ਪ੍ਰਚਾਰ ਵਿਚ ਕੀ ਕਹੀਏ
ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਅਸੀਂ ਤੁਹਾਡੇ ਨਾਲ ਇਸ ਸਵਾਲ ਬਾਰੇ ਗੱਲ ਕਰਨ ਆਏ ਹਾਂ। [ਘਰ-ਮਾਲਕ ਨੂੰ ਜੁਲਾਈ-ਅਗਸਤ ਦੇ ਪਹਿਰਾਬੁਰਜ ਦੇ ਪਿਛਲੇ ਸਫ਼ੇ ʼਤੇ ਪਹਿਲਾ ਸਵਾਲ ਦਿਖਾਓ।] ਤੁਹਾਡਾ ਕੀ ਖ਼ਿਆਲ ਹੈ?” [ਜਵਾਬ ਲਈ ਸਮਾਂ ਦਿਓ।] “ਕੀ ਮੈਂ ਤੁਹਾਨੂੰ ਧਰਮ-ਗ੍ਰੰਥ ʼਤੇ ਆਧਾਰਿਤ ਕੁਝ ਜਾਣਕਾਰੀ ਦਿਖਾ ਸਕਦਾ ਹਾਂ?” ਜੇ ਘਰ-ਮਾਲਕ ਰਾਜ਼ੀ ਹੁੰਦਾ ਹੈ, ਤਾਂ ਉਸ ਨਾਲ ਸਵਾਲ ਹੇਠਾਂ ਦਿੱਤੀ ਜਾਣਕਾਰੀ ਅਤੇ ਦਿੱਤੇ ਗਏ ਹਵਾਲਿਆਂ ਵਿੱਚੋਂ ਘੱਟੋ-ਘੱਟ ਇਕ ਹਵਾਲੇ ਉੱਤੇ ਚਰਚਾ ਕਰੋ। ਘਰ-ਮਾਲਕ ਨੂੰ ਰਸਾਲੇ ਦਿਓ ਅਤੇ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਅਗਲੇ ਸਵਾਲ ʼਤੇ ਗੱਲ ਕਰੋਗੇ।
ਪਹਿਰਾਬੁਰਜ ਜੁਲਾਈ-ਅਗਸਤ
“ਹਰ ਸਾਲ ਸਿਗਰਟਨੋਸ਼ੀ ਤਕਰੀਬਨ 60 ਲੱਖ ਲੋਕਾਂ ਨੂੰ ਨਿਗਲ਼ ਲੈਂਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਸਿਗਰਟਨੋਸ਼ੀ ਬਾਰੇ ਰੱਬ ਦਾ ਨਜ਼ਰੀਆ ਜਾਣ ਕੇ ਬਹੁਤ ਸਾਰੇ ਲੋਕਾਂ ਨੇ ਇਸ ਆਦਤ ਤੋਂ ਛੁਟਕਾਰਾ ਪਾਇਆ ਹੈ। ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਪਰਮੇਸ਼ੁਰ ਕੀ ਸਲਾਹ ਦਿੰਦਾ ਹੈ ਜਿਸ ਕਰਕੇ ਕੁਝ ਲੋਕ ਸੋਚਣ ਲਈ ਮਜਬੂਰ ਹੋਏ ਹਨ ਕਿ ਉਨ੍ਹਾਂ ਦੀ ਆਦਤ ਕਰਕੇ ਦੂਜਿਆਂ ਦੀ ਜਾਨ ਕਿਵੇਂ ਖ਼ਤਰੇ ਵਿਚ ਪੈਂਦੀ ਹੈ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ 1 ਕੁਰਿੰਥੀਆਂ 10:24 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਕੋਈ ਵਿਅਕਤੀ ਸਿਗਰਟਨੋਸ਼ੀ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਜਾਣ ਕੇ ਇਸ ਆਦਤ ਤੋਂ ਛੁਟਕਾਰਾ ਕਿਵੇਂ ਪਾ ਸਕਦਾ ਹੈ।”