ਘੋਸ਼ਣਾਵਾਂ
◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ ਅਤੇ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਪਬਲੀਸ਼ਰ ਕੋਈ ਪੁਰਾਣਾ ਰਸਾਲਾ ਜਾਂ ਬਰੋਸ਼ਰ ਪੇਸ਼ ਕਰ ਸਕਦਾ ਹੈ ਜੋ ਵਿਅਕਤੀ ਨੂੰ ਦਿਲਚਸਪ ਲੱਗੇ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਲੈਣ ਵਾਲਿਆਂ ਨੂੰ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰ ਕੇ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਨਵੰਬਰ: ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਇਸ ਬਰੋਸ਼ਰ ਤੋਂ ਇਲਾਵਾ ਜਾਂ ਇਸ ਦੀ ਥਾਂ ਤੁਸੀਂ ਆਪਣੀ ਭਾਸ਼ਾ ਵਿਚ ਉਪਲਬਧ ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ ਪੇਸ਼ ਕਰ ਸਕਦੇ ਹੋ ਜੋ ਲੋਕਾਂ ਨੂੰ ਪਸੰਦ ਆਵੇ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਜਿਨ੍ਹਾਂ ਪਰਿਵਾਰਾਂ ਵਿਚ ਬੱਚੇ ਹਨ, ਉਨ੍ਹਾਂ ਨੂੰ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਜਾਂ ਬਾਈਬਲ ਕਹਾਣੀਆਂ ਦੀ ਕਿਤਾਬ ਪੇਸ਼ ਕਰੋ।
◼ ਅਗਲੇ ਸਾਲ ਮੈਮੋਰੀਅਲ ਦੇ ਸਮੇਂ ਖ਼ਾਸ ਪਬਲਿਕ ਭਾਸ਼ਣ 2 ਅਪ੍ਰੈਲ 2012 ਦੇ ਹਫ਼ਤੇ ਦੌਰਾਨ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਬਾਅਦ ਵਿਚ ਦੱਸਿਆ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ ਮੈਮੋਰੀਅਲ ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।
◼ ਮਾਰਚ 2012 ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਲੇ ਪਬਲੀਸ਼ਰ ਚੁਣ ਸਕਣਗੇ ਕਿ ਉਹ ਉਸ ਮਹੀਨੇ 30 ਘੰਟੇ ਪ੍ਰਚਾਰ ਕਰਨਗੇ ਜਾਂ 50 ਘੰਟੇ। ਇਸ ਤੋਂ ਇਲਾਵਾ, ਜੇ ਮਾਰਚ ਵਿਚ ਤੁਹਾਡੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਆ ਰਿਹਾ ਹੈ, ਤਾਂ ਉਨ੍ਹਾਂ ਸਾਰੇ ਔਗਜ਼ੀਲਰੀ ਪਾਇਨੀਅਰਾਂ ਨੂੰ ਰੈਗੂਲਰ ਪਾਇਨੀਅਰਾਂ ਨਾਲ ਸਰਕਟ ਨਿਗਾਹਬਾਨ ਦੀ ਪੂਰੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਹੈ ਭਾਵੇਂ ਕਿ ਉਹ 30 ਘੰਟੇ ਪ੍ਰਚਾਰ ਕਰਨਗੇ ਜਾਂ 50 ਘੰਟੇ।
◼ ਸਤੰਬਰ ਵਿਚ ਸਰਕਟ ਨਿਗਾਹਬਾਨ ਪਬਲਿਕ ਭਾਸ਼ਣ ਦੇਣਾ ਸ਼ੁਰੂ ਕਰਨਗੇ ਜਿਸ ਦਾ ਵਿਸ਼ਾ ਹੈ, “ਪਰਮੇਸ਼ੁਰ ਦੇ ਖ਼ੁਸ਼ ਲੋਕਾਂ ਨਾਲ ਇਕਮੁੱਠ ਹੋਵੋ।”
◼ ਨਵੇਂ ਪ੍ਰਕਾਸ਼ਨ ਉਪਲਬਧ:
ਪਰਮੇਸ਼ੁਰ ਦੇ ਰਾਜ ਬਾਰੇ ‘ਸਾਖੀ ਦਿਓ’ —ਮਲਿਆਲਮ, ਤਾਮਿਲ
ਹੈਲਪ ਟੂ ਫੇਸ ਇਸ਼ੂਜ਼ ਅਬਾਊਟ ਬਲੱਡ —ਡੀ.ਵੀ.ਡੀ ʼਤੇ
—ਅਮਰੀਕਨ ਸੈਨਤ ਭਾਸ਼ਾ
ਸਿੰਗ ਟੂ ਜਿਹੋਵਾਹ —ਵੋਕਲ ਰਨਡੀਸ਼ਨਸ—ਸੀ.ਡੀ., ਡਿਸਕ 3
ਸਿੰਗ ਟੂ ਜਿਹੋਵਾਹ —ਵੋਕਲ ਰਨਡੀਸ਼ਨਸ—ਸੀ.ਡੀ., ਡਿਸਕ 4