ਪ੍ਰਚਾਰ ਵਿਚ ਕੀ ਕਹੀਏ
ਅਗਸਤ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਕਈ ਲੋਕ ਮੰਨਦੇ ਹਨ ਕਿ ਰੱਬ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਉਸ ਦਾ ਕੋਈ ਨਾਂ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਸਕਦਾ ਹਾਂ ਕਿ ਬਾਈਬਲ ਵਿਚ ਇਸ ਬਾਰੇ ਕੀ ਲਿਖਿਆ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਜ਼ਬੂਰ 83:18 ਪੜ੍ਹੋ।]” ਫਿਰ ਵਿਅਕਤੀ ਨੂੰ ਜੁਲਾਈ-ਸਤੰਬਰ ਦੇ ਪਹਿਰਾਬੁਰਜ ਦੀ ਕਾਪੀ ਦਿਓ ਤੇ ਸਫ਼ੇ 22 ʼਤੇ ਤੀਜੇ ਸਿਰਲੇਖ ਵਿਚ ਦਿੱਤੀ ਜਾਣਕਾਰੀ ਨੂੰ ਪੜ੍ਹੋ ਤੇ ਇਸ ਬਾਰੇ ਗੱਲਬਾਤ ਕਰੋ।
ਪਹਿਰਾਬੁਰਜ ਜੁਲਾਈ-ਸਤੰਬਰ
“ਅੱਜ ਬਹੁਤ ਸਾਰੇ ਵਿਆਹ ਟੁੱਟ ਰਹੇ ਹਨ। ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਵਿਆਹ ਬਾਰੇ ਬਾਈਬਲ ਵਿੱਚੋਂ ਇਕ ਗੱਲ ਦਿਖਾ ਸਕਦਾ ਹਾਂ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਮੱਤੀ 19:4-6 ਪੜ੍ਹੋ।] ਇਸ ਰਸਾਲੇ ਵਿਚ ਪਤੀ-ਪਤਨੀਆਂ ਦੀਆਂ ਕੁਝ ਸ਼ਿਕਾਇਤਾਂ ਦੇ ਹੱਲ ਲੱਭਣ ਲਈ ਬਾਈਬਲ ਦੀ ਸਲਾਹ ਦਿੱਤੀ ਗਈ ਹੈ।”
ਜਾਗਰੂਕ ਬਣੋ! ਜੁਲਾਈ-ਸਤੰਬਰ
“ਅੱਜ-ਕੱਲ੍ਹ ਬਹੁਤ ਸਾਰੇ ਲੋਕ ਬੀਮਾਰੀ ਦਾ ਸਾਮ੍ਹਣਾ ਕਰ ਰਹੇ ਹਨ। ਇਸ ਲਈ ਅਸੀਂ ਰੱਬ ਦਾ ਇਕ ਵਾਅਦਾ ਲੋਕਾਂ ਨੂੰ ਦਿਖਾ ਰਹੇ ਹਾਂ। ਕੀ ਮੈਂ ਤੁਹਾਨੂੰ ਇਹ ਵਾਅਦਾ ਪੜ੍ਹ ਕੇ ਸੁਣਾ ਸਕਦਾ ਹਾਂ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਯਸਾਯਾਹ 33:24 ਪੜ੍ਹੋ।] ਜਦ ਇਹ ਵਾਅਦਾ ਪੂਰਾ ਹੋਵੇਗਾ, ਤਾਂ ਤੁਹਾਡੇ ਖ਼ਿਆਲ ਵਿਚ ਇਸ ਦਾ ਸਾਡੀ ਜ਼ਿੰਦਗੀ ʼਤੇ ਕੀ ਅਸਰ ਪਵੇਗਾ? [ਜਵਾਬ ਲਈ ਸਮਾਂ ਦਿਓ।] ਜਦ ਤਕ ਰੱਬ ਇਹ ਵਾਅਦਾ ਪੂਰਾ ਨਹੀਂ ਕਰਦਾ ਅਸੀਂ ਆਪਣੀ ਸਿਹਤ ਬਿਹਤਰ ਬਣਾਉਣ ਲਈ ਕੁਝ ਕਦਮ ਚੁੱਕ ਸਕਦੇ ਹਾਂ। ਇਸ ਰਸਾਲੇ ਵਿਚ ਇਸ ਬਾਰੇ ਹੋਰ ਸਮਝਾਇਆ ਗਿਆ ਹੈ।”