ਘੋਸ਼ਣਾਵਾਂ
◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ ਅਤੇ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਪਬਲੀਸ਼ਰ ਕੋਈ ਪੁਰਾਣਾ ਰਸਾਲਾ ਜਾਂ ਬਰੋਸ਼ਰ ਪੇਸ਼ ਕਰ ਸਕਦਾ ਹੈ ਜੋ ਵਿਅਕਤੀ ਨੂੰ ਦਿਲਚਸਪ ਲੱਗੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਲੈਣ ਵਾਲਿਆਂ ਨੂੰ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰ ਕੇ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਇਹ ਉਨ੍ਹਾਂ ਨੂੰ ਵੀ ਦਿੱਤੇ ਜਾ ਸਕਦੇ ਹਨ ਜੋ ਮੈਮੋਰੀਅਲ ਜਾਂ ਹੋਰ ਕਿਸੇ ਖ਼ਾਸ ਮੀਟਿੰਗ ਤੇ ਆਏ ਸਨ, ਪਰ ਹਰ ਹਫ਼ਤੇ ਮੀਟਿੰਗਾਂ ਵਿਚ ਨਹੀਂ ਆਉਂਦੇ। ਉਨ੍ਹਾਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ।
◼ ਮੈਮੋਰੀਅਲ ਤੋਂ ਅਗਲੇ ਸ਼ਨੀਵਾਰ ਜਾਂ ਐਤਵਾਰ ਦਿੱਤੇ ਜਾਣ ਵਾਲੇ ਭਾਸ਼ਣ ਦਾ ਵਿਸ਼ਾ ਹੈ: “ਕੀ ਬਾਕੀ ਰਹਿੰਦਾ ਸਮਾਂ ਤੁਹਾਡੇ ਅੰਦਾਜ਼ੇ ਤੋਂ ਵੀ ਘੱਟ ਹੈ?”
◼ ਜੇ ਤੁਸੀਂ ਕਿਸੇ ਹੋਰ ਦੇਸ਼ ਘੁੰਮਣ-ਫਿਰਨ ਜਾ ਰਹੇ ਹੋ ਜਿਸ ਦਾ ਜ਼ਿਕਰ ਹਾਲ ਹੀ ਦੇ ਸੇਵਾ ਸਾਲ ਦੀ ਰਿਪੋਰਟ ਵਿਚ ਨਹੀਂ ਹੈ ਜਾਂ ਜਿਸ ਦਾ ਪਤਾ ਨਵੀਂ ਯੀਅਰ ਬੁੱਕ ਦੇ ਅਖ਼ੀਰਲੇ ਸਫ਼ੇ ਉੱਤੇ ਨਹੀਂ ਦਿੱਤਾ ਹੈ, ਤਾਂ ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਸੰਪਰਕ ਕਰ ਕੇ ਪੁੱਛੋ ਕਿ ਤੁਹਾਨੂੰ ਉਸ ਦੇਸ਼ ਬਾਰੇ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ। ਉਸ ਦੇਸ਼ ਵਿਚ ਸ਼ਾਇਦ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਵੇ। (ਮੱਤੀ 10:16) ਕੁਝ ਦੇਸ਼ਾਂ ਵਿਚ ਉੱਥੇ ਦੇ ਗਵਾਹਾਂ ਜਾਂ ਮੰਡਲੀਆਂ ਨਾਲ ਸੰਪਰਕ ਕਰਨਾ ਸ਼ਾਇਦ ਠੀਕ ਨਹੀਂ ਹੋਵੇਗਾ। ਬ੍ਰਾਂਚ ਤੁਹਾਨੂੰ ਹਿਦਾਇਤਾਂ ਦੇਵੇਗੀ ਕਿ ਤੁਸੀਂ ਗ਼ੈਰ-ਰਸਮੀ ਗਵਾਹੀ ਦੇ ਸਕਦੇ ਹੋ ਜਾਂ ਨਹੀਂ ਜਾਂ ਫਿਰ ਤੁਸੀਂ ਸਾਹਿੱਤ ਲੈ ਜਾ ਸਕਦੇ ਹੋ ਜਾਂ ਨਹੀਂ। ਹਿਦਾਇਤਾਂ ਮੰਨ ਕੇ ਤੁਸੀਂ ਬੇਲੋੜੀਆਂ ਸਮੱਸਿਆਵਾਂ ਤੋਂ ਬਚੋਗੇ ਤੇ ਰਾਜ ਦੇ ਕੰਮਾਂ ਵਿਚ ਵੀ ਕੋਈ ਰੁਕਾਵਟ ਨਹੀਂ ਪਵੇਗੀ।—1 ਕੁਰਿੰ. 14:33, 40.
◼ ਅੰਗ੍ਰੇਜ਼ੀ ਵਿਚ jw.org ਵੈੱਬ-ਸਾਈਟ ਦੀਆਂ ਕਈ ਵਿਸ਼ੇਸ਼ਤਾਵਾਂ ਹੁਣ ਮਲਿਆਲਮ ਵਿਚ ਵੀ ਉਪਲਬਧ ਹਨ।