7-11 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
7-11 ਜਨਵਰੀ 2013
ਗੀਤ 22 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 17 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੱਤੀ 1-6 (10 ਮਿੰਟ)
ਨੰ. 1: ਮੱਤੀ 5:21-32 (4 ਮਿੰਟ ਜਾਂ ਘੱਟ)
ਨੰ. 2: ਬਾਈਬਲ ਕਿਉਂ ਪੜ੍ਹੀਏ?—bm ਸਫ਼ਾ 3 (5 ਮਿੰਟ)
ਨੰ. 3: ਯਹੋਵਾਹ ਨੂੰ ਆਪਣਾ “ਹਿੱਸਾ” ਬਣਾਉਣ ਦਾ ਕੀ ਮਤਲਬ ਹੈ?—ਗਿਣ. 18:20 (5 ਮਿੰਟ)
□ ਸੇਵਾ ਸਭਾ:
10 ਮਿੰਟ: ਜਨਵਰੀ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਜਨਵਰੀ-ਫਰਵਰੀ ਦਾ ਪਹਿਰਾਬੁਰਜ ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਪਹਿਲੇ ਸਫ਼ੇ ਦਾ ਵਿਸ਼ਾ ਵਰਤਦਿਆਂ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਦਿਖਾਓ ਕਿ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਸਾਫ਼-ਸੁਥਰੇ ਕਿੰਗਡਮ ਹਾਲ ਕਾਰਨ ਯਹੋਵਾਹ ਦੀ ਮਹਿਮਾ ਹੁੰਦੀ ਹੈ। ਬਜ਼ੁਰਗ ਦੁਆਰਾ ਭਾਸ਼ਣ। ਯਹੋਵਾਹ ਪਵਿੱਤਰ ਪਰਮੇਸ਼ੁਰ ਹੈ ਜਿਸ ਕਰਕੇ ਉਸ ਦੇ ਲੋਕਾਂ ਨੂੰ ਆਪਣੇ ਆਪ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। (ਕੂਚ 30:17-21; 40:30-32) ਭਗਤੀ ਕਰਨ ਦੀ ਜਗ੍ਹਾ ਸਾਫ਼ ਰੱਖ ਕੇ ਅਤੇ ਇਸ ਦੀ ਦੇਖ-ਰੇਖ ਕਰ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ। (1 ਪਤ. 2:12) ਆਪਣੇ ਇਲਾਕੇ ਵਿਚ ਹੋਏ ਜਾਂ ਪ੍ਰਕਾਸ਼ਨਾਂ ਵਿਚ ਦਿੱਤੇ ਤਜਰਬੇ ਦੱਸੋ ਕਿ ਸਾਫ਼-ਸੁਥਰੇ ਕਿੰਗਡਮ ਹਾਲ ਨੂੰ ਦੇਖ ਕੇ ਲੋਕਾਂ ਨੂੰ ਚੰਗੀ ਗਵਾਹੀ ਮਿਲੀ। ਉਸ ਭਰਾ ਦੀ ਇੰਟਰਵਿਊ ਲਓ ਜੋ ਕਿੰਗਡਮ ਹਾਲ ਦੀ ਸਫ਼ਾਈ ਅਤੇ ਮੁਰੰਮਤ ਕਰਨ ਦਾ ਇੰਤਜ਼ਾਮ ਕਰਦਾ ਹੈ। ਸਾਰਿਆਂ ਨੂੰ ਕਿੰਗਡਮ ਹਾਲ ਦੀ ਸਫ਼ਾਈ ਅਤੇ ਸਾਂਭ-ਸੰਭਾਲ ਕਰਨ ਵਿਚ ਹਿੱਸਾ ਪਾਉਣ ਦਾ ਉਤਸ਼ਾਹ ਦਿਓ।
ਗੀਤ 13 ਅਤੇ ਪ੍ਰਾਰਥਨਾ