ਪ੍ਰਚਾਰ ਵਿਚ ਕੀ ਕਹੀਏ
ਅਪ੍ਰੈਲ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੋਣ। ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਦੀ ਭਗਤੀ ਕਰ ਕੇ ਖ਼ੁਸ਼ੀ ਮਿਲਦੀ ਹੈ? [ਜਵਾਬ ਲਈ ਸਮਾਂ ਦਿਓ। ਘਰ-ਮਾਲਕ ਦੀ ਇਜਾਜ਼ਤ ਲਓ ਤੇ ਜੇ ਉਹ ਰਾਜ਼ੀ ਹੋਵੇ, ਤਾਂ ਮੱਤੀ 5:3 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਸਾਡੇ ਵੱਲੋਂ ਕੀਤੀ ਜਾਂਦੀ ਭਗਤੀ ਬਾਰੇ ਕੀ ਸੋਚਦਾ ਹੈ।” ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਦੇ ਹੱਥ ਵਿਚ ਅਪ੍ਰੈਲ-ਜੂਨ ਦਾ ਪਹਿਰਾਬੁਰਜ ਫੜਾਓ ਅਤੇ ਇਕੱਠੇ ਸਫ਼ਾ 16 ਉੱਤੇ ਪਹਿਲੇ ਉਪ-ਸਿਰਲੇਖ ਹੇਠਾਂ ਦਿੱਤੀ ਜਾਣਕਾਰੀ ਦੇ ਨਾਲ-ਨਾਲ ਘੱਟੋ-ਘੱਟ ਇਕ ਹਵਾਲੇ ʼਤੇ ਗੌਰ ਕਰੋ। ਉਸ ਨੂੰ ਰਸਾਲੇ ਦਿਓ ਅਤੇ ਅਗਲੇ ਸਵਾਲ ʼਤੇ ਗੱਲਬਾਤ ਕਰਨ ਲਈ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਅਪ੍ਰੈਲ-ਜੂਨ
“ਸੈਕਸ ਬਾਰੇ ਲੋਕਾਂ ਦੇ ਵਿਚਾਰ ਬਦਲਦੇ ਰਹਿੰਦੇ ਹਨ। ਕੀ ਤੁਹਾਡੇ ਖ਼ਿਆਲ ਵਿਚ ਬਾਈਬਲ ਵਿਚਲੇ ਨੈਤਿਕ ਮਿਆਰ ਪੁਰਾਣੇ ਹੋ ਗਏ ਹਨ ਅਤੇ ਉਨ੍ਹਾਂ ʼਤੇ ਚੱਲਣਾ ਔਖਾ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਸਾਫ਼-ਸਾਫ਼ ਇਨ੍ਹਾਂ ਮਿਆਰਾਂ ਬਾਰੇ ਸਮਝਾਉਂਦੀ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਇਨ੍ਹਾਂ ਮਿਆਰਾਂ ਨੂੰ ਬਣਾਉਣ ਵਾਲਾ ਕੌਣ ਹੈ। [ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ 2 ਤਿਮੋਥਿਉਸ 3:16 ਪੜ੍ਹੋ। ਸਫ਼ਾ 20 ਉਤਲਾ ਲੇਖ ਦਿਖਾਓ।] ਇਹ ਲੇਖ ਦੱਸਦਾ ਹੈ ਕਿ ਬਾਈਬਲ ਸੈਕਸ ਬਾਰੇ ਆਮ ਪੁੱਛੇ ਜਾਂਦੇ ਦਸ ਸਵਾਲਾਂ ਦੇ ਜਵਾਬ ਕਿਵੇਂ ਦਿੰਦੀ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਬਾਈਬਲ ਦੇ ਮਿਆਰ ਸਾਡੇ ਲਈ ਕਿਵੇਂ ਫ਼ਾਇਦੇਮੰਦ ਹਨ।”
ਜਾਗਰੂਕ ਬਣੋ! ਅਪ੍ਰੈਲ-ਜੂਨ
“ਬਿਜ਼ਨਿਸ ਦੀ ਦੁਨੀਆਂ ਵਿਚ ਰਿਸ਼ਵਤ, ਹੇਰਾ-ਫੇਰੀ ਅਤੇ ਹੋਰ ਕਿਸਮਾਂ ਦੀ ਬੇਈਮਾਨੀ ਕਰਨੀ ਆਮ ਗੱਲ ਹੋ ਗਈ ਹੈ। ਕੁਝ ਦਾ ਕਹਿਣਾ ਹੈ ਕਿ ਬਿਜ਼ਨਿਸ ਵਿਚ ਸਫ਼ਲ ਹੋਣ ਲਈ ਮਾੜੀ-ਮੋਟੀ ਬੇਈਮਾਨੀ ਕਰਨੀ ਹੀ ਪੈਂਦੀ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਡੇ ਲਈ ਇਕ ਕਹਾਵਤ ਪੜ੍ਹ ਸਕਦਾ ਹਾਂ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਕਹਾਉਤਾਂ 20:17 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਈਮਾਨਦਾਰ ਹੋਣਾ ਫ਼ਾਇਦੇਮੰਦ ਕਿਉਂ ਹੈ।”