ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਜਨਵਰੀ-ਫਰਵਰੀ
“ਅੱਜ ਜ਼ਿੰਦਗੀ ਵਿਚ ਨੱਠ-ਭੱਜ ਹੋਣ ਕਰਕੇ ਕੁਝ ਲੋਕਾਂ ਕੋਲ ਰੱਬ ਬਾਰੇ ਸੋਚਣ ਦਾ ਵਿਹਲ ਹੀ ਨਹੀਂ ਹੈ। ਕੀ ਤੁਹਾਨੂੰ ਲੱਗਦਾ ਕਿ ਸਾਨੂੰ ਰੱਬ ਦੀ ਲੋੜ ਹੈ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਨੂੰ ਸਦੀਆਂ ਪਹਿਲਾਂ ਕਹੀ ਗਈ ਇਕ ਗੱਲ ਦਿਖਾਉਣੀ ਚਾਹੁੰਦਾ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਪਾਉਣ ਲਈ ਸਾਨੂੰ ਰੱਬ ਦੀ ਲੋੜ ਹੈ। [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਮੱਤੀ 5:3 ਪੜ੍ਹੋ।] ਇਸ ਰਸਾਲੇ ਵਿਚ ਤਿੰਨ ਕਾਰਨ ਦੱਸੇ ਗਏ ਹਨ ਕਿ ਸਾਨੂੰ ਰੱਬ ਦੀ ਕਿਉਂ ਲੋੜ ਹੈ।”