9-15 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
9-15 ਜੁਲਾਈ
ਗੀਤ 43 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 7 ਪੈਰੇ 18-22 ਸਫ਼ਾ 75 ʼਤੇ ਡੱਬੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਹਿਜ਼ਕੀਏਲ 11-14 (10 ਮਿੰਟ)
ਨੰ. 1: ਹਿਜ਼ਕੀਏਲ 11:14-25 (4 ਮਿੰਟ ਜਾਂ ਘੱਟ)
ਨੰ. 2: ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ—fy ਸਫ਼ੇ 153, 154 ਪੈਰੇ 1-4 (5 ਮਿੰਟ)
ਨੰ. 3: ਮਸਕੀਨੀ ਕੀ ਹੈ ਅਤੇ ਇਹ ਸਹੀ ਰਵੱਈਆ ਰੱਖਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?—ਸਫ਼. 2:3 (5 ਮਿੰਟ)
□ ਸੇਵਾ ਸਭਾ:
5 ਮਿੰਟ: ਘੋਸ਼ਣਾਵਾਂ।
15 ਮਿੰਟ: ਅਸਰਦਾਰ ਤਰੀਕੇ ਨਾਲ ਰਿਟਰਨ ਵਿਜ਼ਿਟਾਂ ਕਰੋ। ਅੱਗੇ ਦੱਸੇ ਸਵਾਲਾਂ ʼਤੇ ਆਧਾਰਿਤ ਚਰਚਾ: (1) ਕਿਸੇ ਮਕਸਦ ਨਾਲ ਹਰ ਵਾਰ ਰਿਟਰਨ ਵਿਜ਼ਿਟ ਕਰਨੀ ਸਾਡੇ ਲਈ ਚੰਗੀ ਗੱਲ ਕਿਉਂ ਹੈ? (2) ਸ਼ੁਰੂ-ਸ਼ੁਰੂ ਵਿਚ ਕੁਝ ਵਾਰ ਰਿਟਰਨ ਵਿਜ਼ਿਟ ਕਰਦਿਆਂ ਸਾਨੂੰ ਲੋਕਾਂ ਨਾਲ ਕਿੰਨਾ ਕੁ ਸਮਾਂ ਬਿਤਾਉਣਾ ਚਾਹੀਦਾ ਹੈ? (3) ਦੁਬਾਰਾ ਮਿਲਣ ਜਾਣ ਸਮੇਂ ਅਸੀਂ ਆਪਣੀ ਜਾਣ-ਪਛਾਣ ਕਿਵੇਂ ਕਰਾ ਸਕਦੇ ਹਾਂ? (4) ਅਸੀਂ ਕੀ ਕਹਿ ਸਕਦੇ ਹਾਂ ਜਦੋਂ ਕੋਈ ਕਹਿੰਦਾ ਹੈ ਕਿ ਉਸ ਨੂੰ ਦਿਲਚਸਪੀ ਨਹੀਂ ਹੈ? (5) ਜਿਸ ਵਿਅਕਤੀ ਨੇ ਸਾਡੇ ਕੋਲੋਂ ਟ੍ਰੈਕਟ, ਬਰੋਸ਼ਰ ਜਾਂ ਰਸਾਲੇ ਲਏ ਹਨ, ਉਸ ਨੂੰ ਦੁਬਾਰਾ ਮਿਲਣ ਸਮੇਂ ਅਸੀਂ ਕਦੋਂ ਅਤੇ ਕਿਵੇਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਉਸ ਨੂੰ ਜਾਣੂ ਕਰਾ ਸਕਦੇ ਹਾਂ? (6) ਰਿਟਰਨ ਵਿਜ਼ਿਟ ਕਰਨ ਲਈ ਅਸੀਂ ਤਿਆਰੀ ਕਿੱਥੋਂ ਕਰ ਸਕਦੇ ਹਾਂ? (7) ਅਸੀਂ ਉਸ ਵਿਅਕਤੀ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹਾਂ ਜੋ ਸਾਨੂੰ ਦੁਬਾਰਾ ਘਰ ਨਹੀਂ ਮਿਲਦਾ? (8) ਰਿਟਰਨ ਵਿਜ਼ਿਟਾਂ ਕਰਦਿਆਂ ਅਸੀਂ ਘੱਟ ਤਜਰਬੇਕਾਰ ਪਬਲੀਸ਼ਰਾਂ ਨੂੰ ਕਿਵੇਂ ਸਿਖਲਾਈ ਦੇ ਸਕਦੇ ਹਾਂ?
15 ਮਿੰਟ: “ਤੁਹਾਡੇ ‘ਖ਼ੁਸ਼’ ਹੋਣ ਦਾ ਕਾਰਨ ਕੀ ਹੈ?” ਸਵਾਲ-ਜਵਾਬ। ਪੈਰਾ 4 ਦੀ ਚਰਚਾ ਕਰਦਿਆਂ ਸਾਰਿਆਂ ਨੂੰ ਹਰ ਮਹੀਨੇ ਪ੍ਰਚਾਰ ਦੀ ਰਿਪੋਰਟ ਦੇਣ ਦਾ ਉਤਸ਼ਾਹ ਦਿਓ।
ਗੀਤ 9 ਅਤੇ ਪ੍ਰਾਰਥਨਾ