ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
28 ਫਰਵਰੀ 2011 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 3 ਜਨਵਰੀ ਤੋਂ 28 ਫਰਵਰੀ 2011 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਹਿਜ਼ਕੀਯਾਹ ਨੇ ਰਾਜਾ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜਾ ਕੰਮ ਸ਼ੁਰੂ ਕੀਤਾ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (2 ਇਤ. 29:16-18) [w09 6/15 ਸਫ਼ਾ 9 ਪੈਰਾ 13]
2. ਅਸੀਂ 2 ਇਤਹਾਸ 36:21 ਤੋਂ ਯਿਰਮਿਯਾਹ 25:8-11 ਵਿਚ ਦਿੱਤੀ ਭਵਿੱਖਬਾਣੀ ਦੀ ਪੂਰਤੀ ਕਿੱਦਾਂ ਦੇਖ ਸਕਦੇ ਹਾਂ? [w06 11/15 ਸਫ਼ਾ 32 ਪੈਰੇ 1-4]
3. ਅਜ਼ਰਾ 3:1-6 ਕਿਵੇਂ ਦਿਖਾਉਂਦਾ ਹੈ ਕਿ ਯਰੂਸ਼ਲਮ ਦੀ ਵਿਰਾਨੀ ਠੀਕ 70 ਸਾਲਾਂ ਬਾਅਦ ਖ਼ਤਮ ਹੋਈ? [w06 1/15 ਸਫ਼ਾ 19 ਪੈਰਾ 2]
4. ਪਰਾਈਆਂ ਕੌਮਾਂ ਦੀਆਂ ਤੀਵੀਆਂ ਨਾਲ ਇਸਰਾਏਲੀ ਲੋਕਾਂ ਦੇ ਵਿਆਹਾਂ ਬਾਰੇ ਸੁਣ ਕੇ ਅਜ਼ਰਾ ਨੂੰ ਹੈਰਾਨੀ ਕਿਉਂ ਹੋਈ ਸੀ? (ਅਜ਼ਰਾ 9:1-3) [w06 1/15 ਸਫ਼ਾ 20 ਪੈਰਾ 1]
5. ‘ਪਤ ਵੰਤੇ’ ਕੌਣ ਸਨ ਤੇ ਸਾਨੂੰ ਉਨ੍ਹਾਂ ਦੇ ਕਿਹੜੇ ਰਵੱਈਏ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? (ਨਹ. 3:5) [w06 2/1 ਸਫ਼ਾ 10 ਪੈਰਾ 1]
6. ਮਸੀਹੀ ਨਿਗਾਹਬਾਨ ਨਹਮਯਾਹ ਹਾਕਮ ਤੋਂ ਕੀ ਸਿੱਖ ਸਕਦੇ ਹਨ? (ਨਹ. 5:14-19) [w06 2/1 ਸਫ਼ਾ 10 ਪੈਰਾ 4]
7. ਨਹਮਯਾਹ ਦੇ ਜ਼ਮਾਨੇ ਦੇ ਇਸਰਾਏਲੀਆਂ ਵਾਂਗ ਅਸੀਂ “ਪਰਮੇਸ਼ੁਰ ਦੇ ਭਵਨ” ਨੂੰ ਤਿਆਗਣ ਤੋਂ ਕਿੱਦਾਂ ਪਰਹੇਜ਼ ਕਰ ਸਕਦੇ ਹਾਂ? (ਨਹ. 10:32-39) [w98 10/15 ਸਫ਼ੇ 21-22 ਪੈਰਾ 12]
8. ਨਹਮਯਾਹ ਦੀ ਜ਼ਿੰਦਗੀ ʼਤੇ ਵਿਚਾਰ ਕਰ ਕੇ ਅਸੀਂ ਖ਼ੁਦ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਨਹ. 13:31) [w96 9/1 ਸਫ਼ਾ 26 ਪੈਰਾ 3]
9. ਕੀ ਅਸਤਰ ਨੇ ਪਾਤਸ਼ਾਹ ਅਹਸ਼ਵੇਰੋਸ਼ ਨਾਲ ਨਾਜਾਇਜ਼ ਸਰੀਰਕ ਸੰਬੰਧ ਬਣਾਏ ਸਨ? (ਅਸਤਰ 2:14-17) [w06 3/1 ਸਫ਼ਾ 9 ਪੈਰਾ 3]
10. ਮਾਰਦਕਈ ਨੇ ਹਾਮਾਨ ਅੱਗੇ ਝੁਕਣ ਤੋਂ ਕਿਉਂ ਇਨਕਾਰ ਕੀਤਾ? (ਅਸਤਰ 3:2, 4) [w06 3/1 ਸਫ਼ਾ 9 ਪੈਰਾ 4]