11-17 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
11-17 ਫਰਵਰੀ
ਗੀਤ 11 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 18 ਪੈਰੇ 20-24, ਸਫ਼ਾ 188 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਮੱਤੀ 26-28 (10 ਮਿੰਟ)
ਨੰ. 1: ਮੱਤੀ 27:24-44 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦੇ ਧੀਰਜ ਰੱਖਣ ਨਾਲ ਸਾਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ?—2 ਪਤ. 3:9, 15 (5 ਮਿੰਟ)
ਨੰ. 3: ਪਰਮੇਸ਼ੁਰ ਨੇ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੂੰ ਬਰਕਤ ਦਿੱਤੀ—bm ਸਫ਼ਾ 8 (5 ਮਿੰਟ)
□ ਸੇਵਾ ਸਭਾ:
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਮੱਤੀ 6:19-21 ਅਤੇ ਲੂਕਾ 16:13 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
20 ਮਿੰਟ: “ਕੀ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰੋਗੇ?” ਸਰਵਿਸ ਓਵਰਸੀਅਰ ਦੁਆਰਾ ਸਵਾਲ-ਜਵਾਬ। ਪੈਰਾ 2 ਦੀ ਚਰਚਾ ਕਰਨ ਤੋਂ ਬਾਅਦ, ਇਕ-ਦੋ ਮਿੰਟਾਂ ਲਈ ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੇ ਮਾਰਚ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਯੋਜਨਾ ਬਣਾਈ ਹੈ। ਇਕ ਫੁੱਲ-ਟਾਈਮ ਕੰਮ ਕਰਦਾ ਹੈ ਅਤੇ ਦੂਜਾ ਬੀਮਾਰ ਹੋਣ ਕਰਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹੈ। ਉਨ੍ਹਾਂ ਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ, ਤਾਂਕਿ ਉਹ ਪਾਇਨੀਅਰਿੰਗ ਕਰ ਸਕਣ? ਪੈਰਾ 3 ਦੀ ਚਰਚਾ ਕਰਨ ਤੋਂ ਬਾਅਦ, ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਇਕ ਵਿਆਹਿਆ ਜੋੜਾ ਜਾਂ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਬੈਠ ਕੇ ਪਰਿਵਾਰਕ ਸਟੱਡੀ ਦੌਰਾਨ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਖ਼ਾਸ ਯੋਜਨਾ ਬਣਾਉਂਦੇ ਹਨ।
ਗੀਤ 20 ਅਤੇ ਪ੍ਰਾਰਥਨਾ