ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਹੇਠ ਦਿੱਤੇ ਟ੍ਰੈਕਟਾਂ ਵਿੱਚੋਂ ਕੋਈ ਵੀ ਪੇਸ਼ ਕਰੋ: ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!, ਪਰਿਵਾਰਕ ਜੀਵਨ ਦਾ ਆਨੰਦ ਮਾਣੋ, ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ, ਕੀ ਇਹ ਸੰਸਾਰ ਬਚੇਗਾ?, ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਦਿਲਚਸਪੀ ਰੱਖਣ ਵਾਲਿਆਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਨਾਂ ਦਾ ਬਰੋਸ਼ਰ ਵਰਤ ਕੇ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਜਨਵਰੀ ਅਤੇ ਫਰਵਰੀ: ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ: ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?, ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ! ਅਤੇ ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਰਿਟਰਨ ਵਿਜ਼ਿਟ ਕਰਨ ਵੇਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਖਾਓ ਜਾਂ ਵਿਅਕਤੀ ਦੀਆਂ ਲੋੜਾਂ ਮੁਤਾਬਕ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਮਾਰਚ ਅਤੇ ਅਪ੍ਰੈਲ: ਪਹਿਰਾਬੁਰਜ ਰਸਾਲਾ। ਰਿਟਰਨ ਵਿਜ਼ਿਟ ਕਰਨ ਵੇਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਖਾਓ ਜਾਂ ਵਿਅਕਤੀ ਦੀਆਂ ਲੋੜਾਂ ਮੁਤਾਬਕ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
◼ ਸਾਲ 2014 ਵਿਚ ਯਿਸੂ ਦੀ ਮੌਤ ਦੀ ਯਾਦਗਾਰ ਸੋਮਵਾਰ, 14 ਅਪ੍ਰੈਲ ਨੂੰ ਮਨਾਈ ਜਾਵੇਗੀ।
◼ ਮਾਰਚ 2013 ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਲੇ ਪਬਲੀਸ਼ਰ ਚੁਣ ਸਕਣਗੇ ਕਿ ਉਹ ਉਸ ਮਹੀਨੇ 30 ਘੰਟੇ ਪ੍ਰਚਾਰ ਕਰਨਗੇ ਜਾਂ 50 ਘੰਟੇ। ਇਸ ਤੋਂ ਇਲਾਵਾ, ਜੇ ਮਾਰਚ ਵਿਚ ਤੁਹਾਡੀ ਮੰਡਲੀ ਵਿਚ ਸਰਕਟ ਨਿਗਾਹਬਾਨ ਆ ਰਿਹਾ ਹੈ, ਤਾਂ ਉਨ੍ਹਾਂ ਸਾਰੇ ਔਗਜ਼ੀਲਰੀ ਪਾਇਨੀਅਰਾਂ ਨੂੰ ਰੈਗੂਲਰ ਪਾਇਨੀਅਰਾਂ ਨਾਲ ਸਰਕਟ ਨਿਗਾਹਬਾਨ ਦੀ ਪੂਰੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਹੈ।