3-9 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
3-9 ਦਸੰਬਰ
ਗੀਤ 5 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 15 ਪੈਰੇ 8-17 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਨਹੂਮ 1–ਹਬੱਕੂਕ 3 (10 ਮਿੰਟ)
ਨੰ. 1: ਹਬੱਕੂਕ 2:1-14 (4 ਮਿੰਟ ਜਾਂ ਘੱਟ)
ਨੰ. 2: ਅਸੀਂ ਪੂਰੇ ਯਕੀਨ ਨਾਲ ਗਵਾਹੀ ਕਿਉਂ ਦੇ ਸਕਦੇ ਹਾਂ?—2 ਤਿਮੋ. 1:7, 8 (5 ਮਿੰਟ)
ਨੰ. 3: ਬਿਰਧ ਮਾਤਾ-ਪਿਤਾ ਦੀਆਂ ਭਾਵਾਤਮਕ ਲੋੜਾਂ ਪੂਰੀਆਂ ਕਰਨੀਆਂ—fy ਸਫ਼ੇ 173, 174 ਪੈਰੇ 1-3 (5 ਮਿੰਟ)
□ ਸੇਵਾ ਸਭਾ:
10 ਮਿੰਟ: ਦਸੰਬਰ ਵਿਚ ਰਸਾਲੇ ਪੇਸ਼ ਕਰਨ ਲਈ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਅਕਤੂਬਰ-ਦਸੰਬਰ ਦਾ ਪਹਿਰਾਬੁਰਜ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਬਾਈਬਲ ਵਿੱਚੋਂ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਟ੍ਰੈਕਟ ਪੇਸ਼ ਕਰ ਕੇ ਹੋਏ ਤਜਰਬੇ। ਸੇਵਾ ਨਿਗਾਹਬਾਨ ਦੁਆਰਾ ਚਰਚਾ। ਹਾਜ਼ਰੀਨ ਨੂੰ ਨਵੰਬਰ ਦੌਰਾਨ ਟ੍ਰੈਕਟ ਪੇਸ਼ ਕਰਨ ਨਾਲ ਹੋਏ ਤਜਰਬੇ ਦੱਸਣ ਲਈ ਕਹੋ। ਦੋ ਅਜਿਹੇ ਪਬਲੀਸ਼ਰਾਂ ਤੋਂ ਪ੍ਰਦਰਸ਼ਨ ਕਰਾਓ ਜਿਨ੍ਹਾਂ ਨੂੰ ਘਰ-ਘਰ ਪ੍ਰਚਾਰ ਕਰਦਿਆਂ ਟ੍ਰੈਕਟ ਪੇਸ਼ ਕਰ ਕੇ ਸਫ਼ਲਤਾ ਮਿਲੀ।
ਗੀਤ 44 ਅਤੇ ਪ੍ਰਾਰਥਨਾ