10-16 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
10-16 ਦਸੰਬਰ
ਗੀਤ 28 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 15 ਪੈਰੇ 18-23, ਸਫ਼ਾ 157 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਸਫ਼ਨਯਾਹ 1–ਹੱਜਈ 2 (10 ਮਿੰਟ)
ਨੰ. 1: ਹੱਜਈ 1:1-13 (4 ਮਿੰਟ ਜਾਂ ਘੱਟ)
ਨੰ. 2: ਕਿਨ੍ਹਾਂ ਹਵਾਲਿਆਂ ਦੇ ਆਧਾਰ ਤੇ ਮਸੀਹੀ ਦੇਸ਼ਭਗਤੀ ਦੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ? (5 ਮਿੰਟ)
ਨੰ. 3: ਮਸੀਹ ਦਾ ਮਨ ਅਪਣਾ ਕੇ ਅਸੀਂ ਯਹੋਵਾਹ ਬਾਰੇ ਹੋਰ ਜਾਣਦੇ ਹਾਂ—ਮੱਤੀ 11:27 (5 ਮਿੰਟ)
□ ਸੇਵਾ ਸਭਾ:
15 ਮਿੰਟ: ਸਾਲ 2013 ਲਈ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਪ੍ਰੋਗ੍ਰਾਮ। ਸਕੂਲ ਓਵਰਸੀਅਰ ਦੁਆਰਾ ਭਾਸ਼ਣ। 2013 ਦੇ ਸਕੂਲ ਪ੍ਰੋਗ੍ਰਾਮ ਵਿੱਚੋਂ ਉਨ੍ਹਾਂ ਗੱਲਾਂ ʼਤੇ ਜ਼ੋਰ ਦਿਓ ਜਿਨ੍ਹਾਂ ਵੱਲ ਭੈਣਾਂ-ਭਰਾਵਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜਦੋਂ ਕਿਸੇ ਨੂੰ ਕੋਈ ਭਾਸ਼ਣ ਪੇਸ਼ ਕਰਨ ਲਈ ਦਿੱਤਾ ਜਾਂਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਲਵੇ। ਹੱਲਾਸ਼ੇਰੀ ਦਿਓ ਕਿ ਸਾਰੇ ਜਣੇ ਹਫ਼ਤੇ ਦੀ ਬਾਈਬਲ ਰੀਡਿੰਗ ਵਿੱਚੋਂ ਖ਼ਾਸ ਗੱਲਾਂ ਦੱਸਣ ਵਿਚ ਹਿੱਸਾ ਲੈਣ ਅਤੇ ਹਰ ਹਫ਼ਤੇ ਸਕੂਲ ਓਵਰਸੀਅਰ ਦੁਆਰਾ ਸੇਵਾ ਸਕੂਲ (ਹਿੰਦੀ) ਕਿਤਾਬ ਵਿੱਚੋਂ ਦਿੱਤੇ ਜਾਂਦੇ ਸੁਝਾਅ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਨ।
15 ਮਿੰਟ: “ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖੋ।” ਸਵਾਲ-ਜਵਾਬ। ਦੋ ਛੋਟੇ-ਛੋਟੇ ਪ੍ਰਦਰਸ਼ਨ ਕਰ ਕੇ ਦਿਖਾਓ। ਪਹਿਲੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਖਿਝੇ ਹੋਏ ਘਰ-ਮਾਲਕ ਨਾਲ ਗ਼ਲਤ ਤਰੀਕੇ ਨਾਲ ਪੇਸ਼ ਆਉਂਦਾ ਹੈ ਤੇ ਦੂਸਰੇ ਵਿਚ ਸਹੀ ਤਰੀਕੇ ਨਾਲ ਪੇਸ਼ ਆਉਂਦਾ ਹੈ।
ਗੀਤ 39 ਅਤੇ ਪ੍ਰਾਰਥਨਾ