ਪ੍ਰਚਾਰ ਵਿਚ ਕੀ ਕਹੀਏ
ਮਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਕੀ ਤੁਸੀਂ ਰੱਬ ਨੂੰ ਮੰਨਣਾ ਅਤੇ ਉਸ ਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਸਮਝਦੇ ਹੋ?” ਜਵਾਬ ਲਈ ਸਮਾਂ ਦਿਓ ਅਤੇ ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਦ ਹੀ ਗੱਲਬਾਤ ਨੂੰ ਅੱਗੇ ਵਧਾਓ। “ਕੀ ਤੁਸੀਂ ਜਾਣਨਾ ਚਾਹੋਗੇ ਕਿ ਪ੍ਰਾਰਥਨਾ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਕਿੱਦਾਂ ਜਾ ਸਕਦੇ ਹਾਂ?” ਜਵਾਬ ਲਈ ਸਮਾਂ ਦਿਓ। ਅਪ੍ਰੈਲ-ਜੂਨ ਦਾ ਪਹਿਰਾਬੁਰਜ ਉਸ ਨੂੰ ਦਿਓ ਅਤੇ ਸਫ਼ਾ 18 ਦੇ ਪਹਿਲੇ ਉਪ-ਸਿਰਲੇਖ ਹੇਠ ਦਿੱਤੀ ਗਈ ਜਾਣਕਾਰੀ ਉੱਤੇ ਗੱਲ ਕਰੋ ਤੇ ਪੈਰੇ ਵਿਚ ਦਿੱਤਾ ਗਿਆ ਇਕ ਹਵਾਲਾ ਦਿਖਾਓ। ਰਸਾਲੇ ਪੇਸ਼ ਕਰੋ ਅਤੇ ਅਗਲੇ ਸਵਾਲ ਦਾ ਜਵਾਬ ਦੇਣ ਲਈ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਅਪ੍ਰੈਲ-ਜੂਨ
“ਤੁਹਾਡੇ ਖ਼ਿਆਲ ਵਿਚ ਅੱਜ ਕੁਦਰਤੀ ਆਫ਼ਤਾਂ ਵਿਚ ਇੰਨਾ ਵਾਧਾ ਕਿਉਂ ਹੋ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਕ ਸਮਾਂ ਆਵੇਗਾ ਜਦੋਂ ਬਹੁਤ ਆਫ਼ਤਾਂ ਆਉਣਗੀਆਂ। ਕੀ ਮੈਂ ਤੁਹਾਨੂੰ ਇਹ ਹਵਾਲਾ ਬਾਈਬਲ ਤੋਂ ਦਿਖਾ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਮੱਤੀ 24:7, 8 ਪੜ੍ਹੋ।] ਇਸ ਰਸਾਲੇ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ: ਅੱਜ-ਕਲ੍ਹ ਇੰਨੀਆਂ ਸਾਰੀਆਂ ਆਫ਼ਤਾਂ ਕਿਉਂ ਆ ਰਹੀਆਂ ਹਨ? ਕੀ ਰੱਬ ਲੋਕਾਂ ਨੂੰ ਸਜ਼ਾ ਦੇਣ ਲਈ ਆਫ਼ਤਾਂ ਲਿਆਉਂਦਾ ਹੈ? ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਬਹੁਤ ਜਲਦੀ ਸਾਰੀਆਂ ਕੁਦਰਤੀ ਆਫ਼ਤਾਂ ਦਾ ਅੰਤ ਕਰੇਗਾ?”
ਜਾਗਰੂਕ ਬਣੋ! ਅਪ੍ਰੈਲ-ਜੂਨ
“ਬਹੁਤ ਸਾਰੇ ਲੋਕ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ ਅਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਕਈ ਆਤਮ-ਹੱਤਿਆ ਕਰ ਬੈਠਦੇ ਹਨ। ਅਸੀਂ ਨਿਰਾਸ਼ਾ ਨਾਲ ਘਿਰੇ ਹੋਏ ਲੋਕਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਦਿਖਾਉਂਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਯਾਕੂਬ 1:17 ਪੜ੍ਹੋ।] ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਚੰਗੀ ਦਾਤ ਹੈ। ਇਹ ਲੇਖ ਸਮਝਾਉਂਦਾ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ ਜੋ ਜ਼ਿੰਦਗੀ ਤੋਂ ਹਾਰ ਜਾਂਦੇ ਹਨ।” ਸਫ਼ਾ 14 ʼਤੇ ਲੇਖ ਦਿਖਾਓ।