ਪ੍ਰਚਾਰ ਵਿਚ ਕੀ ਕਹੀਏ
ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਇਨ੍ਹਾਂ ਔਖੇ ਸਮਿਆਂ ਵਿਚ ਅਸੀਂ ਸਾਰੇ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਕਰਕੇ ਸਾਡੇ ਪਰਿਵਾਰ ਪਰੇਸ਼ਾਨ ਹੁੰਦੇ ਹਨ। ਤੁਹਾਡੇ ਖ਼ਿਆਲ ਵਿਚ ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣ ਲਈ ਸਾਨੂੰ ਭਰੋਸੇਯੋਗ ਅਗਵਾਈ ਕਿੱਥੋਂ ਮਿਲ ਸਕਦੀ ਹੈ?” ਜਵਾਬ ਲਈ ਸਮਾਂ ਦਿਓ। ਜੇ ਘਰ-ਮਾਲਕ ਹੋਰ ਗੱਲਬਾਤ ਕਰਨ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਦੇ ਹੱਥ ਵਿਚ ਜੁਲਾਈ-ਸਤੰਬਰ ਦਾ ਪਹਿਰਾਬੁਰਜ ਫੜਾਓ। ਇਕੱਠੇ ਸਫ਼ੇ 14-15 ਉੱਤੇ ਕਿਸੇ ਇਕ ਉਪ-ਸਿਰਲੇਖ ਹੇਠਲੀ ਜਾਣਕਾਰੀ ਅਤੇ ਘੱਟੋ-ਘੱਟ ਇਕ ਹਵਾਲੇ ʼਤੇ ਚਰਚਾ ਕਰੋ। ਰਸਾਲੇ ਦਿਓ ਅਤੇ ਅਗਲੇ ਸਵਾਲ ਦਾ ਜਵਾਬ ਦੇਣ ਲਈ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਜੁਲਾਈ-ਸਤੰਬਰ
“ਹਾਲ ਹੀ ਦੇ ਸਾਲਾਂ ਵਿਚ ਆਰਮਾਗੇਡਨ ਯਾਨੀ ਦੁਨੀਆਂ ਦੇ ਅੰਤ ਬਾਰੇ ਕਾਫ਼ੀ ਕੁਝ ਕਿਹਾ ਗਿਆ ਹੈ। ਕੀ ਤੁਹਾਡੇ ਖ਼ਿਆਲ ਵਿਚ ਇਨਸਾਨ ਇਸ ਨੂੰ ਰੋਕਣ ਲਈ ਕੁਝ ਕਰ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ‘ਆਰਮਾਗੇਡਨ’ ਸ਼ਬਦ ਕਿੱਥੋਂ ਆਇਆ ਹੈ? [ਜੇ ਘਰ-ਮਾਲਕ ਰਾਜ਼ੀ ਹੁੰਦਾ ਹੈ, ਤਾਂ ਪ੍ਰਕਾਸ਼ ਦੀ ਕਿਤਾਬ 16:16 ਪੜ੍ਹੋ। ਫਿਰ ਉਸ ਨੂੰ ਰਸਾਲੇ ਦਾ ਕਵਰ ਦਿਖਾਓ।] ਇਸ ਰਸਾਲੇ ਵਿਚ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।”
ਜਾਗਰੂਕ ਬਣੋ! ਜੁਲਾਈ-ਸਤੰਬਰ
“ਅੱਜ ਬਹੁਤ ਸਾਰੇ ਲੋਕਾਂ ਨੂੰ ਇੰਟਰਨੈੱਟ ਦੇ ਜ਼ਰੀਏ ਗੱਲ ਕਰਨੀ ਵਧੀਆ ਲੱਗਦੀ ਹੈ। ਕੀ ਤੁਹਾਡੇ ਖ਼ਿਆਲ ਵਿਚ ਇੰਟਰਨੈੱਟ ਜ਼ਰੀਏ ਗੱਲਬਾਤ ਕਰਨ ਦੇ ਖ਼ਤਰੇ ਹਨ? [ਜਵਾਬ ਲਈ ਸਮਾਂ ਦਿਓ।] ਧਰਮ-ਗ੍ਰੰਥ ਵਿਚ ਅਜਿਹੇ ਸਿਧਾਂਤ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਇੰਟਰਨੈੱਟ ਨੂੰ ਸਾਵਧਾਨੀ ਨਾਲ ਵਰਤ ਕੇ ਖ਼ਤਰੇ ਵਿਚ ਪੈਣ ਤੋਂ ਬਚ ਸਕਦੇ ਹਾਂ। ਕੀ ਮੈਂ ਤੁਹਾਨੂੰ ਇਕ ਅਜਿਹਾ ਸਿਧਾਂਤ ਦਿਖਾ ਸਕਦਾ ਹਾਂ ਜੋ ਮਦਦਗਾਰ ਸਾਬਤ ਹੋਇਆ ਹੈ? [ਜੇ ਘਰ-ਮਾਲਕ ਸੁਣਨ ਲਈ ਤਿਆਰ ਹੈ, ਤਾਂ ਉਸ ਨੂੰ ਸਫ਼ੇ 29-32 ਦਿਖਾਓ ਅਤੇ ਇਕ ਸਵਾਲ ਅਤੇ ਇਕ ਹਵਾਲੇ ʼਤੇ ਚਰਚਾ ਕਰੋ।] ਇਸ ਰਸਾਲੇ ਦੀ ਮਦਦ ਨਾਲ ਤੁਸੀਂ ਇੰਟਰਨੈੱਟ ʼਤੇ ਗੱਲਬਾਤ ਕਰਨ ਦੇ ਖ਼ਤਰੇ ਜਾਣ ਸਕਦੇ ਹੋ ਅਤੇ ਉਨ੍ਹਾਂ ਖ਼ਤਰਿਆਂ ਵਿਚ ਪੈਣ ਤੋਂ ਬਚ ਸਕਦੇ ਹੋ।”