13-19 ਅਗਸਤ ਦੇ ਹਫ਼ਤੇ ਦੀ ਅਨੁਸੂਚੀ
13-19 ਅਗਸਤ
ਗੀਤ 5 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 9 ਪੈਰੇ 8-17 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 28-31 (10 ਮਿੰਟ)
ਨੰ. 1: ਹਿਜ਼ਕੀਏਲ 28:17-26 (4 ਮਿੰਟ ਜਾਂ ਘੱਟ)
ਨੰ. 2: ਯਿਸੂ ਮਸੀਹ ਬਾਰੇ ਸੱਚੀਆਂ ਗੱਲਾਂ ਨੂੰ ਝੂਠੀਆਂ ਤੋਂ ਵੱਖਰਾ ਕਰੋ (5 ਮਿੰਟ)
ਨੰ. 3: ਇਕ-ਦੂਜੇ ਤੋਂ ਵੱਖਰੇ ਹੋਣ ਦਾ ਆਧਾਰ—fy ਸਫ਼ੇ 159-162 ਪੈਰੇ 17-22 (5 ਮਿੰਟ)
□ ਸੇਵਾ ਸਭਾ:
5 ਮਿੰਟ: ਘੋਸ਼ਣਾਵਾਂ।
10 ਮਿੰਟ: ਘਰ-ਮਾਲਕ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ। ਹੇਠ ਦਿੱਤੇ ਸਵਾਲਾਂ ʼਤੇ ਚਰਚਾ: (1) ਪਹਿਲੀ ਮੁਲਾਕਾਤ ਤੇ ਹੀ ਦੁਬਾਰਾ ਮਿਲਣ ਦਾ ਇੰਤਜ਼ਾਮ ਕਰਨਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ? (2) ਅਸੀਂ ਅਗਲੀ ਮੁਲਾਕਾਤ ਲਈ ਘਰ-ਮਾਲਕ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ ਜਿਹੜਾ ਉਸ ਦੀ ਦਿਲਚਸਪੀ ਜਗਾਵੇ? (3) ਅਗਲੀ ਮੁਲਾਕਾਤ ਲਈ ਘਰ-ਮਾਲਕ ਵੱਲੋਂ ਦੱਸੇ ਸਮੇਂ ਅਨੁਸਾਰ ਆਉਣ ਲਈ ਸਾਨੂੰ ਰਾਜ਼ੀ ਕਿਉਂ ਹੋਣਾ ਚਾਹੀਦਾ ਹੈ ਤੇ ਜੇ ਹੋ ਸਕੇ, ਤਾਂ ਸਾਨੂੰ ਉਸ ਦਾ ਫ਼ੋਨ ਨੰਬਰ ਜਾਂ ਈ-ਮੇਲ ਲੈਣਾ ਚਾਹੀਦਾ ਹੈ? (4) ਸਾਨੂੰ ਥੋੜ੍ਹੇ ਦਿਨਾਂ ਬਾਅਦ ਹੀ ਦੁਬਾਰਾ ਜਾਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? (5) ਪਹਿਲੀ ਮੁਲਾਕਾਤ ਤੋਂ ਬਾਅਦ ਸਾਨੂੰ ਕਿਹੜੀ ਜਾਣਕਾਰੀ ਲਿਖਣੀ ਚਾਹੀਦੀ ਹੈ?
10 ਮਿੰਟ: ਇਕ ਜਾਂ ਦੋ ਪਾਇਨੀਅਰਾਂ ਦੀ ਇੰਟਰਵਿਊ ਲਓ। ਉਨ੍ਹਾਂ ਨੂੰ ਕਿਹੜੀ ਗੱਲ ਨੇ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ? ਪਾਇਨੀਅਰਿੰਗ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ ਤੇ ਕਿਸ ਗੱਲ ਨੇ ਉਨ੍ਹਾਂ ਦੀ ਸੇਵਾ ਵਿਚ ਲੱਗੇ ਰਹਿਣ ਵਿਚ ਮਦਦ ਕੀਤੀ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ? ਆਉਣ ਵਾਲੇ ਸੇਵਾ ਸਾਲ ਵਿਚ ਪਬਲੀਸ਼ਰਾਂ ਨੂੰ ਰੈਗੂਲਰ ਪਾਇਨੀਅਰਿੰਗ ਕਰਨ ਬਾਰੇ ਸੋਚਣ ਲਈ ਉਤਸ਼ਾਹਿਤ ਕਰੋ।
10 ਮਿੰਟ: “ਆਪਣੀ ਜ਼ਮੀਰ ਨੂੰ ਸਾਫ਼ ਰੱਖੋ।” ਸਵਾਲ-ਜਵਾਬ। ਜੇ ਪਤਾ ਹੋਵੇ, ਤਾਂ ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ।
ਗੀਤ 32 ਅਤੇ ਪ੍ਰਾਰਥਨਾ