6-12 ਅਗਸਤ ਦੇ ਹਫ਼ਤੇ ਦੀ ਅਨੁਸੂਚੀ
6-12 ਅਗਸਤ
ਗੀਤ 18 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 9 ਪੈਰੇ 1-7 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 24-27 (10 ਮਿੰਟ)
ਨੰ. 1: ਹਿਜ਼ਕੀਏਲ 24:15-27 (4 ਮਿੰਟ ਜਾਂ ਘੱਟ)
ਨੰ. 2: ਤਲਾਕ ਸੰਬੰਧੀ ਬਾਈਬਲ ਦਾ ਨਜ਼ਰੀਆ—fy ਸਫ਼ੇ 158, 159 ਪੈਰੇ 14-16 (5 ਮਿੰਟ)
ਨੰ. 3: ਕੀ ਹਿਜ਼ਕੀਏਲ 18:20 ਅਤੇ ਕੂਚ 20:5 ਦੇ ਹਵਾਲੇ ਇਕ-ਦੂਜੇ ਤੋਂ ਉਲਟ ਹਨ? (5 ਮਿੰਟ)
□ ਸੇਵਾ ਸਭਾ:
5 ਮਿੰਟ: ਘੋਸ਼ਣਾਵਾਂ।
10 ਮਿੰਟ: ਕੀ ਤੁਸੀਂ ਸਕੂਲ ਦੇ ਨਵੇਂ ਸਾਲ ਲਈ ਤਿਆਰ ਹੋ? ਚਰਚਾ। ਹਾਜ਼ਰੀਨ ਨੂੰ ਕੁਝ ਚੁਣੌਤੀਆਂ ਬਾਰੇ ਦੱਸਣ ਲਈ ਕਹੋ ਜੋ ਮਸੀਹੀ ਬੱਚਿਆਂ ਨੂੰ ਸਕੂਲ ਵਿਚ ਆਉਂਦੀਆਂ ਹਨ। ਸਮਝਾਓ ਕਿ ਮਾਪੇ ਪਰਿਵਾਰਕ ਸਟੱਡੀ ਦੌਰਾਨ ਨੌਜਵਾਨਾਂ ਦੇ ਸਵਾਲ (ਹਿੰਦੀ) ਕਿਤਾਬ, ਦਸੰਬਰ ਦੇ ਪਹਿਰਾਬੁਰਜ ਦੇ ਅਖ਼ੀਰਲੇ ਸਫ਼ੇ ʼਤੇ ਦਿੱਤਾ ਇੰਡੈਕਸ ਅਤੇ ਹੋਰ ਪ੍ਰਕਾਸ਼ਨ ਵਰਤ ਕੇ ਆਪਣੇ ਬੱਚਿਆਂ ਨੂੰ ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਲਈ ਕਿਵੇਂ ਤਿਆਰ ਕਰ ਸਕਦੇ ਹਨ। (1 ਪਤ. 3:15) ਇਕ-ਦੋ ਵਿਸ਼ੇ ਚੁਣੋ ਅਤੇ ਸਾਡੇ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਕੁਝ ਮਦਦਗਾਰ ਜਾਣਕਾਰੀ ਬਾਰੇ ਦੱਸੋ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਸਕੂਲ ਵਿਚ ਹੁੰਦਿਆਂ ਉਹ ਕਿਵੇਂ ਗਵਾਹੀ ਦੇ ਸਕੇ।
15 ਮਿੰਟ: ਮੰਡਲੀ ਦੀਆਂ ਲੋੜਾਂ।
5 ਮਿੰਟ: ਅਗਸਤ ਵਿਚ ਰਸਾਲੇ ਪੇਸ਼ ਕਰਨ ਲਈ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਜਾਗਰੂਕ ਬਣੋ! ਦਾ ਇਹ ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਇਸ ਦੇ ਮੁੱਖ ਲੇਖਾਂ ਦੀ ਲੜੀ ਨੂੰ ਵਰਤਦੇ ਹੋਏ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਇਹ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 17 ਅਤੇ ਪ੍ਰਾਰਥਨਾ