ਪ੍ਰਚਾਰ ਵਿਚ ਕੀ ਕਹੀਏ
ਜੁਲਾਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਕੀ ਤੁਸੀਂ ਕਦੀ ਸੋਚਿਆ ਕਿ ਰੱਬ ਸਾਡੇ ਗੰਭੀਰ ਪਾਪਾਂ ਨੂੰ ਮਾਫ਼ ਕਰ ਸਕਦਾ ਹੈ ਕਿ ਨਹੀਂ? [ਜਵਾਬ ਲਈ ਸਮਾਂ ਦਿਓ।] ਕੀ ਇਸ ਸਵਾਲ ਦਾ ਜਵਾਬ ਦੇਣ ਲਈ ਮੈਂ ਤੁਹਾਨੂੰ ਧਰਮ-ਗ੍ਰੰਥ ਵਿੱਚੋਂ ਇਕ ਵਧੀਆ ਹਵਾਲਾ ਦਿਖਾ ਸਕਦਾ ਹਾਂ?” ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਉਸ ਨੂੰ ਜੁਲਾਈ-ਅਗਸਤ ਦੇ ਪਹਿਰਾਬੁਰਜ ਦੇ ਸਫ਼ਾ 16 ʼਤੇ ਦਿੱਤਾ ਲੇਖ ਦਿਖਾਓ ਅਤੇ ਪਹਿਲੇ ਪੈਰੇ ਵਿਚ ਦਿੱਤੀ ਜਾਣਕਾਰੀ ʼਤੇ ਗੌਰ ਕਰੋ ਅਤੇ ਘੱਟੋ-ਘੱਟ ਇਕ ਹਵਾਲਾ ਪੜ੍ਹੋ। ਰਸਾਲੇ ਦਿਓ ਤੇ ਅਗਲੇ ਸਵਾਲ ʼਤੇ ਚਰਚਾ ਕਰਨ ਵਾਪਸ ਜਾਣ ਦਾ ਇੰਤਜ਼ਾਮ ਕਰੋ।
ਨੋਟ: 6 ਜੁਲਾਈ ਦੇ ਹਫ਼ਤੇ ਦੌਰਾਨ ਰੱਖੀ ਪ੍ਰਚਾਰ ਦੀ ਮੀਟਿੰਗ ਵਿਚ ਇਹ ਪੇਸ਼ਕਾਰੀ ਵਰਤ ਕੇ ਪ੍ਰਦਰਸ਼ਨ ਦਿਖਾਇਆ ਜਾਣਾ ਚਾਹੀਦਾ ਹੈ।
ਪਹਿਰਾਬੁਰਜ ਜੁਲਾਈ-ਅਗਸਤ
“ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਰੱਬ ਜ਼ਾਲਮ ਹੈ ਜਾਂ ਉਹੀ ਕੁਦਰਤੀ ਆਫ਼ਤਾਂ ਲਿਆਉਂਦਾ ਹੈ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਧਰਮ-ਗ੍ਰੰਥ ਵਿੱਚੋਂ ਪਰਮੇਸ਼ੁਰ ਬਾਰੇ ਇਕ ਹਵਾਲਾ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ 1 ਯੂਹੰਨਾ 4:8 ਪੜ੍ਹੋ।] ਬਹੁਤ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਹੁੰਦੇ ਹਨ, ਪਰ ਕਈ ਨਹੀਂ ਹੁੰਦੇ। ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਰੱਬ ਨੂੰ ਜ਼ਾਲਮ ਕਿਉਂ ਨਹੀਂ ਸਮਝਣਾ ਚਾਹੀਦਾ।”
ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
“ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸੋਚਦੇ ਹਨ ਕਿ ਪਿਆਰ ਕਰਨ ਵਾਲਾ ਰੱਬ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਚਾਹੁੰਦਾ ਸੀ ਕਿ ਸਾਡੇ ʼਤੇ ਦੁੱਖ ਆਉਣ?” ਜਵਾਬ ਲਈ ਸਮਾਂ ਦਿਓ। ਘਰ-ਮਾਲਕ ਨੂੰ ਪੁੱਛੋ ਜੇ ਤੁਸੀਂ ਉਸ ਨੂੰ ਬਾਈਬਲ ਵਿੱਚੋਂ ਕੋਈ ਹਵਾਲਾ ਦਿਖਾ ਸਕਦੇ ਹੋ। ਜੇ ਉਹ ਰਾਜ਼ੀ ਹੋਵੇ, ਤਾਂ ਬਰੋਸ਼ਰ ਦਾ 5ਵਾਂ ਪਾਠ ਖੋਲ੍ਹ ਕੇ ਪਹਿਲੇ ਦੋ ਪੈਰੇ ਪੜ੍ਹ ਕੇ ਉਨ੍ਹਾਂ ʼਤੇ ਚਰਚਾ ਕਰੋ ਅਤੇ ਜਿਨ੍ਹਾਂ ਹਵਾਲਿਆਂ ਨਾਲ “ਪੜ੍ਹੋ” ਲਿਖਿਆ ਹੈ, ਉਹ ਹਵਾਲੇ ਵੀ ਪੜ੍ਹੋ। ਬਰੋਸ਼ਰ ਪੇਸ਼ ਕਰੋ ਤੇ ਮੋਟੇ ਅੱਖਰਾਂ ਵਿਚ ਦਿੱਤੇ ਅਗਲੇ ਸਵਾਲ ʼਤੇ ਚਰਚਾ ਕਰਨ ਲਈ ਵਾਪਸ ਜਾਣ ਦਾ ਇੰਤਜ਼ਾਮ ਕਰੋ।