ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
25 ਫਰਵਰੀ 2013 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕਦੀ ਹੈ।
1. ਯਿਸੂ ਨੇ ਕਿਉਂ ਕਿਹਾ ਸੀ ਕਿ “ਜਿਹੜੇ ਸੋਗ ਮਨਾਉਂਦੇ ਹਨ” ਉਹ ਖ਼ੁਸ਼ ਹੋਣਗੇ? (ਮੱਤੀ 5:4) [7 ਜਨ., w09 2/15 ਸਫ਼ਾ 6 ਪੈਰਾ 6]
2. ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਤਾਂ ਉਸ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਸਾਡੀ ਮਦਦ ਕਰ ਕਿ ਅਸੀਂ ਪਰੀਖਿਆ ਦੌਰਾਨ ਡਿਗ ਨਾ ਪਈਏ”? (ਮੱਤੀ 6:13) [7 ਜਨ., w04 2/1 ਸਫ਼ਾ 16 ਪੈਰਾ 13]
3. ਯਿਸੂ ਨੇ ਇਹ ਕਿਉਂ ਕਿਹਾ ਸੀ ਕਿ ਉਸ ਦੇ ਚੇਲੇ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਚਾਰ ਦਾ ਕੰਮ ਪੂਰਾ ਨਹੀਂ ਕਰ ਸਕਣਗੇ ਜਦ ਤਕ ‘ਮਨੁੱਖ ਦਾ ਪੁੱਤਰ ਨਾ ਆ ਜਾਵੇ’? (ਮੱਤੀ 10:23) [14 ਜਨ., w10 9/15 ਸਫ਼ਾ 10 ਪੈਰਾ 12]
4. ਯਿਸੂ ਦੇ ਰਾਈ ਦੇ ਦਾਣੇ ਦੇ ਦ੍ਰਿਸ਼ਟਾਂਤ ਵਿਚ ਕਿਹੜੀਆਂ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਗਿਆ ਹੈ? (ਮੱਤੀ 13:31, 32) [21 ਜਨ., w08 7/15 ਸਫ਼ੇ 17-18 ਪੈਰੇ 3-8]
5. ਯਿਸੂ ਕਿਹੜਾ ਸਬਕ ਸਿਖਾਉਣਾ ਚਾਹੁੰਦਾ ਸੀ ਜਦ ਉਸ ਨੇ ਕਿਹਾ: “ਜੇ ਤੁਸੀਂ ਆਪਣੇ ਆਪ ਨੂੰ ਬਦਲ ਕੇ ਬੱਚਿਆਂ ਵਰਗੇ ਨਹੀਂ ਬਣਾਉਂਦੇ, ਤਾਂ ਤੁਸੀਂ ਸਵਰਗ ਦੇ ਰਾਜ ਵਿਚ ਕਦੇ ਨਹੀਂ ਜਾ ਸਕਦੇ”? (ਮੱਤੀ 18:3) [28 ਜਨ., w07 2/1 ਸਫ਼ੇ 9-10 ਪੈਰੇ 3-4]
6. ਯਹੂਦਾ ਨੂੰ ਕਿਸ ਗੱਲ ਦਾ ਪਛਤਾਵਾ ਸੀ? (ਮੱਤੀ 27:3-5) [11 ਫਰ., w08 1/15 ਸਫ਼ਾ 31]
7. ਯਿਸੂ ਨੂੰ ‘ਸਬਤ ਦੇ ਦਿਨ ਦਾ ਪ੍ਰਭੂ ਵੀ’ ਕਿਉਂ ਕਿਹਾ ਜਾਂਦਾ ਹੈ? (ਮਰ. 2:28) [18 ਫਰ., w08 2/15 ਸਫ਼ਾ 28 ਪੈਰਾ 7]
8. ਯਿਸੂ ਨੇ ਆਪਣੀ ਮਾਂ ਅਤੇ ਭਰਾਵਾਂ ਬਾਰੇ ਜੋ ਕਿਹਾ ਸੀ, ਉਹ ਕਿਉਂ ਕਿਹਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਮਰ. 3:31-35) [18 ਫਰ., w08 2/15 ਸਫ਼ਾ 29 ਪੈਰਾ 5]
9. ਮਰਕੁਸ 8:22-25 ਦੇ ਮੁਤਾਬਕ ਯਿਸੂ ਨੇ ਅੰਨ੍ਹੇ ਆਦਮੀ ਦੀ ਨਿਗਾਹ ਸ਼ਾਇਦ ਹੌਲੀ-ਹੌਲੀ ਕਿਉਂ ਠੀਕ ਕੀਤੀ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? [25 ਫਰ., w00 2/15 ਸਫ਼ਾ 17 ਪੈਰਾ 7]
10. ਅਸੀਂ ਮਰਕੁਸ 8:32-34 ਵਿਚ ਪਤਰਸ ਨੂੰ ਯਿਸੂ ਵੱਲੋਂ ਮਾਰੀ ਝਿੜਕ ਤੋਂ ਕੀ ਸਿੱਖਦੇ ਹਾਂ? [25 ਫਰ., w08 2/15 ਸਫ਼ਾ 29 ਪੈਰਾ 6]