ਘੋਸ਼ਣਾਵਾਂ
◼ ਜੁਲਾਈ ਅਤੇ ਅਗਸਤ ਲਈ ਸਾਹਿੱਤ ਪੇਸ਼ਕਸ਼: ਮੰਡਲੀ ਦੇ ਸਟਾਕ ਵਿਚ ਉਪਲਬਧ ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ। ਰਿਟਰਨ ਵਿਜ਼ਿਟ ਕਰਨ ਵੇਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਖਾਓ ਜਾਂ ਵਿਅਕਤੀ ਦੀਆਂ ਲੋੜਾਂ ਮੁਤਾਬਕ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਸਤੰਬਰ ਅਤੇ ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਰਿਟਰਨ ਵਿਜ਼ਿਟ ਕਰਨ ਵੇਲੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਖਾਓ ਜਾਂ ਵਿਅਕਤੀ ਦੀਆਂ ਲੋੜਾਂ ਮੁਤਾਬਕ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
◼ ਸਿੰਗ ਟੂ ਜਿਹੋਵਾਹ—ਵੋਕਲ ਰਨਡੀਸ਼ਨਸ, ਡਿਸਕ 5, 1 ਅਗਸਤ ਤੋਂ jw.org ਵੈੱਬਸਾਈਟ ਤੋਂ ਡਾਊਨਲੋਡ ਕਰਨ ਲਈ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਨੂੰ ਪਹਿਲਾਂ ਅੰਗ੍ਰੇਜ਼ੀ ਵਿਚ ਵੈੱਬਸਾਈਟ ʼਤੇ ਪਾਇਆ ਜਾਵੇਗਾ। ਕੁਝ ਸਮੇਂ ਬਾਅਦ ਕੁਝ ਹੋਰਨਾਂ ਭਾਸ਼ਾਵਾਂ ਵਿਚ ਵੀ ਇਹ ਡਿਸਕਾਂ ਉਪਲਬਧ ਹੋਣਗੀਆਂ। ਆਡੀਓ ਸੀ. ਡੀਜ਼ ਆਪਣੀ ਮੰਡਲੀ ਰਾਹੀਂ ਆਰਡਰ ਕੀਤੀਆਂ ਜਾ ਸਕਦੀਆਂ ਹਨ। ਸੀ. ਡੀਜ਼ ਬਣਾ ਕੇ ਉਨ੍ਹਾਂ ਨੂੰ ਭੇਜਣ ʼਤੇ ਜੋ ਖ਼ਰਚਾ ਆਉਂਦਾ ਹੈ, ਉਸ ਨਾਲੋਂ ਵੈੱਬਸਾਈਟ ਤੋਂ ਡਾਊਨਲੋਡ ਕਰਨਾ ਸਸਤਾ ਪੈਂਦਾ ਹੈ। ਇਸ ਲਈ ਜੇ ਤੁਸੀਂ ਡਾਊਨਲੋਡ ਕਰ ਸਕਦੇ ਹੋ, ਤਾਂ ਇਹੀ ਬਿਹਤਰ ਹੋਵੇਗਾ। ਸੀ. ਡੀਜ਼ 1-4 ਉਪਲਬਧ ਹਨ।
◼ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਸੇਵਾ ਸਭਾ ਵਿਚ ਸੰਮੇਲਨ ਸੰਬੰਧੀ ਕੁਝ ਖ਼ਾਸ ਹਿਦਾਇਤਾਂ ਅਤੇ ਸੁਝਾਵਾਂ ਉੱਤੇ ਮੁੜ ਚਰਚਾ ਕੀਤੀ ਜਾ ਸਕਦੀ ਹੈ। ਸੰਮੇਲਨ ਤੋਂ ਇਕ-ਦੋ ਮਹੀਨਿਆਂ ਬਾਅਦ ਮੰਡਲੀਆਂ ਦੀਆਂ ਲੋੜਾਂ ਵਾਲੇ ਭਾਗ ਵਿਚ ਸੰਮੇਲਨ ਦੇ ਖ਼ਾਸ ਨੁਕਤਿਆਂ ਉੱਤੇ ਵਿਚਾਰ ਕਰੋ ਜਿਨ੍ਹਾਂ ਨੂੰ ਭੈਣ-ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਵਰਤਿਆ ਹੈ।