ਪ੍ਰਚਾਰ ਵਿਚ ਕੀ ਕਹੀਏ
ਜਨਵਰੀ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਤੁਹਾਡੇ ਖ਼ਿਆਲ ਵਿਚ ਕੀ ਸਾਡੇ ਸ੍ਰਿਸ਼ਟੀਕਰਤਾ ਦਾ ਕੋਈ ਨਾਂ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਸ ਸੰਬੰਧੀ ਕੁਝ ਦਿਲਚਸਪ ਜਾਣਕਾਰੀ ਦਿਖਾ ਸਕਦਾ ਹਾਂ?” ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਦੇ ਹੱਥ ਜਨਵਰੀ-ਫਰਵਰੀ ਦਾ ਪਹਿਰਾਬੁਰਜ ਫੜਾਓ ਅਤੇ ਆਖ਼ਰੀ ਸਫ਼ੇ ʼਤੇ ਲੇਖ ਦਿਖਾਓ। ਪਹਿਲੇ ਉਪ-ਸਿਰਲੇਖ ਥੱਲੇ ਦਿੱਤੀ ਜਾਣਕਾਰੀ ਉੱਤੇ ਇਕੱਠੇ ਗੌਰ ਕਰੋ ਤੇ ਘੱਟੋ-ਘੱਟ ਇਕ ਹਵਾਲਾ ਪੜ੍ਹੋ। ਰਸਾਲੇ ਦਿਓ ਅਤੇ ਅਗਲੇ ਸਵਾਲ ʼਤੇ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਜਨਵਰੀ-ਫਰਵਰੀ
“ਬਹੁਤ ਸਾਰੇ ਲੋਕ ਦੁਨੀਆਂ ਦੇ ਅੰਤ ਬਾਰੇ ਗੱਲਾਂ ਕਰ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਸਾਨੂੰ ਅੰਤ ਤੋਂ ਡਰਨਾ ਚਾਹੀਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਧਰਮ-ਗ੍ਰੰਥ ਕੀ ਕਹਿੰਦਾ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ 1 ਯੂਹੰਨਾ 2:17 ਪੜ੍ਹੋ।] ਇਹ ਰਸਾਲਾ ਦੁਨੀਆਂ ਦੇ ਅੰਤ ਬਾਰੇ ਚਾਰ ਆਮ ਸਵਾਲਾਂ ਦੇ ਜਵਾਬ ਦਿੰਦਾ ਹੈ।”