ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/11 ਸਫ਼ੇ 3-4
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • 2011 ਸਾਡੀ ਰਾਜ ਸੇਵਕਾਈ—2011
2011 ਸਾਡੀ ਰਾਜ ਸੇਵਕਾਈ—2011
km 3/11 ਸਫ਼ੇ 3-4

ਪ੍ਰਬੰਧਕ ਸਭਾ ਵੱਲੋਂ ਚਿੱਠੀ

ਸਾਡੇ ਪਿਆਰੇ ਭੈਣ-ਭਰਾਵੋ:

ਅਸੀਂ ਬਹੁਤ ਦਿਲਚਸਪ ਸਮਿਆਂ ਵਿਚ ਜੀ ਰਹੇ ਹਾਂ! ਸਾਨੂੰ ਤੁਹਾਡੇ ਨਾਲ “ਇੱਕ ਮਨ ਹੋ ਕੇ” ਕੰਮ ਕਰਨ ਵਿਚ ਦਿਲੋਂ ਖ਼ੁਸ਼ੀ ਹੁੰਦੀ ਹੈ। ਅਸੀਂ ਸਾਰੇ ਜਣੇ ਇਕੱਠੇ ਮਿਲ ਕੇ ਆਪਣੇ ਪਿਆਰੇ ਪਿਤਾ ਯਹੋਵਾਹ ਬਾਰੇ ਸਭ ਤੋਂ ਵੱਡੀ ਗਵਾਹੀ ਦੇ ਰਹੇ ਹਾਂ।—ਸਫ਼. 3:9; ਯੂਹੰ.14:12.

ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਇਹ ਮਤਲਬ ਨਹੀਂ ਕਿ ਸਾਨੂੰ ਮੁਸ਼ਕਲਾਂ ਨਹੀਂ ਆਉਂਦੀਆਂ। ਪਿੱਛਲੇ ਸੇਵਾ ਸਾਲ ਦੌਰਾਨ ਤੁਹਾਡੇ ਵਿੱਚੋਂ ਕਈਆਂ ਨੇ ਭੁਚਾਲਾਂ, ਹੜ੍ਹਾਂ, ਤੂਫ਼ਾਨਾਂ ਅਤੇ ਹੋਰਨਾਂ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕੀਤਾ ਜਿਨ੍ਹਾਂ ਕਰਕੇ ਤੁਹਾਡੀਆਂ ਜਾਨਾਂ ਨੂੰ ਖ਼ਤਰਾ ਵੀ ਸੀ। (ਮੱਤੀ 24:7) ਕਈ ਭੈਣ-ਭਰਾ ਹਰ ਰੋਜ਼ ਬੀਮਾਰੀ ਅਤੇ ਬੁਢਾਪੇ ਦੇ ਮਾੜੇ ਅਸਰਾਂ ਦਾ ਸਾਮ੍ਹਣਾ ਕਰਦੇ ਹਨ। ਸਾਨੂੰ ਸਾਰਿਆਂ ਨੂੰ ਵਧ ਰਹੀਆਂ “ਪੀੜਾਂ” ਸਹਿਣੀਆਂ ਪੈਂਦੀਆਂ ਹਨ। (ਮੱਤੀ 24:8) ਆਰਮੀਨੀਆ, ਐਰੀਟ੍ਰੀਆ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਵਿਚ ਸਾਡੇ ਭਰਾਵਾਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਕੈਦ ਕੀਤਾ ਗਿਆ ਹੈ।—ਮੱਤੀ 24:9.

ਅਸੀਂ ਇਨ੍ਹਾਂ ਬਿਪਤਾਵਾਂ ਦੇ ਬਾਵਜੂਦ ਖ਼ੁਸ਼ ਕਿੱਦਾਂ ਰਹਿ ਸਕੇ ਹਾਂ? ਸਾਲ 2010 ਦੇ ਮੁੱਖ ਹਵਾਲੇ ਸਦਕਾ ਅਸੀਂ ਇਕ ਜ਼ਰੂਰੀ ਗੱਲ ਧਿਆਨ ਵਿਚ ਰੱਖੀ ਸੀ: ‘ਪ੍ਰੇਮ ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।’ (1 ਕੁਰਿੰ. 13:7, 8) ਇਕ-ਦੂਜੇ ਲਈ ਅਤੇ ਯਹੋਵਾਹ ਲਈ ਸਾਡਾ ਪ੍ਰੇਮ ਸਾਨੂੰ ਸਭ ਕੁਝ ਸਹਿ ਲੈਣ ਦੀ ਸ਼ਕਤੀ ਦਿੰਦਾ ਹੈ।

ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਕਈ ਲੋਕ ਬਹੁਤ ਹੈਰਾਨ ਹਨ ਕਿ ਅਸੀਂ ਬਾਕਾਇਦਾ ਪ੍ਰਚਾਰ ਦਾ ਕੰਮ ਕਿੱਦਾਂ ਕਰ ਪਾਉਂਦੇ ਹਾਂ। ਭਾਵੇਂ ਕਿ ਉਹ ਸਾਡੇ ਵਿਸ਼ਵਾਸਾਂ ਅਤੇ ਸਿੱਖਿਆਵਾਂ ਨਾਲ ਸਹਿਮਤ ਨਹੀਂ ਹਨ, ਫਿਰ ਵੀ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕਿਹਾ ਹੈ ਕਿ “ਤੁਸੀਂ ਉਹ ਕੰਮ ਕਰ ਰਹੇ ਹੋ ਜੋ ਸਾਨੂੰ ਕਰਨਾ ਚਾਹੀਦਾ ਹੈ!” ਕਿਹੜੀ ਇਕ ਗੱਲ ਹੈ ਜਿਸ ਕਰਕੇ ਯਹੋਵਾਹ ਦੇ ਗਵਾਹ ਬਾਕਾਇਦਾ ਪ੍ਰਚਾਰ ਕਰ ਪਾਉਂਦੇ ਹਨ? ਦੂਸਰਿਆਂ ਨਾਲ ਪ੍ਰੇਮ ਕਰਨ ਕਰਕੇ। ਅਸੀਂ ਵੀ ਆਪਣੇ ਪਿਆਰੇ ਪਿਤਾ ਦੀ ਤਰ੍ਹਾਂ ਇਹ ਨਹੀਂ ਚਾਹੁੰਦੇ ਕਿ ਕੋਈ ਵੀ ਨਾਸ਼ ਹੋਵੇ। (2 ਪਤ. 3:9) ਪਿੱਛਲੇ ਸੇਵਾ ਸਾਲ 75,08,050 ਪਬਲੀਸ਼ਰਾਂ ਦਾ ਨਵਾਂ ਸਿਖਰ ਪ੍ਰਾਪਤ ਹੋਇਆ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਤੋਬਾ ਵੱਲ ਮੁੜਨ। ਹੋਰ ਕਿਹੜੀ ਸੰਸਥਾ ਵਿਚ ਇੰਨੇ ਵਲੰਟੀਅਰ ਹਨ ਜੋ ਪਿਆਰ ਨਾਲ ਅਤੇ ਮੁਫ਼ਤ ਵਿਚ ਦੂਸਰਿਆਂ ਨੂੰ ਪ੍ਰਚਾਰ ਕਰਦੇ ਹਨ?

ਸਾਨੂੰ ਇਹ ਦੇਖ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਯਸਾਯਾਹ ਦੀ ਭਵਿੱਖਬਾਣੀ ਅਜੇ ਵੀ ਪੂਰੀ ਹੋ ਰਹੀ ਹੈ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।” (ਯਸਾ. 2:2-4) ਯਹੋਵਾਹ ਦੇ ਭਵਨ ਵਿਚ ਆ ਰਹੀ ਵੱਡੀ ਭੀੜ ਵਿਚ ਉਹ 2,94,368 ਜਣੇ ਵੀ ਹਨ ਜਿਨ੍ਹਾਂ ਨੇ ਪਿੱਛਲੇ ਸੇਵਾ ਸਾਲ ਦੌਰਾਨ ਬਪਤਿਸਮਾ ਲਿਆ ਸੀ। ਅਸੀਂ ਇਨ੍ਹਾਂ ਦਾ ਦਿਲੋਂ ਸੁਆਗਤ ਕਰਦੇ ਹਾਂ। ਆਓ ਆਪਾਂ ਪਿਆਰ ਨਾਲ ਇਨ੍ਹਾਂ ਦੀ ਮਦਦ ਕਰਦੇ ਰਹੀਏ ਤਾਂਕਿ ਉਹ ਸਾਡੇ ਵੈਰੀ ਸ਼ਤਾਨ ਦੇ ਹਮਲਿਆਂ ਤੋਂ ਬਚ ਕੇ ਰਹਿ ਸਕਣ।—1 ਪਤ. 5:8, 9.

30 ਮਾਰਚ 2010, ਮੰਗਲਵਾਰ ਦੀ ਸ਼ਾਮ ਨੂੰ ਮੈਮੋਰੀਅਲ ਤੇ 1,87,06,895 ਦੀ ਸਿਖਰ ਦੀ ਗਿਣਤੀ ਤੋਂ ਦੇਖਿਆ ਜਾ ਸਕਦਾ ਹੈ ਕਿ ਹਾਲੇ ਵੀ ਲੱਖਾਂ ਹੀ ਲੋਕ ਆ ਕੇ ਸਾਡੇ ਨਾਲ ਯਹੋਵਾਹ ਦੀ ਭਗਤੀ ਕਰਨਗੇ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਦਾ ਅਜੇ ਨਾਸ਼ ਨਹੀਂ ਕੀਤਾ! ਫਿਲਹਾਲ, ਦੂਸਰਿਆਂ ਲਈ ਸਾਡਾ ਪ੍ਰੇਮ ਸਾਨੂੰ ਸਬਰ ਕਰਨ ਦੀ ਸ਼ਕਤੀ ਦਿੰਦਾ ਹੈ।—2 ਥੱਸ. 3:5.

ਸੰਸਾਰ ਭਰ ਵਿਚ “ਯਹੋਵਾਹ ਦੇ ਨੇੜੇ ਰਹੋ!” ਜ਼ਿਲ੍ਹਾ ਸੰਮੇਲਨ ਜ਼ਿਆਦਾਤਰ 2010 ਵਿਚ ਕੀਤੇ ਗਏ ਸਨ ਤੇ ਇਨ੍ਹਾਂ ਨੇ ਸਾਡੇ ਪਰਮੇਸ਼ੁਰ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਕੀਤਾ। ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਕਿੰਨੇ ਸੱਚ ਹਨ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ।” (ਜ਼ਬੂ. 144:15) ਭਵਿੱਖ ਵਿਚ ਭਾਵੇਂ ਜੋ ਮਰਜ਼ੀ ਹੋਵੇ, ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੇ ਸਹਾਰੇ ਨਾਲ ਸਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ। (ਜ਼ਬੂ. 23:4) ਹੁਣ ਜਲਦੀ ਹੀ ਯਹੋਵਾਹ ਆਪਣੇ ਪੁੱਤਰ ਦੇ ਜ਼ਰੀਏ “ਸ਼ਤਾਨ ਦੇ ਕੰਮਾਂ ਨੂੰ ਨਸ਼ਟ” ਕਰ ਦੇਵੇਗਾ। (1 ਯੂਹੰ. 3:8) ਅਸੀਂ ਸੱਚ-ਮੁੱਚ ਉਸ ਦਿਨ ਦੀ ਉਡੀਕ ਕਰਦੇ ਹਾਂ! ਪਰ ਫਿਲਹਾਲ, ਸਾਡੇ ਕੋਲ ਬਹੁਤ ਹੀ ਕੰਮ ਕਰਨ ਲਈ ਹੈ।—1 ਕੁਰਿੰ. 15:58.

ਯਕੀਨ ਕਰੋ ਕਿ ਅਸੀਂ “ਹਰ ਵੇਲੇ” ਆਪਣੀਆਂ ਪ੍ਰਾਰਥਨਾਵਾਂ ਵਿਚ ਤੁਹਾਨੂੰ ਯਾਦ ਕਰਦੇ ਹਾਂ। (ਰੋਮੀ. 1:9) ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ “ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।”—ਯਹੂ. 21.

ਤੁਹਾਨੂੰ ਸਾਰਿਆਂ ਨੂੰ ਸਾਡਾ ਨਿੱਘਾ ਪਿਆਰ!

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ