ਪ੍ਰਚਾਰ ਵਿਚ ਕੀ ਕਹੀਏ
ਜਨਵਰੀ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਦੁਨੀਆਂ ਦੇ ਹਾਲਾਤ ਸੁਧਰ ਜਾਣ। ਤੁਹਾਡੇ ਖ਼ਿਆਲ ਵਿਚ ਹਾਲਾਤ ਕਿੱਦਾਂ ਸੁਧਰ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਤੋਂ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ?” ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਦਾਨੀਏਲ 2:44 ਪੜ੍ਹੋ। ਫਿਰ ਜਨਵਰੀ-ਮਾਰਚ ਦਾ ਪਹਿਰਾਬੁਰਜ ਦਿਓ ਅਤੇ ਸਫ਼ਾ 12 ਉੱਤੇ ਦਿੱਤੇ ਸਿਰਲੇਖ ਹੇਠਾਂ ਦੇ ਪੈਰਿਆਂ ਨੂੰ ਪੜ੍ਹ ਕੇ ਉਨ੍ਹਾਂ ਉੱਤੇ ਚਰਚਾ ਕਰੋ। ਉਸ ਨੂੰ ਰਸਾਲਾ ਪੇਸ਼ ਕਰੋ ਅਤੇ ਕਹੋ ਕਿ ਤੁਸੀਂ ਦੁਬਾਰਾ ਆ ਕੇ ਅਗਲੇ ਸਵਾਲ ਉੱਤੇ ਗੱਲ ਕਰੋਗੇ।
ਪਹਿਰਾਬੁਰਜ ਜਨਵਰੀ-ਮਾਰਚ
“ਬਹੁਤ ਸਾਰੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਤੋਰਨਾ ਬਹੁਤ ਮੁਸ਼ਕਲ ਹੈ ਅਤੇ ਕੁਝ ਲੋਕ ਅੱਤ ਦੀ ਗ਼ਰੀਬੀ ਵਿਚ ਰਹਿੰਦੇ ਹਨ। ਕੀ ਤੁਹਾਨੂੰ ਲੱਗਦਾ ਕਿ ਕਦੇ ਗ਼ਰੀਬੀ ਖ਼ਤਮ ਹੋਵੇਗੀ? [ਜਵਾਬ ਲਈ ਸਮਾਂ ਦਿਓ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਜ਼ਬੂਰ 9:18 ਪੜ੍ਹੋ।] ਇਸ ਰਸਾਲੇ ਵਿਚ ਗ਼ਰੀਬੀ ਦਾ ਕਾਰਨ ਅਤੇ ਬਾਈਬਲ ਵਿੱਚੋਂ ਇਸ ਸਮੱਸਿਆ ਦਾ ਹੱਲ ਦੱਸਿਆ ਗਿਆ ਹੈ।”
ਜਾਗਰੂਕ ਬਣੋ! ਜਨਵਰੀ-ਮਾਰਚ
ਕਿਸੇ ਆਫ਼ਤ ਬਾਰੇ ਗੱਲ ਕਰੋ ਜਿਸ ਦਾ ਖ਼ਬਰਾਂ ਵਿਚ ਜ਼ਿਕਰ ਹੋ ਰਿਹਾ ਹੈ। ਫਿਰ ਕਹੋ: “ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਇੱਦਾਂ ਦੀਆਂ ਗੱਲਾਂ ਕਿਉਂ ਹੋਣ ਦਿੰਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਡੇ ਲਈ ਇਕ ਹਵਾਲਾ ਪੜ੍ਹ ਸਕਦਾ ਹਾਂ ਜਿਸ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੁਖੀਆਂ ਨਾਲ ਹਮਦਰਦੀ ਰੱਖਦਾ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਕੂਚ 3:7 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੁੱਖ ਕਿਉਂ ਆਉਣ ਦਿੰਦਾ ਹੈ ਤੇ ਉਹ ਇਨ੍ਹਾਂ ਨੂੰ ਜਲਦੀ ਹੀ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।”