ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ: ਤਮਾਮ ਲੋਕਾਂ ਲਈ ਇਕ ਪੁਸਤਕ, ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?, ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!, ਜਾਗਦੇ ਰਹੋ!, ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਰਿਟਰਨ ਵਿਜ਼ਿਟਾਂ ਕਰਨ ਵੇਲੇ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਖਾਓ ਜਾਂ ਵਿਅਕਤੀ ਦੀਆਂ ਲੋੜਾਂ ਮੁਤਾਬਕ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਸਤੰਬਰ ਅਤੇ ਅਕਤੂਬਰ: ਹੇਠ ਦਿੱਤੇ ਟ੍ਰੈਕਟਾਂ ਵਿੱਚੋਂ ਕੋਈ ਵੀ ਪੇਸ਼ ਕਰੋ: ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!, ਨਿਰਾਸ਼ਾ ਵਿਚ ਆਸ਼ਾ ਦੀ ਕਿਰਨ, ਸੁਖੀ ਪਰਿਵਾਰ ਦਾ ਰਾਜ਼, ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ?, ਯਹੋਵਾਹ ਕੌਣ ਹੈ?, ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ, ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਹੈ ਕੋਈ ਉਮੀਦ?, ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?, ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ?, ਕੀ ਇਹ ਸੰਸਾਰ ਬਚੇਗਾ? ਅਤੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਦਿਲਚਸਪੀ ਰੱਖਣ ਵਾਲਿਆਂ ਨੂੰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਨਾਂ ਦਾ ਬਰੋਸ਼ਰ ਵਰਤ ਕੇ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ। ਨਵੰਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਰਿਟਰਨ ਵਿਜ਼ਿਟ ਕਰਨ ਵੇਲੇ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਖਾਓ ਜਾਂ ਵਿਅਕਤੀ ਦੀਆਂ ਲੋੜਾਂ ਮੁਤਾਬਕ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
◼ 28 ਅਕਤੂਬਰ 2013 ਦੇ ਹਫ਼ਤੇ ਤੋਂ ਮੰਡਲੀ ਦੀ ਬਾਈਬਲ ਸਟੱਡੀ ਵਿਚ ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਨਾਂ ਦਾ ਬਰੋਸ਼ਰ ਸਟੱਡੀ ਕੀਤਾ ਜਾਵੇਗਾ। ਜਿਨ੍ਹਾਂ ਮੰਡਲੀਆਂ ਨੂੰ ਇਸ ਬਰੋਸ਼ਰ ਦੀ ਲੋੜ ਹੈ, ਉਹ ਆਪਣੇ ਅਗਲੇ ਸਾਹਿੱਤ ਆਰਡਰ ਵਿਚ ਇਹ ਬਰੋਸ਼ਰ ਮੰਗਵਾ ਸਕਦੀਆਂ ਹਨ।
◼ ਸਤੰਬਰ ਵਿਚ ਸਰਕਟ ਨਿਗਾਹਬਾਨ ਪਬਲਿਕ ਭਾਸ਼ਣ ਦੇਣਾ ਸ਼ੁਰੂ ਕਰਨਗੇ ਜਿਸ ਦਾ ਵਿਸ਼ਾ ਹੈ: “ਪਿਆਰ ਅਤੇ ਨਿਹਚਾ ਨਾਲ ਦੁਨੀਆਂ ਕਿਵੇਂ ਜਿੱਤੀ ਜਾ ਸਕਦੀ ਹੈ।”
◼ ਦਾਨ ਦੇਣ ਲਈ ਵੈੱਬ-ਸਾਈਟ ਹੁਣ ਚਾਲੂ ਹੈ। ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ ਅਤੇ ਤੁਸੀਂ ਉਨ੍ਹਾਂ ਬੈਂਕਾਂ ਨਾਲ ਇੰਟਰਨੈੱਟ ਬੈਂਕਿੰਗ ਕਰਦੇ ਹੋ ਜੋ ਵੈੱਬਸਾਈਟ ʼਤੇ ਦਿੱਤੀਆਂ ਗਈਆਂ ਹਨ, ਤਾਂ ਤੁਸੀਂ ਆਨ-ਲਾਈਨ ਦਾਨ ਕਰ ਸਕਦੇ ਹੋ।
◼ ਪਹਿਲਾਂ ਹਰ ਮੰਡਲੀ ਨੂੰ ਕਿਸੇ ਡੀ.ਵੀ.ਡੀ. ਦੀ ਸਿਰਫ਼ ਇਕ ਕਾਪੀ ਹੀ ਦਿੱਤੀ ਜਾਂਦੀ ਸੀ। ਪਰ ਹੁਣ ਹਰ ਪਰਿਵਾਰ ਨੂੰ ਇਕ-ਇਕ ਕਾਪੀ ਦਿੱਤੀ ਜਾਵੇਗੀ। ਸਾਰੇ ਪਰਿਵਾਰਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਯਹੋਵਾਹ ਦੇ ਸੰਗਠਨ ਵੱਲੋਂ ਤਿਆਰ ਕੀਤੀਆਂ ਗਈਆਂ ਡੀ.ਵੀ.ਡੀਜ਼ ਲਓ ਅਤੇ ਇਨ੍ਹਾਂ ਨੂੰ ਪਰਿਵਾਰਕ ਸਟੱਡੀ ਦੌਰਾਨ ਅਤੇ ਆਪਣੇ ਪਰਿਵਾਰ ਨੂੰ ਸਿੱਖਿਆ ਦੇਣ ਲਈ ਵਰਤੋ।