28 ਫਰਵਰੀ–6 ਮਾਰਚ ਦੇ ਹਫ਼ਤੇ ਦੀ ਅਨੁਸੂਚੀ
28 ਫਰਵਰੀ–6 ਮਾਰਚ
ਗੀਤ 9 (53) ਅਤੇ ਪ੍ਰਾਰਥਨਾ
□ ਕਲੀਸਿਯਾ ਦੀ ਬਾਈਬਲ ਸਟੱਡੀ:
bh ਅਧਿ. 2 ਪੈਰੇ 18-20, ਸਫ਼ੇ 200-201 ʼਤੇ ਵਧੇਰੇ ਜਾਣਕਾਰੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਅਸਤਰ 1-5 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
ਗੀਤ 7 (46)
5 ਮਿੰਟ: ਘੋਸ਼ਣਾਵਾਂ।
10 ਮਿੰਟ: ਪ੍ਰਚਾਰ ਕਰਦਿਆਂ ਮਾੜੀਆਂ ਖ਼ਬਰਾਂ ਨਹੀਂ, ਸਗੋਂ ਖ਼ੁਸ਼ ਖ਼ਬਰੀ ਸੁਣਾਓ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 202 ʼਤੇ ਆਧਾਰਿਤ ਚਰਚਾ। ਅਗਲੇ ਮਹੀਨੇ ਦੀ ਪੇਸ਼ਕਸ਼ ਵਰਤਦਿਆਂ, ਅਖ਼ੀਰਲੇ ਪੈਰੇ ਵਿਚ ਦਿੱਤੇ ਸੁਝਾਵਾਂ ਦਾ ਪ੍ਰਦਰਸ਼ਨ ਦਿਖਾਓ।
10 ਮਿੰਟ: ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਤੋਂ ਲਾਭ ਉਠਾਓ। ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2011 ਪੁਸਤਕ ਦੇ ਮੁਖਬੰਧ ਉੱਤੇ ਆਧਾਰਿਤ ਚਰਚਾ। ਸਾਰਿਆਂ ਨੂੰ ਬਾਈਬਲ ਦੇ ਹਵਾਲੇ ʼਤੇ ਹਰ ਰੋਜ਼ ਗੌਰ ਕਰਨ ਦੀ ਹੱਲਾਸ਼ੇਰੀ ਦਿਓ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਦੋਂ ਇਸ ਨੂੰ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਇਆ ਹੈ। ਸਾਲ 2011 ਲਈ ਚੁਣੀ ਗਈ ਮੁੱਖ ਆਇਤ ਉੱਤੇ ਸੰਖੇਪ ਵਿਚ ਚਰਚਾ ਕਰੋ। “ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪ੍ਰਚਾਰ ਦੀਆਂ ਮੀਟਿੰਗਾਂ ਵਿਚ ਹੁਣ ਨਹੀਂ ਵਰਤੀ ਜਾਵੇਗੀ” ਦੀ ਚਰਚਾ ਕਰੋ।
10 ਮਿੰਟ: ਮਾਰਚ ਵਿਚ ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਚਰਚਾ। ਇਕ-ਦੋ ਮਿੰਟਾਂ ਲਈ ਰਸਾਲਿਆਂ ਵਿਚਲੀ ਜਾਣਕਾਰੀ ਬਾਰੇ ਦੱਸੋ। ਫਿਰ ਕੁਝ ਲੇਖ ਚੁਣੋ ਅਤੇ ਹਾਜ਼ਰੀਨ ਨੂੰ ਪੁੱਛੋ ਕਿ ਉਹ ਆਪਣੀ ਪੇਸ਼ਕਾਰੀ ਵਿਚ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਬਾਈਬਲ ਦੀਆਂ ਕਿਹੜੀਆਂ ਆਇਤਾਂ ਵਰਤ ਸਕਦੇ ਹਨ। ਦਿਖਾਓ ਕਿ ਦੋਵੇਂ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
ਗੀਤ 19 (143) ਅਤੇ ਪ੍ਰਾਰਥਨਾ