ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
27 ਫਰਵਰੀ 2012 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕਦੀ ਹੈ।
1. ਕੀ ਇਹ ਕਹਿਣਾ ਸਹੀ ਹੈ ਕਿ ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰਦੀ ਹੈ? (ਯਸਾ. 30:18) [9 ਜਨ., w02 3/1 ਸਫ਼ਾ 30]
2. ਸ਼ਬਨਾ ਨੂੰ ਹਿਜ਼ਕੀਯਾਹ ਦੇ ਮੁਖ਼ਤਿਆਰ ਦੇ ਅਹੁਦੇ ਤੋਂ ਲਾਹੇ ਜਾਣ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? (ਯਸਾ. 36:2, 3, 22) [16 ਜਨ., w07 1/15 ਸਫ਼ਾ 8 ਪੈਰਾ 6]
3. ਅਸੀਂ ਯਸਾਯਾਹ 37:1, 14-20 ਵਿਚਲੇ ਬਿਰਤਾਂਤ ਤੋਂ ਦੁੱਖ ਸਹਿਣ ਬਾਰੇ ਕੀ ਸਿੱਖ ਸਕਦੇ ਹਾਂ? [16 ਜਨ., w07 1/15 ਸਫ਼ਾ 9 ਪੈਰੇ 2-3]
4. ਯਸਾਯਾਹ 40:11 ਵਿਚ ਕਿਹੜੀ ਮਿਸਾਲ ਦਿੱਤੀ ਗਈ ਹੈ ਜਿਹੜੀ ਦਿਖਾਉਂਦੀ ਹੈ ਕਿ ਯਹੋਵਾਹ ਸਾਡੀ ਰੱਖਿਆ ਅਤੇ ਦੇਖ-ਭਾਲ ਕਰਨ ਲਈ ਤਿਆਰ ਰਹਿੰਦਾ ਹੈ? [23 ਜਨ., w03 7/1 ਸਫ਼ਾ 11 ਪੈਰੇ 8, 9]
5. ਹੋਣ ਵਾਲੇ ਕਿਹੜੇ ਹਮਲੇ ਨੂੰ ਧਿਆਨ ਵਿਚ ਰੱਖਦੇ ਹੋਏ, ਯਸਾਯਾਹ 41:14 ਵਿਚ ਯਹੋਵਾਹ ਦੇ ਸ਼ਬਦ ਖ਼ਾਸ ਤੌਰ ਤੇ ਅੱਜ ਹੌਸਲਾ ਦਿੰਦੇ ਹਨ? [23 ਜਨ., ip-2 ਸਫ਼ਾ 24 ਪੈਰਾ 16]
6. ਅਸੀਂ ਯਹੋਵਾਹ ਨੂੰ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ “ਧਰਮ” ਦਾ ਪਿੱਛਾ ਕਰਨ ਵਾਲੇ ਹਾਂ? (ਯਸਾ. 51:1) [6 ਫਰ., ip-2 ਸਫ਼ਾ 165 ਪੈਰਾ 2]
7. ਯਸਾਯਾਹ 53:12 ਵਿਚ ਜ਼ਿਕਰ ਕੀਤੇ ਗਏ ‘ਵੱਡੇ’ ਕੌਣ ਹਨ ਅਤੇ ਯਹੋਵਾਹ ਦੇ ਉਨ੍ਹਾਂ ਨਾਲ ਵਰਤਾਓ ਕਰਨ ਦੇ ਤਰੀਕੇ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ ਜੋ ਸਾਨੂੰ ਖ਼ੁਸ਼ ਕਰਦਾ ਹੈ? [13 ਫਰ., ip-2 ਸਫ਼ਾ 213 ਪੈਰਾ 34]
8. ਅਖ਼ੀਰਲੇ ਦਿਨਾਂ ਵਿਚ ਯਹੋਵਾਹ ਦੇ ਲੋਕਾਂ ਦਾ ਕੀ ਤਜਰਬਾ ਰਿਹਾ ਹੈ ਜਿਸ ਬਾਰੇ ਯਸਾਯਾਹ 60:17 ਵਿਚ ਦੱਸਿਆ ਗਿਆ ਸੀ? [20 ਫਰ., ip-2 ਸਫ਼ਾ 316 ਪੈਰਾ 22]
9. “ਮਨ ਭਾਉਂਦੇ ਵਰ੍ਹੇ” ਦਾ ਕੀ ਮਤਲਬ ਸੀ ਜਿਸ ਦਾ ਯਿਸੂ ਅਤੇ ਉਸ ਦੇ ਚੇਲਿਆਂ ਨੂੰ ਐਲਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ? (ਯਸਾ. 61:2) [20 ਫਰ., ip-2 ਸਫ਼ੇ 324-325 ਪੈਰੇ 7-8]
10. ਯਸਾਯਾਹ 63:9 ਵਿਚ ਯਹੋਵਾਹ ਦੇ ਕਿਹੜੇ ਸ਼ਾਨਦਾਰ ਗੁਣ ਬਾਰੇ ਦੱਸਿਆ ਗਿਆ ਹੈ? [27 ਫਰ., w03 7/1 ਸਫ਼ਾ 19 ਪੈਰੇ 22-23]