ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਜਨਵਰੀ-ਮਾਰਚ
“ਅੱਜ-ਕੱਲ੍ਹ ਪਰਿਵਾਰਾਂ ਵਿਚ ਮੁਸ਼ਕਲਾਂ ਵਧਦੀਆਂ ਜਾਂਦੀਆਂ ਹਨ। ਇਸ ਲਈ ਤੁਹਾਡੇ ਖ਼ਿਆਲ ਵਿਚ ਪਤੀ ਕੀ ਕਰ ਸਕਦੇ ਹਨ ਤਾਂਕਿ ਪਤਨੀਆਂ ਨੂੰ ਲੱਗੇ ਕਿ ਪਤੀ ਉਨ੍ਹਾਂ ਨਾਲ ਪਿਆਰ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਸ ਬਾਰੇ ਇਕ ਹਵਾਲਾ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ 1 ਪਤਰਸ 3:7 ਪੜ੍ਹੋ। ਸਫ਼ਾ 30 ʼਤੇ ਲੇਖ ਦਿਖਾਓ।] ਇਸ ਲੇਖ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਪਤੀ-ਪਤਨੀ ਇਕ-ਦੂਜੇ ਲਈ ਆਦਰ ਕਿਵੇਂ ਦਿਖਾ ਸਕਦੇ ਹਨ।”
ਜਾਗਰੂਕ ਬਣੋ! ਜਨਵਰੀ-ਮਾਰਚ
“ਤਕਰੀਬਨ ਸਾਡੇ ਸਾਰਿਆਂ ਨਾਲ ਇਸ ਤਰ੍ਹਾਂ ਹੋਇਆ ਹੈ ਜਦੋਂ ਸਾਨੂੰ ਲੱਗਾ ਕਿ ਕਾਸ਼ ਅਸੀਂ ਆਪਣੀ ਕਹੀ ਗੱਲ ਵਾਪਸ ਲੈ ਸਕਦੇ। ਸੋਚ-ਸਮਝ ਕੇ ਗੱਲ ਕਰਨ ਵਿਚ ਸਾਡੀ ਕਿਹੜੀ ਗੱਲ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਨੇ ਮੇਰੀ ਮਦਦ ਕੀਤੀ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਕਹਾਉਤਾਂ 15:28 ਪੜ੍ਹੋ। ਸਫ਼ਾ 31 ʼਤੇ ਲੇਖ ਦਿਖਾਓ।] ਇਸ ਲੇਖ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਆਪਣੇ ਗੱਲ ਕਰਨ ਦੇ ਤਰੀਕੇ ਨੂੰ ਕਿਵੇਂ ਸੁਧਾਰ ਸਕਦੇ ਹਾਂ।”