ਵਿਚ ਕਿਸੇ ਬਾਅਦ ਦੇ ਪਾਠ ਵਿਚ ਦਿੱਤਾ ਗਿਆ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇਸ ਦੇ ਬਾਰੇ ਅਸੀਂ ਬਾਅਦ ਵਿਚ ਪੜ੍ਹਾਂਗੇ। ਜੇ ਉਸ ਸਵਾਲ ਦਾ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਕੋਈ ਸੰਬੰਧ ਨਹੀਂ ਹੈ ਜਾਂ ਸਹੀ ਜਵਾਬ ਦੇਣ ਲਈ ਤੁਹਾਨੂੰ ਹੋਰ ਰਿਸਰਚ ਕਰਨੀ ਪਵੇਗੀ, ਤਾਂ ਬਿਹਤਰ ਹੋਵੇਗਾ ਕਿ ਸਟੱਡੀ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ʼਤੇ ਇਸ ਬਾਰੇ ਚਰਚਾ ਕਰੋ। ਕਈ ਭੈਣ-ਭਰਾ ਵਿਅਕਤੀ ਦੇ ਸਵਾਲ ਨੂੰ ਲਿਖ ਲੈਂਦੇ ਹਨ। ਇਸ ਨਾਲ ਉਸ ਨੂੰ ਤਸੱਲੀ ਮਿਲਦੀ ਹੈ ਕਿ ਤੁਸੀਂ ਉਸ ਦੇ ਸਵਾਲ ʼਤੇ ਗੌਰ ਕਰੋਗੇ ਨਾਲੇ ਸਟੱਡੀ ਵਿਚ ਵੀ ਅੜਿੱਕਾ ਨਹੀਂ ਪੈਂਦਾ।
3 ਅਸੀਂ ਜਿਨ੍ਹਾਂ ਕਿਤਾਬਾਂ ਨੂੰ ਸਟੱਡੀ ਲਈ ਵਰਤਦੇ ਹਾਂ ਉਨ੍ਹਾਂ ਵਿਚ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਖੋਲ੍ਹ ਕੇ ਨਹੀਂ ਦੱਸੀਆਂ ਗਈਆਂ। ਪਰ ਜੇ ਸਟੱਡੀ ਨੂੰ ਕੋਈ ਸਿੱਖਿਆ ਸਮਝਣੀ ਔਖੀ ਲੱਗਦੀ ਹੈ ਜਾਂ ਉਸ ਲਈ ਕਿਸੇ ਗ਼ਲਤ ਸਿੱਖਿਆ ਨੂੰ ਛੱਡਣਾ ਮੁਸ਼ਕਲ ਹੈ, ਤਾਂ ਕੀ ਕੀਤਾ ਜਾ ਸਕਦਾ ਹੈ? ਅਸੀਂ ਕਿਸੇ ਹੋਰ ਕਿਤਾਬ ਦੀ ਮਦਦ ਲੈ ਸਕਦੇ ਹਾਂ ਜਿਸ ਵਿਚ ਉਸ ਸਿੱਖਿਆ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। ਜੇ ਵਿਅਕਤੀ ਨੂੰ ਫਿਰ ਵੀ ਸਮਝ ਨਹੀਂ ਲੱਗਦੀ, ਤਾਂ ਉਸ ਵਿਸ਼ੇ ਨੂੰ ਕਿਸੇ ਹੋਰ ਸਮੇਂ ਲਈ ਛੱਡ ਦਿਓ ਤੇ ਸਟੱਡੀ ਜਾਰੀ ਰੱਖੋ। (ਯੂਹੰ. 16:12) ਜਿੱਦਾਂ-ਜਿੱਦਾਂ ਉਹ ਬਾਈਬਲ ਦਾ ਗਿਆਨ ਲੈਂਦਾ ਰਹੇਗਾ, ਤਾਂ ਉਸ ਦੀ ਸਮਝ ਵਧਦੀ ਜਾਵੇਗੀ ਅਤੇ ਇਕ ਦਿਨ ਉਹ ਉਸ ਸਿੱਖਿਆ ਨੂੰ ਵੀ ਸਮਝ ਜਾਵੇਗਾ।
4 ਹਲੀਮ ਬਣੋ: ਜੇ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਪਤਾ ਹੈ, ਤਾਂ ਆਪਣੇ ਵਿਚਾਰ ਦੱਸਣ ਤੋਂ ਪਰਹੇਜ਼ ਕਰੋ। (2 ਤਿਮੋ. 2:15; 1 ਪਤ. 4:11) ਤੁਸੀਂ ਵਿਅਕਤੀ ਨੂੰ ਕਹਿ ਸਕਦੇ ਹੋ ਕਿ ਤੁਸੀਂ ਹੋਰ ਰਿਸਰਚ ਕਰ ਕੇ ਉਸ ਨੂੰ ਜਵਾਬ ਦਿਓਗੇ ਜਾਂ ਤੁਸੀਂ ਆਪ ਉਸ ਨੂੰ ਰਿਸਰਚ ਕਰਨੀ ਸਿਖਾ ਸਕਦੇ ਹੋ। ਉਸ ਨੂੰ ਦਿਖਾਓ ਕਿ ਰਿਸਰਚ ਕਰਨ ਲਈ ਯਹੋਵਾਹ ਦੇ ਸੰਗਠਨ ਨੇ ਸਾਨੂੰ ਕੀ-ਕੁਝ ਦਿੱਤਾ ਹੈ। ਇਸ ਤਰ੍ਹਾਂ ਉਹ ਆਪ ਆਪਣੇ ਸਵਾਲਾਂ ਦੇ ਜਵਾਬ ਲੱਭ ਸਕੇਗਾ।—ਰਸੂ. 17:11.