ਪ੍ਰਚਾਰ ਵਿਚ ਕੀ ਕਹੀਏ
ਅਗਸਤ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਕੀ ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਦਾ ਕਹਿਣਾ ਮੰਨਣ ਵਾਲੇ ਲੋਕ ਜ਼ਿਆਦਾ ਖ਼ੁਸ਼ ਹਨ? [ਜਵਾਬ ਲਈ ਸਮਾਂ ਦਿਓ। ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਮਾਲਕ ਗੱਲ ਸੁਣਨ ਲਈ ਰਾਜ਼ੀ ਹੈ, ਤਾਂ ਗੱਲਬਾਤ ਕਰਦੇ ਰਹੋ।] ਇਸ ਲੇਖ ਵਿਚ ਕੁਝ ਦਿਲਚਸਪ ਗੱਲਾਂ ਹਨ।” ਘਰ-ਮਾਲਕ ਨੂੰ ਜੁਲਾਈ-ਸਤੰਬਰ ਦਾ ਪਹਿਰਾਬੁਰਜ ਦਿਓ ਅਤੇ ਸਫ਼ੇ 16-17 ʼਤੇ ਕਿਸੇ ਇਕ ਉਪ-ਸਿਰਲੇਖ ਹੇਠ ਦਿੱਤੀ ਗਈ ਜਾਣਕਾਰੀ ਇਕੱਠੇ ਪੜ੍ਹੋ ਅਤੇ ਇਸ ਉੱਤੇ ਚਰਚਾ ਕਰੋ। ਘੱਟੋ-ਘੱਟ ਇਕ ਹਵਾਲਾ ਪੜ੍ਹੋ। ਰਸਾਲੇ ਪੇਸ਼ ਕਰੋ ਅਤੇ ਅਗਲੇ ਸਵਾਲ ਦੇ ਜਵਾਬ ਉੱਤੇ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।
ਜਾਗਰੂਕ ਬਣੋ! ਜੁਲਾਈ-ਸਤੰਬਰ
“ਅਸੀਂ ਲੋਕਾਂ ਨਾਲ ਇਕ ਮਾੜੇ ਝੁਕਾਅ ਬਾਰੇ ਗੱਲ ਕਰ ਰਹੇ ਹਾਂ। ਲੱਗਦਾ ਹੈ ਕਿ ਲੋਕੀ ਅੱਜ ਬਹੁਤ ਗੁੱਸੇ ਹੁੰਦੇ ਹਨ ਤੇ ਉਨ੍ਹਾਂ ਨੂੰ ਜਲਦੀ ਗੁੱਸਾ ਚੜ੍ਹ ਜਾਂਦਾ ਹੈ। ਤੁਹਾਡੇ ਖ਼ਿਆਲ ਵਿਚ ਇਸ ਦਾ ਕੀ ਕਾਰਨ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਬਾਈਬਲ ਤੋਂ ਦਿਖਾ ਸਕਦਾ ਹਾਂ ਕਿ ਇਹ ਗੁੱਸੇ ਬਾਰੇ ਕੀ ਕਹਿੰਦੀ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਜ਼ਬੂਰ 37:8 ਪੜ੍ਹੋ।] ਇਸ ਰਸਾਲੇ ਵਿਚ ਕੁਝ ਕਾਰਨ ਦੱਸੇ ਗਏ ਹਨ ਕਿ ਅੱਜ ਲੋਕ ਇੰਨਾ ਗੁੱਸਾ ਕਿਉਂ ਕਰਦੇ ਹਨ ਅਤੇ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣਾ ਗੁੱਸਾ ਕੰਟ੍ਰੋਲ ਕਰ ਸਕਦੇ ਹਾਂ।”